kissan Delhi Kooch Live Update: ਕੱਲ੍ਹ ਤੱਕ ਨਹੀਂ ਹੋਵੇਗਾ ਦਿੱਲੀ ਕੂਚ, ਮੀਟਿੰਗ ਤੋਂ ਬਾਅਦ ਕਿਸਾਨ ਲੈਣਗੇ ਫੈਸਲਾ

Updated On: 

06 Dec 2024 17:38 PM

Punjab- Haryana Farmer Protest: ਪੰਜਾਬ ਦੇ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦੁਪਿਹਰ 1 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਨਗੇ। ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ਤੋਂ ਸ਼ੁੱਕਰਵਾਰ ਨੂੰ 101 ਕਿਸਾਨਾਂ ਦਾ ਸਮੂਹ ਦਿੱਲੀ ਲਈ ਰਵਾਨਾ ਹੋਵੇਗਾ।

kissan Delhi Kooch Live Update: ਕੱਲ੍ਹ ਤੱਕ ਨਹੀਂ ਹੋਵੇਗਾ ਦਿੱਲੀ ਕੂਚ, ਮੀਟਿੰਗ ਤੋਂ ਬਾਅਦ ਕਿਸਾਨ ਲੈਣਗੇ ਫੈਸਲਾ
Follow Us On

ਪੰਜਾਬ ਦੇ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦੁਪਿਹਰ 1 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਨਗੇ। ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ਤੋਂ ਸ਼ੁੱਕਰਵਾਰ ਨੂੰ 101 ਕਿਸਾਨਾਂ ਦਾ ਸਮੂਹ ਦਿੱਲੀ ਲਈ ਰਵਾਨਾ ਹੋਵੇਗਾ।

LIVE NEWS & UPDATES

The liveblog has ended.
  • 06 Dec 2024 05:38 PM (IST)

    ਕਿਸਾਨ ਪਰਸੋਂ ਕਰਨਗੇ ਮਾਰਚ

    ਸ਼ੰਭੂ ਸਰਹੱਦ ਤੇ ਸੁਰੱਖਿਆ ਕਰਮੀਆਂ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਵੱਲ ਆਪਣਾ ਪੈਦਲ ਮਾਰਚ ਮੁਲਤਵੀ ਕਰ ਦਿੱਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੀਆਂ ਸੱਟਾਂ ਨੂੰ ਦੇਖਦਿਆਂ ਅਸੀਂ ਅੱਜ ਲਈ ਜਥਾ ਵਾਪਸ ਬੁਲਾ ਲਿਆ ਹੈ। ਕਿਸਾਨਾਂ ਦਾ ਜਥਾ ਜੋ ਕੱਲ੍ਹ ਜਾਣਾ ਸੀ ਹੁਣ ਪਰਸੋਂ ਚਲੇਗਾ।

  • 06 Dec 2024 05:05 PM (IST)

    ਕੱਲ੍ਹ ਤੱਕ ਦਿੱਲੀ ਕੂਚ ਨਹੀਂ ਹੋਵੇਗਾ

    ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਤੱਕ ਦਿੱਲੀ ਕੂਚ ਨਹੀਂ ਹੋਵੇਗਾ। ਮੀਟਿੰਗ ਤੋਂ ਬਾਅਦ ਕਿਸਾਨ ਅਗਲਾ ਫੈਸਲਾ ਲੈਣਗੇ।

  • 06 Dec 2024 04:40 PM (IST)

    ਕਿਸਾਨ ਕੇਂਦਰ ਨਾਲ ਗੱਲਬਾਤ ਕਰਨਾ ਚਾਹੁੰਦੇ

    ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਕੇਂਦਰ ਨਾਲ ਗੱਲਬਾਤ ਕਰਨਾ ਚਾਹੁੰਦੇ। ਅੰਦੋਲਨ ਨੂੰ ਲੈ ਕੇ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਹੋਵੇਗਾ।

  • 06 Dec 2024 04:38 PM (IST)

    ਕਿਸਾਨ ਪੁਲਿਸ ਨਾਲ ਟਕਰਾਅ ਨਹੀਂ ਚਾਹੁੰਦੇ

    ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਪੁਲਿਸ ਨਾਲ ਟਕਰਾਅ ਨਹੀਂ ਚਾਹੁੰਦੇ ਹਨ। ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।

  • 06 Dec 2024 03:55 PM (IST)

