ਜਲੰਧਰ-ਫਗਵਾੜਾ ਹਾਈਵੇਅ ‘ਤੇ ਸ਼ੂਗਰ ਮਿੱਲ-ਗੋਲਡ ਜਿਮ ਸਮੇਤ ਕਈ ਥਾਵਾਂ ‘ਤੇ ਈਡੀ ਦੀ ਰੇਡ

Updated On: 

20 Aug 2025 13:18 PM IST

Jalandhar ED Raid: ਸੂਤਰਾਂ ਅਨੁਸਾਰ ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਤੇ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਇੱਕ ਮਾਮਲੇ ਦੀ ਜਾਂਚ ਦਾ ਹਿੱਸਾ ਹੈ। ਲੰਬੇ ਸਮੇਂ ਤੋਂ ਮਿੱਲ ਤੇ ਇਸਦੇ ਮਾਲਕ ਜਰਨੈਲ ਸਿੰਘ ਵਾਹਿਦ 'ਤੇ ਕਿਸਾਨਾਂ ਦੇ ਬਕਾਏ ਦੀ 40 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਨਾ ਕਰਨ ਤੇ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਲੰਧਰ-ਫਗਵਾੜਾ ਹਾਈਵੇਅ ਤੇ ਸ਼ੂਗਰ ਮਿੱਲ-ਗੋਲਡ ਜਿਮ ਸਮੇਤ ਕਈ ਥਾਵਾਂ ਤੇ ਈਡੀ ਦੀ ਰੇਡ
Follow Us On

ਈਡੀ ਦੀ ਟੀਮ ਨੇ ਜਲੰਧਰ ਫਗਵਾੜਾ ਹਾਈਵੇਅ ‘ਤੇ ਸਥਿਤ ਫਗਵਾੜਾ ਨੇੜੇ ਵਾਹਿਦ ਸੰਧਰ ਸ਼ੂਗਰ ਮਿੱਲ, ਗੋਲਡ ਜਿਮ ਤੇ ਜਰਨੈਲ ਸਿੰਘ ਵਾਹਿਦ ਨਾਲ ਸਬੰਧਤ ਰਿਹਾਇਸ਼ੀ ਤੇ ਵਪਾਰਕ ਥਾਵਾਂ ‘ਤੇ ਛਾਪੇਮਾਰੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ, ਈਡੀ ਨੇ ਬੁੱਧਵਾਰ ਸਵੇਰੇ ਫਗਵਾੜਾ ‘ਚ ਕਾਰਵਾਈ ਕਰਦੇ ਹੋਏ ਵਾਹਿਦ ਸੰਧਰ ਸ਼ੂਗਰ ਮਿੱਲ, ਗੋਲਡ ਜਿਮ ਤੇ ਇਸ ਨਾਲ ਸਬੰਧਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।

ਸੂਤਰਾਂ ਅਨੁਸਾਰ, ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਤੇ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਇੱਕ ਮਾਮਲੇ ਦੀ ਜਾਂਚ ਦਾ ਹਿੱਸਾ ਹੈ। ਲੰਬੇ ਸਮੇਂ ਤੋਂ ਮਿੱਲ ਤੇ ਇਸਦੇ ਮਾਲਕ ਜਰਨੈਲ ਸਿੰਘ ਵਾਹਿਦ ‘ਤੇ ਕਿਸਾਨਾਂ ਦੇ ਬਕਾਏ ਦੀ 40 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਨਾ ਕਰਨ ਤੇ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛਾਪੇਮਾਰੀ ਦੌਰਾਨ, ਈਡੀ ਟੀਮ ਦੇ ਅਧਿਕਾਰੀਆਂ ਨੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ, ਇਲੈਕਟ੍ਰਾਨਿਕ ਉਪਕਰਣਾਂ ਤੇ ਰਿਕਾਰਡਾਂ ਦੀ ਡੂੰਘਾਈ ਨਾਲ ਜਾਂਚ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਸ਼ਿਕਾਇਤਾਂ ਨਾਲ ਸਬੰਧਤ ਹੈ, ਜਿਨ੍ਹਾਂ ‘ਚ ਮਿੱਲ ‘ਤੇ ਕਿਸਾਨਾਂ ਨੂੰ ਭੁਗਤਾਨ ਰੋਕਣ ਦਾ ਦੋਸ਼ ਹੈ। ਕਈ ਸਾਲਾਂ ਤੋਂ ਕਿਸਾਨ ਇਸ ਬਕਾਏ ਦੀ ਅਦਾਇਗੀ ਦਾ ਵਿਰੋਧ ਕਰ ਰਹੇ ਹਨ। ਈਡੀ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਸ ਰਕਮ ਦੀ ਵਰਤੋਂ ਗੈਰ-ਕਾਨੂੰਨੀ ਲੈਣ-ਦੇਣ ਜਾਂ ਮਨੀ ਲਾਂਡਰਿੰਗ ‘ਚ ਕੀਤੀ ਗਈ ਸੀ।

ਈਡੀ ਨੇ ਛਾਪੇਮਾਰੀ ਦੇ ਨਤੀਜਿਆਂ ਬਾਰੇ ਅਧਿਕਾਰਤ ਤੌਰ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੇ ਡਿਜੀਟਲ ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਮਾਮਲੇ ‘ਚ ਅੱਗੇ ਦੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।