PRTC ਬੱਸ ਨੇ ਮਹਿਲਾ ਨੂੰ ਮਾਰੀ ਟੱਕਰ, ਹੋਈ ਮੌਤ, 5 ਧੀਆਂ ਦੀ ਮਾਂ ਦੀ ਮ੍ਰਿਤਕ ਔਰਤ
ਜਿਵੇਂ ਹੀ ਇਸ ਹਾਦਸੇ ਦੀ ਖ਼ਬਰ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਵਾਪਰਿਆ। ਪੀਆਰਟੀਸੀ ਬੱਸ ਦੀ ਟੱਕਰ ਨਾਲ ਸਾਈਕਲ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਆਭਾ ਸਕੁਏਅਰ ਰੋਡ 'ਤੇ ਵਾਪਰਿਆ।
ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਪੀਆਰਟੀਸੀ ਬੱਸ ਨੇ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੱਸ ਨੇ ਔਰਤ ਨੂੰ ਟਾਇਰਾਂ ਨਾਲ ਦਰੜ ਦਿੱਤਾ। ਜਿਸ ਕਾਰਨ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ 5 ਧੀਆਂ ਦੀ ਮਾਂ ਸੀ। ਪੰਜਾਂ ਧੀਆਂ ਦੇ ਸਿਰ ਤੋਂ ਆਪਣੀ ਮਾਂ ਦਾ ਛਾਇਆ ਉੱਠ ਗਿਆ।
ਜਿਵੇਂ ਹੀ ਇਸ ਹਾਦਸੇ ਦੀ ਖ਼ਬਰ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਵਾਪਰਿਆ। ਪੀਆਰਟੀਸੀ ਬੱਸ ਦੀ ਟੱਕਰ ਨਾਲ ਸਾਈਕਲ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਆਭਾ ਸਕੁਏਅਰ ਰੋਡ ‘ਤੇ ਵਾਪਰਿਆ। ਔਰਤ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ।
ਸਾਇਕਲ ਤੇ ਜਾ ਰਹੀ ਸੀ ਮ੍ਰਿਤਕ ਮਹਿਲਾ
ਜਾਣਕਾਰੀ ਅਨੁਸਾਰ ਅਬੋਹਰ ਦੇ ਸੁਭਾਸ਼ ਨਗਰ ਦੀ ਰਹਿਣ ਵਾਲੀ ਸੋਨੀਆ (45) ਸਾਈਕਲ ‘ਤੇ ਬੱਸ ਸਟੈਂਡ ਵੱਲ ਜਾ ਰਹੀ ਸੀ। ਇਸ ਦੌਰਾਨ, ਪੀਆਰਟੀਸੀ ਬੱਸ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ, ਔਰਤ ਸੜਕ ‘ਤੇ ਡਿੱਗ ਪਈ ਅਤੇ ਬੱਸ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਜਿਸ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ। ਹਾਲਾਂਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਡਰਾਇਵਰ ਦੀ ਲਾਹਪ੍ਰਵਾਹੀ ਦੱਸ ਰਹੇ ਹਨ ਲੋਕ
ਘਟਨਾ ਵਾਲੀ ਥਾਂ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਔਰਤ ਸਾਈਕਲ ‘ਤੇ ਸਹੀ ਦਿਸ਼ਾ ਵਿੱਚ ਜਾ ਰਹੀ ਸੀ, ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਔਰਤ ਦੀ ਜਾਨ ਚਲੀ ਗਈ। ਸੂਚਨਾ ਮਿਲਦੇ ਹੀ ਔਰਤ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਰ ਤੋਂ ਕੰਮ ਤੇ ਜਾ ਰਹੀ ਸੀ ਮਹਿਲਾ
ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਆਪਣੇ ਘਰ ਤੋਂ ਕੰਮ ਤੇ ਜਾਣ ਲਈ ਘਰੋਂ ਨਿਕਲੀ ਸੀ ਪਰ ਉਹ ਰਾਹ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਮਹਿਲਾ ਦੇ ਘਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ ਅਤੇ ਜਿਸ ਕਾਰਨ ਉਹ ਕੰਮ ਤੇ ਜਾਇਆ ਕਰਦੀ ਸੀ।