ਕਿਸਾਨਾਂ ਦਾ ‘ਦਿੱਲੀ ਕੂਚ’ 29 ਫਰਵਰੀ ਤੱਕ ਮੁਲਤਵੀ, ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ

Updated On: 

23 Feb 2024 23:17 PM

ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ 26 ਫਰਵਰੀ ਨੂੰ ਡਬਲਯੂ.ਟੀ.ਓ (ਵਿਸ਼ਵ ਵਪਾਰ ਸੰਗਠਨ) ਦੀ ਮੀਟਿੰਗ ਹੈ ਅਤੇ 25 ਫਰਵਰੀ ਨੂੰ ਅਸੀਂ ਸ਼ੰਭੂ ਅਤੇ ਖਨੌਰੀ ਦੋਵਾਂ ਥਾਵਾਂ 'ਤੇ ਸੈਮੀਨਾਰ ਕਰਾਂਗੇ ਕਿ ਕਿਵੇਂ ਡਬਲਯੂ.ਟੀ.ਓ. ਕਿਸਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸਾਨ ਆਗੂ ਨੇ ਕਿਹਾ, "ਅਸੀਂ WTO ਦਾ ਪੁਤਲਾ ਸਾੜਾਂਗੇ। WTO ਹੀ ਨਹੀਂ, ਅਸੀਂ ਕਾਰਪੋਰੇਟ ਅਤੇ ਸਰਕਾਰ ਦਾ ਵੀ ਪੁਤਲਾ ਫੂਕਾਂਗੇ।"

ਕਿਸਾਨਾਂ ਦਾ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ, ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ

ਸੰਭੂ ਬਾਰਡਰ ਵਿਖੇ ਕਿਸਾਨਾਂ ਦੇ ਅੰਦੋਲਨ ਦੀ ਪੁਰਾਣੀ ਤਸਵੀਰ

Follow Us On

ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਦਿੱਲੀ ਚਲੋ ਮਾਰਚ 29 ਫਰਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਗੱਲ ਕਿਸਾਨ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਖਨੌਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ 29 ਫਰਵਰੀ ਨੂੰ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਕਿਹਾ ਕਿ “ਅਸੀਂ ਸਾਰੇ ਦੁਖੀ ਹਾਂ, ਅਸੀਂ ਆਪਣੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਗੁਆ ਦਿੱਤਾ ਹੈ। ਅਸੀਂ ਫੈਸਲਾ ਕੀਤਾ ਹੈ ਕਿ 24 ਫਰਵਰੀ ਨੂੰ ਅਸੀਂ ਕੈਂਡਲ ਮਾਰਚ ਕੱਢਾਂਗੇ।”

ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ 26 ਫਰਵਰੀ ਨੂੰ WTO (ਵਿਸ਼ਵ ਵਪਾਰ ਸੰਗਠਨ) ਦੀ ਮੀਟਿੰਗ ਹੈ ਅਤੇ 25 ਫਰਵਰੀ ਨੂੰ ਅਸੀਂ ਸ਼ੰਭੂ ਅਤੇ ਖਨੌਰੀ ਦੋਵਾਂ ਥਾਵਾਂ ‘ਤੇ ਸੈਮੀਨਾਰ ਕਰਾਂਗੇ ਕਿ ਕਿਵੇਂ WTO ਕਿਸਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸਾਨ ਆਗੂ ਨੇ ਕਿਹਾ, “ਅਸੀਂ WTO ਦਾ ਪੁਤਲਾ ਸਾੜਾਂਗੇ। WTO ਹੀ ਨਹੀਂ, ਅਸੀਂ ਕਾਰਪੋਰੇਟ ਅਤੇ ਸਰਕਾਰ ਦਾ ਵੀ ਪੁਤਲਾ ਫੂਕਾਂਗੇ।”

ਕਿਸਾਨ ਯੂਨੀਅਨਾਂ ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ

ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ ਪੁਲਿਸ ਦੀਆਂ ਬੇਰਹਿਮ ਕਾਰਵਾਈਆਂ ਕਾਰਨ ਹਰਿਆਣਾ ਵਿੱਚ ਐਮਰਜੈਂਸੀ ਪੈਦਾ ਹੋ ਗਈ ਹੈ, ਕੱਲ੍ਹ ਸ਼ਾਮ ਨੂੰ ਅਸੀਂ ਦੋਵੇਂ ਸਰਹੱਦਾਂ ‘ਤੇ ਕੈਂਡਲ ਮਾਰਚ ਕੱਢਾਂਗੇ। WTO ਕਿਸਾਨਾਂ ਲਈ ਹੈ। ਅਸੀਂ ਖੇਤੀ ਖੇਤਰ ਦੇ ਬੁੱਧੀਜੀਵੀਆਂ ਨੂੰ ਵਿਚਾਰਨ ਲਈ ਬੁਲਾਵਾਂਗੇ। ਅਸੀਂ 27 ਫਰਵਰੀ ਨੂੰ ਕਿਸਾਨ ਯੂਨੀਅਨਾਂ ਦੀ ਮੀਟਿੰਗ ਕਰਾਂਗੇ। ਅਸੀਂ 29 ਫਰਵਰੀ ਨੂੰ ਅੰਦੋਲਨ ਲਈ ਆਪਣੇ ਅਗਲੇ ਕਦਮ ਦਾ ਐਲਾਨ ਕਰਾਂਗੇ।”

ਭਾਜਪਾ ਮੰਤਰੀ ਅਨਿਲ ਵਿੱਜ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਅਨਿਲ ਵਿੱਜ ਅਤੇ ਖਨੌਰੀ ਬਾਰਡਰ ‘ਤੇ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕਰੇ। ਸਰਕਾਰ ਨੇ ਆਪਣੇ ਏਜੰਟਾਂ ਨੂੰ ਅੰਦੋਲਨ ਵਿੱਚ ਸ਼ਾਮਲ ਕੀਤਾ ਹੈ ਅਤੇ ਉਹ ਸਾਨੂੰ ਮਾਰ ਸਕਦੇ ਹਨ, ਪੰਜਾਬ ਸਰਕਾਰ ਦੇ ਹੱਥ ਵਿੱਚ ਕਾਨੂੰਨ ਵਿਵਸਥਾ ਹੈ, ਪਰ ਜੇਕਰ ਕੋਈ ਸਾਨੂੰ ਮਾਰਦਾ ਹੈ ਤਾਂ ਉਹ ਮੂੰਹ ਮੋੜ ਲੈਣਗੇ।” ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਹਰਿਆਣਾ ਸਰਕਾਰ 21 ਫਰਵਰੀ ਦੀ ਐਫਆਈਆਰ ਦਰਜ ਨਹੀਂ ਕਰ ਰਹੀ।

Exit mobile version