Fazilka-Amritsar Drug: ਪਾਕਿਸਤਾਨ ਦੀ ਨਾਪਾਕ ਹਰਕਤ, ਡਰੋਨ ਰਾਹੀਂ ਸੁੱਟੀ ਡਰੱਗ, ਬੀਐੱਸਐੱਫ ਨੇ ਕੀਤੀ ਬਰਾਮਦ
Drug from Pakistan: ਫਾਜਲਿਕਾ ਬਾਰਡਰ ਅਤੇ ਅੰਮ੍ਰਿਤਸਰ ਵਿਚ ਇਕ ਵਾਰ ਫੇਰ ਪਾਕਿਸਤਾਨ ਨੇ ਡਰੋਨ ਰਾਹੀਂ ਨਸ਼ਾ ਤਸਕਰੀ ਦੀ ਨਕਾਮ ਕੋਸ਼ਿਸ਼ ਕੀਤੀ, ਪਰ ਬੀਐਸਐਫ ਅਤੇ ਪੁਲਿਸ ਦੀ ਮੁਸਤੈਦੀ ਦੇ ਚਲਦਿਆਂ ਉਸਦੀ ਕੋਸ਼ਿਸ਼ ਤੇ ਪਾਣੀ ਫਿਰ ਗਿਆ।
ਸਰਹੱਦ ‘ਤੇ ਚੌਕਸ ਬੀਐਸਐਫ ਦੇ ਜਵਾਨ
ਫਿਲਹਾਲ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਹੱਦ ਤੇ ਚੌਕਸੀ ਵਧਾਈ ਹੋਈ ਹੈ। ਜਿੱਥੇ ਬੀਐਸਐਫ ਦੇ ਜਵਾਨ ਦਿਨ ਰਾਤ ਸਰਹੱਦ ਤੇ ਬੈਠੇ ਹਨ ਉੱਥੇ ਹੀ ਪੰਜਾਬ ਪੁਲਿਸ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਮਾੜੇ ਅਨਸਰਾਂ ਦੀਆਂ ਸਰਗਰਮੀਆਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਪੁਲਿਸ ਵੱਲੋਂ ਇਹਨਾ ਪਿੰਡਾਂ ਦੇ ਵਿੱਚ ਆਪਨੇ ਖ਼ੁਫ਼ੀਆ ਸੈੱਲ ਵੀ ਐਕਟੀਵੇਟ ਕੀਤੇ ਹੋਏ ਹਨ ਜੋ ਪਿੰਡਾਂ ਦੇ ਵਿੱਚ ਹਰ ਹਰਕਤ ਦੀ ਜਾਣਕਾਰੀ ਪੁਲਿਸ ਨੂੰ ਮੁਹਈਆ ਹੋ ਸਕੇ।ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬੱਚੀਵਿੰਡ ਦੇ ਖੇਤਾਂ ਚੋਂ ਮਿਲੇ ਹੈਰੋਇਨ ਦੇ 2 ਪੈਕੇਟ
ਉੱਧਰ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਸਰਹੱਦੀ ਪਿੰਡ ਬੱਚੀਵਿੰਡ ਵਿਖੇ ਕਣਕ ਦੇ ਖ਼ੇਤਾਂ ਵਿਚੋਂ ਦੋ ਪੈਕਟ ਹੈਰੋਇਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਵੇਖਿਆ ਕਿ ਖ਼ੇਤਾਂ ਵਿਚ ਪੀਲੀ ਟੇਪ ਨਾਲ ਲਪੇਟੀ ਕੋਈ ਚੀਜ਼ ਪਈ ਸੀ। ਪੁਲਿਸ ਵਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਕਣਕ ਦੇ ਖ਼ੇਤਾਂ ਵਿਚ ਦੋ ਪੈਕਟ ਹੈਰੋਇਨ (2 ਕਿਲੋ 80 ਗ੍ਰਾਮ) ਬਰਾਮਦ ਹੋਈ। ਇਹ ਹੈਰੋਇਨ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਡਰੋਨ ਰਾਹੀਂ ਸੁੱਟੀ ਗਈ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ।
Follow Us
