2018 ਦੀ ਹੈ ਵੀਡੀਓ…ਸਰਕਾਰੀ ਸਕੂਲ ਦੀ ਵਾਇਰਲ ਵੀਡੀਓ ‘ਤੇ ਸਿੱਖਿਆ ਮੰਤਰੀ ਦਾ ਜਵਾਬ

Updated On: 

20 Aug 2026 14:48 PM IST

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 18 ਅਗਸਤ ਨੂੰ ਸਕੂਲ ਦਾ ਅਚਾਨਕ ਦੌਰਾ ਕਰਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨੇ ਇਸ ਦੌਰੇ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਵਾਰ-ਵਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

2018 ਦੀ ਹੈ ਵੀਡੀਓ...ਸਰਕਾਰੀ ਸਕੂਲ ਦੀ ਵਾਇਰਲ ਵੀਡੀਓ ਤੇ ਸਿੱਖਿਆ ਮੰਤਰੀ ਦਾ ਜਵਾਬ

2018 ਦੀ ਹੈ ਵੀਡੀਓ...ਸਰਕਾਰੀ ਸਕੂਲ ਦੀ ਵਾਇਰਲ ਵੀਡੀਓ 'ਤੇ ਸਿੱਖਿਆ ਮੰਤਰੀ ਦਾ ਜਵਾਬ

ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਦੇ ਸਰਕਾਰੀ ਹਾਈ ਸਕੂਲ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੈੱਸ ਕਾਰਫਰੰਸ ਕਰਦੇ ਹੋਏ, ਇਸ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵੀਡੀਓ ਸਾਂਝੀ ਕਰਕੇ ਸਕੂਲ ‘ਚ ਅਧਿਆਪਕਾਂ ਦੀ ਘਾਟ, ਲੜਕੀਆਂ ਦੇ ਵਾਸ਼ਰੂਮ ਦੀ ਮਾੜੀ ਹਾਲਤ ਤੇ ਟੁੱਟੇ ਬੈਂਚਾਂ ਵਰਗੇ ਦਾਅਵੇ ਕੀਤੇ ਗਏ ਸਨ।

ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝੀ ਕੀਤੀ ਗਈ ਸੀ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਇਸ ਵੀਡੀਓ ਨੂੰ ਪੋਸਟ ਕੀਤਾ ਸੀ।

ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 18 ਅਗਸਤ ਨੂੰ ਸਕੂਲ ਦਾ ਅਚਾਨਕ ਦੌਰਾ ਕਰਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨੇ ਇਸ ਦੌਰੇ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਸਮੇਤ ਹੋਰ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਵਾਰ-ਵਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

“2018 ਦੀ ਵੀਡੀਓ”

ਸਿੱਖਿਆ ਮੰਤਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ 2018 ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਚਨਚੇਤ ਸਕੂਲ ਪਹੁੰਚ ਕੇ ਜ਼ਮੀਨੀ ਹਾਲਾਤ ਦੇਖੇ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਕਰੀਬ 100 ਵਿਦਿਆਰਥੀ ਤੇ 9 ਅਧਿਆਪਕ ਹਨ। ਮੌਜੂਦਾ ਵਾਸ਼ਰੂਮ ਸਾਫ਼-ਸੁਥਰੇ ਹਨ ਤੇ ਸਾਫ਼ ਪਾਣੀ ਦੀ ਵੀ ਵਿਵਸਥਾ ਹੈ। ਲੜਕੀਆਂ ਦੇ ਵਾਸ਼ਰੂਮ ‘ਚ ਸੈਨੇਟਰੀ ਪੈਡ ਡਿਸਪੋਜ਼ਲ ਮਸ਼ੀਨ ਵੀ ਚਾਲੂ ਹਾਲਤ ‘ਚ ਹੈ।

ਸਕੂਲ ਚ ਸਮਾਰਟ ਪੈਨਲ ਤੇ ਲੈਬ ਦੀ ਸਹੂਲਤ

ਮੰਤਰੀ ਨੇ ਦੱਸਿਆ ਕਿ ਸਕੂਲ ਦੀ ਚਾਰਦੀਵਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ। ਪਿਛਲੇ ਚਾਰ ਸਾਲਾਂ ਦੌਰਾਨ ਸਕੂਲ ਦੀ ਮੁਰੰਮਤ ‘ਤੇ ਕਰੀਬ 15 ਲੱਖ ਰੁਪਏ ਖਰਚ ਕੀਤੇ ਗਏ ਹਨ। ਸਕੂਲ ‘ਚ ਦੋ ਸਮਾਰਟ ਪੈਨਲ, ਤਿੰਨ ਪ੍ਰੋਜੈਕਟਰ, ਕੰਪਿਊਟਰ ਲੈਬ, ਸਾਇੰਸ ਲੈਬ, ਵਾਈ-ਫਾਈ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਮੌਜੂਦ ਹੈ।

ਮੰਤਰੀ ਬੈਂਸ ਨੇ ਕਿਹਾ ਕਿ ਸਕੂਲ ਦੀ ਵ੍ਹਾਈਟਵਾਸ਼ ਦਾ ਕੰਮ ਅਜੇ ਬਾਕੀ ਹੈ। ਇਸ ਲਈ ਗ੍ਰਾਂਟ ਮਨਜ਼ੂਰ ਹੋ ਚੁੱਕੀ ਹੈ ਤੇ ਮਾਨਸੂਨ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Loading...
Unable to load recommendations.
Follow Us