ਕਿਲਾ ਰਾਏਪੁਰ ਖੇਡਾਂ ‘ਚ ਬਲਦਾਂ ਦੀ ਦੌੜ ਨੂੰ ਹਰੀ ਝੰਡੀ! ਜਾਨਵਰਾਂ ਪ੍ਰਤੀ ਬੇਰਹਿਮੀ ਐਕਟ ‘ਚ ਸੋਧ, ਰਾਜਪਾਲ ਦੀ ਮੁਹਰ ਲੱਗਣੀ ਬਾਕੀ
ਇਹ ਵੀ ਚਰਚਾ ਹੈ ਕਿ ਦੌੜ 'ਚ ਹਿੱਸਾ ਲੈਣ ਵਾਲੇ ਬਲਦਾਂ ਦਾ ਮੈਡਿਕਲ ਕਰਵਾਇਆ ਜਾਵੇਗਾ ਤੇ ਇਸ ਦੌੜ 'ਚ ਹਿੱਸਾ ਲੈਣ ਵਾਲਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ। ਇਸ ਦੇ ਨਾਲ ਦੇਸੀ ਬਲਦਾਂ ਦੀਆਂ ਨਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਐਕਟ 'ਚ ਸੋਧ ਨਾਲ ਪੰਜਾਬ ਦੀਆਂ ਰਿਵਾਇਤੀ ਖੇਡਾਂ ਮੁੜ ਸੁਰਜੀਤ ਹੋਣਗੀਆਂ ਤੇ ਬਾਕੀ ਇਲਾਕਿਆਂ 'ਚ ਵੀ ਬਲਦਾਂ ਦੀਆਂ ਦੌੜਾਂ ਹੋ ਸਕਣਗੀਆਂ।
‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਨੂੰ ਦੋਬਾਰਾ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨਸਭਾ ‘ਚ ਇੱਕ ਬਿੱਲ ਪਾਸ ਕੀਤਾ ਹੈ। ਹੁਣ ਜੇਕਰ ਇਸ ਬਿੱਲ ਨੂੰ ਗਵਰਨਰ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕਿਲਾ ਰਾਏਪੁਰ ‘ਚ ਇੱਕ ਵਾਰ ਫਿਰ ਤੋਂ ਬਲਦਾਂ ਦੀ ਦੌੜ ਦੇਖਣ ਨੂੰ ਮਿਲੇਗੀ।
ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ ਲਈ ਕਾਨੂੰਨ ‘ਚ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਇਸ ਸੋਧ ‘ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਬਲਦਾਂ ਦੇ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਚਾਲਕ ਬਲਦਾਂ ਨੂੰ ਦੌੜਾਉਣ ਲਈ ਸਿਰਫ਼ ਆਪਣੇ ਹੱਥਾਂ ਦਾ ਇਸਤੇਮਾਲ ਕਰ ਸਕਣਗੇ।
ਅਸੀਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰ ਰਹੇ ਹਾਂ ਤਾਂ ਜੋ ਸਾਡੇ ਬਜ਼ੁਰਗਾਂ ਤੋਂ ਚੱਲੀਆਂ ਆ ਰਹੀਆਂ ਇਹਨਾਂ ਰਿਵਾਇਤੀ ਖੇਡਾਂ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾ ਸਕੇ। ਇਹਨਾਂ ਖੇਡਾਂ ‘ਚ ਹਿੱਸਾ ਲੈਣ ਵਾਲੇ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਖੇਡਾਂ ‘ਤੇ ਲੱਗੀ ਰੋਕ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਮੁੜ pic.twitter.com/8PgGg3Ybkv
— Bhagwant Mann (@BhagwantMann) July 11, 2025
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਦੌੜ ‘ਚ ਹਿੱਸਾ ਲੈਣ ਵਾਲੇ ਬਲਦਾਂ ਦਾ ਮੈਡਿਕਲ ਕਰਵਾਇਆ ਜਾਵੇਗਾ ਤੇ ਇਸ ਦੌੜ ‘ਚ ਹਿੱਸਾ ਲੈਣ ਵਾਲਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ। ਇਸ ਦੇ ਨਾਲ ਦੇਸੀ ਬਲਦਾਂ ਦੀਆਂ ਨਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਐਕਟ ‘ਚ ਸੋਧ ਨਾਲ ਪੰਜਾਬ ਦੀਆਂ ਰਿਵਾਇਤੀ ਖੇਡਾਂ ਮੁੜ ਸੁਰਜੀਤ ਹੋਣਗੀਆਂ ਤੇ ਬਾਕੀ ਇਲਾਕਿਆਂ ‘ਚ ਵੀ ਬਲਦਾਂ ਦੀਆਂ ਦੌੜਾਂ ਹੋ ਸਕਣਗੀਆਂ।
ਇਹ ਵੀ ਪੜ੍ਹੋ
ਦੱਸ ਦੇਈਏ ਕਿ ਇਸ ਸਾਲ ਜਦੋਂ ਕਿਲਾ ਰਾਏਪੁਰ ਖੇਡਾਂ ਹੋਈਆਂ ਸਨ ਤਾਂ ਬਲਦਾਂ ਦੀ ਦੌੜ ਇਸ ‘ਚ ਸ਼ਾਮਲ ਨਹੀਂ ਸੀ। ਪਰ ਹੁਣ ਸਰਕਾਰ ਇਸ ‘ਤੇ ਕਾਨੂੰਨ ਲੈ ਕੇ ਆਈ ਹੈ।