    ਪੰਧੇਰ ਅੱਜ 5 ਵਜੇ ਪ੍ਰੈਸ ਕਾਨਫਰੰਸ ਕਰਨਗੇ

    ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅੱਜ 5 ਵਜੇ ਪ੍ਰੈਸ ਕਾਨਫਰੰਸ ਕਰਨਗੇ। 101 ਕਿਸਾਨਾਂ ਦਾ ਜਥਾ ਸ਼ੰਭੂ ਬਾਰਡਤ ‘ਤੇ ਵਾਪਿਸ ਪਤਰ ਆਇਆ ਹੈ।

  • 06 Dec 2024 03:44 PM (IST)

    101 ਕਿਸਾਨਾਂ ਦਾ ਜਥਾ ਸ਼ੰਭੂ ਬਾਰਡਤ ‘ਤੇ ਵਾਪਿਸ ਪਤਰਿਆ

    ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 101 ਕਿਸਾਨਾਂ ਦੇ ਜਥੇ ਨੂੰ ਵਾਪਿਸ ਸੱਦ ਲਿਆ ਗਿਆ ਹੈ।

  • 06 Dec 2024 02:57 PM (IST)

    ਹਰਿਆਣਾ ਪੁਲਿਸ ਵੱਲੋਂ ਲਗਾਤਾਰ ਸੁੱਟੇ ਜਾ ਰਹੇ ਹੰਝੂ ਗੈਸ ਦੇ ਗੋਲ

    ਹਰਿਆਣਾ ਪੁਲਿਸ ਨੂੰ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਇਸ ਵੇਲੇ ਸਥਿਤੀ ਕਾਫੀ ਤਣਾਪੂਰਨ ਬਣੀ ਹੋਈ ਹੈ।

  • 06 Dec 2024 02:42 PM (IST)

    ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ, ਫਟੱੜ ਹੋਇਆ ਕਿਸਾਨ

    ਕਿਸਾਨਾਂ ਦਾ ਜਥਾ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ ਕਰ ਰਿਹਾ ਹੈ। ਕਿਸਾਨਾਂ ਅਤੇ ਪੁਲਿਸ ਵਿਚਾਲੇ ਤਕਰਾਰ ਹੋਈ ਹੈ। ਇਸ ਦੌਰਾਨ ਕੁਝ ਕਿਸਾਨ ਫਟੱੜ ਹੋਏ ਹਨ।

  • 06 Dec 2024 02:06 PM (IST)

    ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ਕਰਨ ਲਈ ਹੰਝੂ ਗੈਸ ਦੀ ਵਰਤੋ ਕੀਤੀ

    ਹਰਿਆਣਾ ਪੁਲਿਸ ਵੱਲੋਂ ਦਿੱਲੀ ਲਈ ਰਵਾਨਾ ਹੋਏ ਕਿਸਾਨਾਂ ਦੇ ਜਥੇ ਨੂੰ ਰੋਕਣ ਲਈ ਹੰਜੂ ਗੈਸ ਦੀ ਵਰਤੋ ਕੀਤੀ ਹੈ। ਹਰਿਆਣਾ ਪੁਲਿਸ ਵੱਲੋਂ ਅੱਗੇ ਨਾ ਵਧਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਪੁਲਿਸ ਨੇ ਮੀਡੀਆ ਨੂੰ ਵੀ ਪਿੱਛੇ ਜਾਣ ਲਈ ਕਿਹਾ ਗਿਆ ਹੈ।

  • 06 Dec 2024 02:02 PM (IST)

    ਕਿਸਾਨਾਂ ਦੀਆਂ ਮੰਗਾਂ ਜਾਇਜ਼ ਪਰ ਤਰੀਕਾ ਗਲਤ- ਗੁਰਨਾਮ ਚੜੂਨੀ

    ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ ਦੀ ਮੰਗਾ ਜਾਇਜ਼ ਹਨ ਪਰ ਤਰੀਕਾ ਗਲਤ ਹੈ।

  • 06 Dec 2024 01:43 PM (IST)

    ਹਰਿਆਣਾ ਪੁਲਿਸ ਵੱਲੋਂ ਅੱਗੇ ਨਾ ਆਉਣ ਦੀ ਅਪੀਲ

    ਹਰਿਆਣਾ ਪੁਲਿਸ ਵੱਲੋਂ ਅੱਗੇ ਨਾ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਕਿਸਾਨ ਬੈਰੀਕੇਡ ਕੋਲ ਜਾ ਕੇ ਰੁਕ ਗਏ ।

