Kotakpura Firing Case ਨਾਲ ਸੰਬੰਧਿਤ 2 ਵੱਖ-ਵੱਖ ਮਾਮਲਿਆਂ ਦੀ ਕੋਰਟ ‘ਚ ਹੋਈ ਸੁਣਵਾਈ, 25 ਅਪ੍ਰੈਲ ਨੂੰ ਅਗਲੀ ਸੁਣਵਾਈ
Kotakpura Firing ਮਾਮਲਿਆਂ ਦੀ ਜਾਂਚ ਕਰ ਰਹੀ SIT ਵੱਲੋਂ ਬੀਤੀ 24 ਫਰਵਰੀ ਨੂੰ ਅਦਾਲਤ ਵਿਚ ਕਰੀਬ 7000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਤਤਕਾਲੀ ਸੀਐੱਮ ਪ੍ਰਕਾਸ ਸਿੰਘ ਬਾਦਲ, ਤਤਕਾਲੀ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਕੁੱਲ੍ਹ 8 ਲੋਕਾਂ ਨੂੰ 2 ਵੱਖ ਵੱਖ ਮਾਮਲਿਆਂ 'ਚ ਨਾਮਜਦ ਕੀਤਾ ਗਿਆ ਸੀ।
ਕੋਟਕਪੂਰਾ ਨਿਊਜ: ਸ਼ਾਲ 2015 ਵਿਚ ਬਰਗਾੜੀ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਵਿਚ ਰੋਸ਼ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਦੌਰਾਨ ਵਾਪਰੇ ਗੋਲੀਕਾਂਡ ਨਾਲ ਸੰਬੰਧਿਤ 2 ਵੱਖ ਵੱਖ ਮਾਮਲਿਆ ਵਿਚ ਅੱਜ ਫਰੀਦਕੋਟ ਅਦਾਲਤ ਵਿਚ ਸੁਣਾਵਈ ਹੋਈ। ਇਸ ਦੌਰਾਨ ਮੁਕਦਮਾਂ ਨੰਬਰ 129/2018 ਵਿਚ ਨਾਮਜਦ ਪੰਜਾਬ ਦੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਮਾਨਯੋਗ ਅਦਾਲਤ ਵਿਚ ਪੇਸ਼ ਹੋਏ। ਜਦੋਕਿ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਸਮੇਤ ਬਾਕੀ ਨਾਮਜਦਾਂ ਦੇ ਸਿਰਫ ਵਕੀਲ ਹੀ ਅਦਾਲਤ ਵਿਚ ਪੇਸ਼ ਹੋਏ।
ਇਸ ਘਟਨਾਕ੍ਰਮ ਨਾਲ ਸੰਬੰਧਿਤ ਮੁਕੱਦਮਾਂ ਨੰਬਰ 192/2015 ਵਿਚ ਨਾਮਜਦ ਥਾਨਾ ਸਿਟੀ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਵੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ। ਜਦੋਕਿ ਇਸ ਮਾਮਲੇ ਵਿਚ ਬਾਕੀ ਨਾਮਜਦ ਤਤਕਾਲੀ ਪੁਲਿਸ ਅਧਿਕਾਰੀਆਂ ਦੇ ਸਿਰਫ ਵਕੀਲ ਹੀ ਅਦਾਲਤ ਵਿਚ ਪੇਸ਼ ਹੋ ਸਕੇ। ਅਦਾਲਤ ਵੱਲੋਂ ਇਹਨਾਂ ਮਾਮਲਿਆ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਰੱਖੀ ਗਈ ਹੈ।


