ਲੁਧਿਆਣਾ ‘ਚ ਸਿਲੈਂਡਰ ਫੱਟਣ ਨਾਲ ਪਤੀ-ਪਤਨੀ ਝੁਲਸੇ, ਮਹਿਲਾ ਦੀ ਹਾਲਤ ਗੰਭੀਰ
Luhdiana Cylinder Blast: ਹਾਦਸੇ 'ਚ ਜ਼ਖਮੀ ਮਹਿਲਾ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਕਮਰੇ 'ਚ ਸੋ ਰਿਹਾ ਸੀ। ਉਸ ਦੀ ਪਤਨੀ ਗੈਸ 'ਤੇ ਬਰਤਨ ਰੱਖ ਕੇ ਸਬਜ਼ੀ ਕੱਟ ਰਹੀ ਸੀ, ਉਸ ਸਮੇਂ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਚਾਨਕ ਧਮਾਕਾ ਹੋਇਆ। ਲੋਕਾਂ ਨੇ ਉਸ ਨੂੰ ਤੇ ਉਸ ਦੀ ਪਤਨੀ ਰੀਤਾ ਨੂੰ ਘਰ 'ਚੋਂ ਬਾਹਰ ਕੱਢ ਕੇ ਬਚਾਇਆ।
ਲੁਧਿਆਣਾ ‘ਚ ਅੱਜ ਸਵੇਰੇ ਸਿਲੈਂਡਰ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕੇ ‘ਚ ਪਤੀ-ਪਤਨੀ ਬੂਰੀ ਤਰ੍ਹਾਂ ਝੁਲਸ ਗਏ। ਸਿਲੈਂਡਰ ‘ਚ ਧਮਾਕੇ ਦੀ ਇਹ ਘਟਨਾ ਰਾਜੀਵ ਗਾਂਧੀ ਕਲੌਨੀ ‘ਚ ਵਾਪਰੀ ਹੈ। ਮਹਿਲਾਂ 65 ਫ਼ੀਸਦੀ ਤੱਕ ਝੁਲਸ ਗਈ ਹੈ, ਜਦਕਿ ਉਸ ਦਾ ਪਤੀ 45 ਫ਼ੀਸਦੀ ਤੱਕ ਝੁਲਸ ਗਿਆ ਹੈ। ਮਹਿਲਾ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀਜੀਆਈ, ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।
ਹਾਦਸੇ ‘ਚ ਜ਼ਖਮੀ ਮਹਿਲਾ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਕਮਰੇ ‘ਚ ਸੋ ਰਿਹਾ ਸੀ। ਉਸ ਦੀ ਪਤਨੀ ਗੈਸ ‘ਤੇ ਬਰਤਨ ਰੱਖ ਕੇ ਸਬਜ਼ੀ ਕੱਟ ਰਹੀ ਸੀ, ਉਸ ਸਮੇਂ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਚਾਨਕ ਧਮਾਕਾ ਹੋਇਆ। ਲੋਕਾਂ ਨੇ ਉਸ ਨੂੰ ਤੇ ਉਸ ਦੀ ਪਤਨੀ ਰੀਤਾ ਨੂੰ ਘਰ ‘ਚੋਂ ਬਾਹਰ ਕੱਢ ਕੇ ਬਚਾਇਆ।
ਇਹ ਵੀ ਪੜ੍ਹੋ
ਪੀੜਤ ਪਰਿਵਾਰ ਦੀ ਗੁਆਂਢੀ ਰੀਤਾ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਰੀਤਾ ਤੇ ਵਿਕਾਸ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਸਾਰੋ ਲੋਕ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਘਰ ਦਾ ਸਾਰਾ ਸਮਾਨ ਸੜ ਚੁੱਕਿਆ ਸੀ। ਲੋਕਾਂ ਨੇ ਪਤੀ-ਪਤਨੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰੀਤਾ ਦਾ ਸ਼ੁਰੂਆਤੀ ਇਲਾਜ਼ ਕਰਕੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ।