Development Work: ਜਿਹੜਾ ਨੀਂਹ ਪੱਥਰ ਰੱਖਿਆ ਜਾਵੇਗਾ ਉਹ ਕੰਮ ਜਰੂਰ ਪੂਰਾ ਹੋਵੇਗਾ-ਵਿਧਾਇਕ ਗੋਲਡੀ

Updated On: 

02 Apr 2023 22:44 PM

MLA Jagdeep Kamboj Goldy ਨੇ ਜਲਾਲਾਬਾਦ ਦੇ ਪਿੰਡ ਚੱਕ ਮੰਡੀ ਦੀ ਸ਼ੈੱਡ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਨੇ ਕਿਹਾ ਪਿਛਲੀਆਂ ਸਰਕਾਰਾਂ ਸਿਰਫ ਨੀਂਹ ਪੱਥਰ ਰੱਖਦੀਆਂ ਸਨ ਪਰ 'ਆਪ' ਵੱਲੋਂ ਜਿਹੜੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਸਨੂੰ ਪੂਰਾ ਵੀ ਜਰੂਰ ਕੀਤਾ ਜਾਵੇਗਾ।

Development Work: ਜਿਹੜਾ ਨੀਂਹ ਪੱਥਰ ਰੱਖਿਆ ਜਾਵੇਗਾ ਉਹ ਕੰਮ ਜਰੂਰ ਪੂਰਾ ਹੋਵੇਗਾ-ਵਿਧਾਇਕ ਗੋਲਡੀ

ਜਿਹੜਾ ਨੀਂਹ ਪੱਥਰ ਰੱਖਿਆ ਜਾਵੇਗਾ ਉਹ ਕੰਮ ਜਰੂਰ ਪੂਰਾ ਹੋਵੇਗਾ-ਵਿਧਾਇਕ ਗੋਲਡੀ।

Follow Us On

ਫਾਜਿਲਕਾ। ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੁਹੇਲੇਵਾਲਾ ਜੋ ਕਿ ਮਰਹੂਮ ਮੈਂਬਰ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ ਦਾ ਜੱਦੀ ਪਿੰਡ ਹੈ ਇਸ ਪਿੰਡ ਦੇ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ (Jagdeep Kamboj Goldy) ਵੱਲੋਂ ਮੰਡੀ ਦੇ ਫੜ੍ਹ ਅਤੇ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ। ਇੱਥੇ ਦੱਸਣਯੋਗ ਹੈ ਕਿ ਵਿਧਾਇਕ ਨੇ ਇਸ ਮੰਡੀ ਦਾ ਨੀਂਹ ਪੱਥਰ ਰੱਖਦੇ ਹੋਏ ਕਿਹਾ ਕਿ ਅਸੀਂ ਕੰਮ ਕਰਨ ਆਏ ਹਾਂ ਅਤੇ ਸਾਡੀ ਨੀਅਤ ਸਿਰਫ ਤੇ ਸਿਰਫ ਲੋਕਾਂ ਦੀ ਭਲਾਈ ਦੇ ਕੰਮ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਲਈ 8.5 ਕਰੋੜ ਮਨਜੂਰ ਕੀਤੇ ਗਏ ਤੇ ਜਿਸ ਵਿੱਚ ਚਾਰ ਕਰੋੜ ਦੀ ਰਾਸ਼ੀ ਜਾਰੀ ਵੀ ਹੋ ਚੁੱਕੀ ਹੈ।

