ਫਾਜਿਲਕਾ ਨਿਊਜ: ਫਾਜ਼ਿਲਕਾ ਦੀ
ਭਾਰਤ ਪਾਕਿ ਸਰਹੱਦ (Indo-Pak Border) ਦੇ ਨਾਲ-ਨਾਲ ਬੀਤੇ ਦੋ ਦਿਨਾਂ ਚ ਬਰਾਮਦ ਹੋਈ ਡੱਰਗ ਨੂੰ ਲੈ ਕੇ ਬੀਐਸਐਫ ਦੇ ਅਧਿਕਾਰੀ ਐਮਐਸ ਰੰਧਾਵਾ (MS Randhawa)ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਦੇ ਵਿੱਚ ਲਗਾਤਾਰ ਦੋ ਦਿਨਾਂ ਦੇ ਵਿਚ ਦੋ ਵਾਰ ਵੱਡੀ ਗਿਣਤੀ ਚ ਡੱਰਗ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸੀਆਈਏ ਸਟਾਫ ਦੇ ਵੱਲੋਂ 35 ਪੈਕੇਟ ਦੇ ਵਿਚ 36 ਕਿੱਲੋ 915 ਗ੍ਰਾਮ ਹੈਰੋਇਨ ਸਮੇਤ 2 ਕਾਰਾਂ ਅਤੇ ਚਾਰ ਨਸ਼ਾ ਤਸਕਰ ਕਾਬੂ ਕੀਤੇ ਗਏ ਸਨ। ਤਾਜ਼ਾ ਮਾਮਲੇ ਵਿਚ ਬੀਐਸਐਫ ਵੱਲੋਂ 4 ਪੈਕਟਾਂ ਦੇ ਵਿੱਚ 4 ਕਿਲੋ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਉੱਧਰ, ਭਾਰਤ-ਪਾਕ ਸਰਹੱਦ ਤੇ ਮੌਜੂਦ ਮੁਹਾਰ ਖੀਵਾ ਮਨਸਾ ਵਿਖੇ ਬੀਐਸਐਫ ਦੀ 66 ਬਟਾਲੀਅਨ ਨੂੰ 4 ਪੈਕਟਾਂ ਦੇ ਵਿੱਚ 4 ਕਿੱਲੋ 560 ਗ੍ਰਾਮ ਹੈਰੋਇਨ ਬਰਾਮਦ ਹੋਈ।
ਬੀਐਸਐਫ ਦੇ ਅਧਿਕਾਰੀ ਐਮਐਸ ਰੰਧਾਵਾ ਮੁਤਾਬਕ, ਉਨ੍ਹਾਂ ਨੂੰ ਇਸ ਗਲ ਦਾ ਸ਼ੱਕ ਸੀ ਕਿ
ਡਰੋਨ ਰਾਹੀ ਬਾਰਡਰ ਤੇ ਰਾਤ ਸਮੇਂ ਹੈਰੋਇਨ ਦੀ ਖੇਪ ਭਾਰਤ ਵੱਲੋਂ ਸੁੱਟੀ ਜਾ ਸਕਦੀ ਹੈ ਜਿਸ ਦੇ ਚਲਦਿਆਂ ਜਵਾਨ ਪਹਿਲਾਂ ਤੋਂ ਹੀ ਮੁਸਤੈਦ ਸਨ। ਜਦੋਂ ਉਨ੍ਹਾਂ ਨੇ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਜਵਾਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੀਐਸਐਫ਼ ਵੱਲੋਂ ਸਰਚ ਕੀਤਾ ਗਿਆ ਤਾਂ 4 ਪੈਕਟ ਹੈਰੋਇਨ ਦੇ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ ਕਰਨ ਤੇ 4 ਕਿਲੋ 560 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਪਾਕਿ ਦੀ ਨਾਪਾਕ ਹਰਕਤ ਦਾ BSF ਨੇ ਦਿੱਤਾ ਜਵਾਬ
ਉਨ੍ਹਾਂ ਨੇ ਦੱਸਿਆ ਕਿ ਬਾਰਡਰ ਤੇ
ਪਾਕਿਸਤਾਨ ਦੀ ਹਰ ਇਕ ਨਾਪਾਕ ਹਰਕਤ ਦਾ ਜਵਾਬ ਦਿੱਤਾ ਜਾ ਰਿਹਾ ਸਾਡੀਆਂ ਫੋਰਸਾਂ ਬਾਰਡਰ ‘ਤੇ ਪੂਰੀ ਤਰ੍ਹਾਂ ਨਾਲ ਚੌਕਸ ਹਨ। ਬੀਐਸਐਫ ਵੱਲੋਂ ਸਰਹੱਦ ਤੇ 24 ਘੰਟੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਫ਼ੌਜਾਂ ਵੱਲੋਂ ਗੁਆਂਢੀ ਮੁਲਕ ਦੇ ਗਲਤ ਇਰਾਦਿਆਂ ਦਾ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਐਸਐਫ ਵੱਲੋਂ ਬਾਰਡਰ ਤੇ ਪੰਜਾਬ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਆਪਰੇਸ਼ਨ ਕਰ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ। ਬੀਤੇ ਸਾਲ ਫਾਜ਼ਿਲਕਾ ਪੁਲਿਸ ਵੱਲੋਂ ਜ਼ਿਲੇ ਵਿਚ ਸਰਹੱਦ ਦੇ ਉਸ ਪਾਰ ਤੋਂ ਵੱਖ-ਵੱਖ ਮਾਮਲਿਆਂ ਦੇ ਵਿਚ ਹੈਰੋਇਨ ਦੀ 100 ਕਿੱਲੋ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਨਸ਼ਾ ਤਸਕਰਾਂ ਨੂੰ ਵੀ ਪੁਲਿਸ ਵੱਲੋਂ ਸਲਾਖਾਂ ਦੇ ਪਿੱਛੇ ਡੱਕਿਆ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