ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਲੈ ਕੇ ਪਰਤੀ ਪੁਲਿਸ, ਕਬਰਸਤਾਨ ‘ਚ ਨਹੀਂ ਮਿਲੀ ਥਾਂ – Punjabi News

ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਲੈ ਕੇ ਪਰਤੀ ਪੁਲਿਸ, ਕਬਰਸਤਾਨ ‘ਚ ਨਹੀਂ ਮਿਲੀ ਥਾਂ

Updated On: 

04 Jul 2024 15:03 PM

ਫਾਜ਼ਿਲਕਾ ਸਦਰ ਥਾਣੇ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਦੀ ਲਾਸ਼ ਨੂੰ ਪਹਿਲਾਂ ਅਬੋਹਰ ਦੇ ਪੰਜਪੀਰ ਇਲਾਕੇ ਵਿੱਚ ਦਫ਼ਨਾਉਣ ਲਈ ਕਿਹਾ ਗਿਆ ਸੀ ਪਰ ਜਗ੍ਹਾ ਦੀ ਘਾਟ ਕਾਰਨ ਪਾਕਿਸਤਾਨੀ ਨਾਗਰਿਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।

ਪਾਕਿਸਤਾਨੀ ਘੁਸਪੈਠੀਏ ਦੀ ਲਾਸ਼ ਲੈ ਕੇ ਪਰਤੀ ਪੁਲਿਸ, ਕਬਰਸਤਾਨ ਚ ਨਹੀਂ ਮਿਲੀ ਥਾਂ
Follow Us On

Fazilka Intruder Death: ਫਾਜ਼ਿਲਕਾ ‘ਚ ਪਾਕਿਸਤਾਨੀ ਸਰਹੱਦ ਦੀ ਸਾਦਕੀ ਚੌਕੀ ‘ਤੇ ਇਕ ਪਾਕਿਸਤਾਨੀ ਨਾਗਰਿਕ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਬੀ.ਐੱਸ.ਐੱਫ ਨੇ ਗੋਲੀਬਾਰੀ ਕਰਕੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਸੀ। ਫਾਜ਼ਿਲਕਾ ਸਦਰ ਪੁਲਿਸ ਬੁੱਧਵਾਰ ਨੂੰ ਉਸ ਨੂੰ ਦਫਨਾਉਣ ਲਈ ਜਲਾਲਾਬਾਦ ਲੈ ਗਈ, ਜਿੱਥੇ ਜਗ੍ਹਾ ਦੀ ਘਾਟ ਕਾਰਨ ਉਸ ਨੂੰ ਵਾਪਸ ਲਿਆਂਦਾ ਗਿਆ।

ਜਾਣਕਾਰੀ ਦਿੰਦਿਆਂ ਫਾਜ਼ਿਲਕਾ ਸਦਰ ਥਾਣੇ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਦੀ ਲਾਸ਼ ਨੂੰ ਪਹਿਲਾਂ ਅਬੋਹਰ ਦੇ ਪੰਜਪੀਰ ਇਲਾਕੇ ਵਿੱਚ ਦਫ਼ਨਾਉਣ ਲਈ ਕਿਹਾ ਗਿਆ ਸੀ ਪਰ ਜਗ੍ਹਾ ਦੀ ਘਾਟ ਕਾਰਨ ਨਹੀਂ ਦਫ਼ਨਾਇਆ ਗਿਆ। ਪਾਕਿਸਤਾਨੀ ਨਾਗਰਿਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਅੱਜ ਇਸ ਨੂੰ ਵਾਪਸ ਜਲਾਲਬਾਅਦ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਸੰਭਾਲਿਆ ਮੋਰਚਾ, ਅਕਾਲੀ ਦਲ ਦੇ ਕਈ ਆਗੂਆਂ ਨਾਲ ਕੀਤੀ ਮੁਲਾਕਾਤ

ਪੁਲਿਸ ਮੁਸਲਿਮ ਮੌਲਵੀ ਅਤੇ ਹੋਰ ਟੀਮ ਦੇ ਨਾਲ ਪਾਕਿਸਤਾਨੀ ਨਾਗਰਿਕ ਦੀ ਲਾਸ਼ ਨੂੰ ਜਲਾਲਾਬਾਦ ਦੇ ਪੱਕਾ ਕਾਲੇ ਵਾਲਾ ਦੇ ਕਬਰਸਤਾਨ ਲੈ ਗਈ। ਉੱਥੇ ਵੀ ਉਸ ਨੂੰ ਦਫ਼ਨਾਉਣ ਲਈ ਕੋਈ ਥਾਂ ਨਹੀਂ ਮਿਲੀ। ਜਗ੍ਹਾ ਦੀ ਘਾਟ ਕਾਰਨ ਪਾਕਿਸਤਾਨੀ ਨਾਗਰਿਕ ਦੀ ਲਾਸ਼ ਨੂੰ ਵਾਪਸ ਫਾਜ਼ਿਲਕਾ ਲਿਆਂਦਾ ਗਿਆ। ਜਿੱਥੇ ਮ੍ਰਿਤਕ ਦੇਹ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ ਅਤੇ ਪਾਕਿਸਤਾਨੀ ਨਾਗਰਿਕ ਨੂੰ ਕਿੱਥੇ ਸਸਕਾਰ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ।

ਅੱਜ ਵੀ ਹੋਈ ਸੀ ਘੁਸਪੈਠ

ਫਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਪਿੰਡ ਪੱਲਾ ਮੇਘਾ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਜਾਣ ਤੋਂ ਪਹਿਲਾਂ ਮੁਲਜ਼ਮ ਨੇ ਪਾਕਿਸਤਾਨ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ।

Exit mobile version