ਵਿਧਾਇਕ ਕੰਬੋਜ ਨੇ ਕਿਹਾ ਕਿ ਇਹ ਪਿੰਡ ਰਾਜਨੀਤੀ ਦੇ ਵਿੱਚ ਆਪਣਾ ਰਸੂਖ਼ ਰੱਖਦੇ ਬਹੁਤ ਵੱਡੇ ਲੋਕਾਂ ਦਾ ਪਿੰਡ ਹੈ। ਜਿੱਥੇ ਪੰਜਾਬ ਦੇ ਕਈ ਮੁੱਖ ਮੰਤਰੀ (Chief Minister) ਆਉਂਦੇ ਸੀ ਇਥੋਂ ਤੱਕ ਕਿ ਰਾਤ ਵੀ ਇੱਥੇ ਰੁਕਦੇ ਸਨ ਪਰ ਅਫਸੋਸ ਏਸ ਪਿੰਡ ਦੇ ਲਈ ਇੱਕ ਮੰਡੀ ਵੀ ਮਨਜ਼ੂਰ ਨਹੀਂ ਕਰਵਾ ਸਕੇ।

21 ਦਿਨਾਂ ‘ਚ ਕੰਮ ਹੋਵੇਗਾ ਸ਼ੁਰੂ-ਗੋਲਡੀ

ਉਨ੍ਹਾਂ ਕਿਹਾ ਕਿ ਜੋ ਲੋਕ ਨੀਂਹ ਪੱਥਰ ਰੱਖਦੇ ਹੁੰਦੇ ਸੀ ਅੱਜ ਉਹਨਾਂ ਦੇ ਪਿੰਡ ਵਿੱਚ ਉਨ੍ਹਾਂ ਨੂੰ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ। ਵਿਧਾਇਕ ਨੇ ਵੀ ਕਿਹਾ ਕਿ ਇਸ ਪਿੰਡ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰ ਨੀਂਹ ਪੱਥਰ ਰੱਖੇ ਗਏ ਹਨ ਪਰ ਕੰਮ ਪੂਰੇ ਨਹੀਂ ਹੋ ਸਕੇ। ਪਰ ਇਸ ਵਾਰੀ 51 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਠੀਕ 21 ਦਿਨਾਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਉਂਦੇ ਸੀਜਨ ਵਿੱਚ ਮੰਡੀ ਦਾ ਇਹ ਸ਼ੈੱਡ ਬਣਕੇ ਤਿਆਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਸੂਬੇ ਵਿੱਚ ਵਿਕਾਸ ਦੇ ਕੰਮਾਂ ਦੀ ਗਤੀ ਹੋਲੀ ਨਹੀਂ ਹੋਣ ਦੇਵੇਗੀ।

ਵਿਕਾਸ ਲਈ 8.5 ਕਰੋੜ ਕੀਤੇ ਗਏ ਮਨਜੂਰ

ਇਸ ਤੋ ਇਲਾਵਾ ਪਿੰਡ ਚੱਕ ਬਖਤੂ ਵਿਖੇ 45.84 ਲੱਖ ਰੁਪਏ ਦੀ ਲਾਗਤ ਦੇ ਨਾਲ ਫੜ ਸ਼ੈੱਡ ਅਤੇ ਇੱਕ ਪੁੱਲ ਤਿਆਰ ਕੀਤਾ ਜਾਏਗਾ। ਵਿਧਾਇਕ ਨੇ ਕਿਹਾ ਕਿ 8.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਲਾਲਾਬਾਦ ਹਲਕੇ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਚਾਰ ਕਰੋੜ ਜਾਰੀ ਹੋ ਚੁੱਕੇ ਹਨ। ਵਿਧਾਇਕ ਨੇ ਦੱਸਿਆ ਕਿ ਜਲਾਲਾਬਾਦ (Jalalabad) ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕਿਟ ਕਮੇਟੀ ਦੇ ਪਿਛਲੇ ਪਾਸੇ ਪੱਕੇ ਫੜ ਅਤੇ ਸ਼ੈੱਡ ਤਿਆਰ ਕੀਤੇ ਜਾ ਰਹੇ ਹਨ। ਇਸ ਵਿੱਚ ਹਰ ਇੱਕ ਤਰਾਂ ਦੀਆਂ ਰੇਹੜੀਆਂ ਵਾਲਿਆਂ ਦੀਆਂ ਰਜਿਸਟਰੇਸ਼ਨ ਕੀਤੀ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