  • 06 Dec 2024 01:33 PM (IST)

    ਹਰ ਹਾਲਤ ਵਿੱਚ ਅੱਗੇ ਜਾਵਾਂਗੇ- ਕਿਸਾਨ ਆਗੂ

    ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਰ ਹਾਲਤ ਵਿੱਚ ਦਿੱਲੀ ਜਾਵਾਂਗੇ। ਕਿਸਾਨਾਂ ਦੇ ਜਥੇ ਵੱਲੋਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਗੇ ਜਾਣ ਦੀ ਗੱਲ ਕਹਿ ਜਾ ਰਹੀ ਹੈ।

  • 06 Dec 2024 01:27 PM (IST)

    ਹਰਿਆਣਾ ਪੁਲਿਸ ਨੇ ਕਿਹਾ ਕਿ ਬੀਐਨਐਸ ਦੀ ਧਾਰਾ 163 ਲਗਈ ਹੋਈ ਹੈ

    ਕਿਸਾਨਾਂ ਦੀ ਹਰਿਆਣਾ ਪੁਲਿਸ ਨਾਲ ਗੱਲਬਾਤ ਜਾਰੀ ਹੈ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਕਿਹਾ ਕਿ ਹਰਿਆਣਾ ਦੇ ਅੰਦਰ ਬੀਐਨਐਸ ਦੀ ਧਾਰਾ 163 ਲਗੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਨੂੰ ਜਾਣ ਦੀ ਇਜ਼ਾਜਤ ਨਹੀਂ ਹੈ।

  • 06 Dec 2024 01:21 PM (IST)

    ਕਿਸਾਨ ਜਥਾ ਅਤੇ ਹਰਿਆਣਾ ਪੁਲਿਸ ਹੋਏ ਆਹਮਣੇ ਸਾਹਮਣੇ

    ਸ਼ੰਭੂ ਬਾਰਡਰ ਤੋਂ ਦਿੱਲੀ ਲਈ ਕਿਸਾਨਾਂ ਦਾ ਪਹਿਲਾ ਜਥਾ ਰਵਾਨਾ ਹੋ ਗਿਆ ਹੈ। ਇਸ ਵੇਲੇ ਕਿਸਾਨ ਜਥਾ ਅਤੇ ਹਰਿਆਣਾ ਪੁਲਿਸ ਆਹਮਣੇ ਸਾਹਮਣੇ ਹਨ। ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਨੂੰ ਲੈ ਕੇ ਦਿੱਲੀ ਜਾਣ ਲਈ ਕਿਹਾ ਜਾ ਰਿਹਾ ਹੈ।

  • 06 Dec 2024 01:10 PM (IST)

    ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ

    ਕਿਸਾਨਾਂ ਦਾ ਪਹਿਲਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋ ਗਿਆ ਹੈ। ਮਿਲੀ ਜਾਣਾਕਰੀ ਮੁਤਾਬਕ ਦਿੱਲੀ ਲਈ 101 ਕਿਸਾਨਾਂ ਦਾ ਜਥਾ ਰਵਾਨਾ ਹੋਇਆ ਹੈ।

  • 06 Dec 2024 12:29 PM (IST)

    ਕਿਸਾਨਾਂ ਦੇ ਕੂਚ ਵਿਚਾਲੇ ਅੰਬਾਲਾ ਵਿੱਚ ਇੰਟਰਨੈੱਟ ਬੰਦ

    ਕਿਸਾਨਾਂ ਦੇ ਦਿੱਲੀ ਕੂਚ ਵਿਚਾਲੇ ਅੰਬਾਲਾ ਵਿੱਚ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਹੈ। ਅੰਬਾਲਾ ਵਿੱਚ 9 ਦਸੰਬਰ ਤੱਕ ਇੰਟਰਨੈੱਟ ਸੇਵਾ ਬੰਦ ਰਹੇਗੀ।

  • 06 Dec 2024 12:11 PM (IST)

    101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ

    ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ਤੋਂ ਸ਼ੁੱਕਰਵਾਰ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਕਿਸਾਨਾਂ ਨੇ ਇਸ ਜਥੇ ਦਾ ਨਾਮ ਮਰਜੀਵੜੇ ਰੱਖਿਆ ਹੋਇਆ ਹੈ।

Exit mobile version