ਜਲੰਧਰ ਜ਼ਿਮਨੀ ਚੋਣ ‘ਚ ਸਾਰੀਆਂ ਪਾਰਟੀਆਂ ਵਾਤਾਵਰਣ ਨੂੰ ਬਣਾਉਣ ਮੁੱਖ ਮੁੱਦਾ-ਸੀਚੇਵਾਲ
ਸਾਂਸਦ ਸੀਚੇਵਾਲ ਨੇ ਕੀਤੀ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ। ਇਸ ਦੌਰਾਨ ਸੀਚੇਵਾਲ ਨੇ ਕਿਹਾ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਲਈ ਸਾਰੀਆਂ ਪਾਰਟੀਆਂ ਨੂੰ ਮੰਗ ਪੱਤਰ ਸੌਂਪੇ ਗਏ ਨੇ। ਜਿਸਦੇ ਤਹਿਤ ਸੀਚੇਵਾਲ ਨੇ ਸਪੀਕਰ ਨੂੰ ਇਸ ਸਬੰਧ ਵਿੱਚ ਮੰਗ ਪੱਤਰ ਸੌਂਪਿਆ।
ਜਲੰਧਰ ਜ਼ਿਮਨੀ ਚੋਣ ‘ਚ ਸਾਰੀਆਂ ਪਾਰਟੀਆਂ ਵਾਤਾਵਰਣ ਨੂੰ ਬਣਾਉਣ ਮੁੱਖ ਮੁੱਦਾ-ਸੀਚੇਵਾਲ।
ਫਰੀਦਕੋਟ। ਸਾਂਸਦ ਬਲਬੀਰ ਸਿੰਘ ਸੀਚੇਵਾਲ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਇਆ ਜਾਵੇ। ਸਾਂਸਦ ਸੀਚੇਵਾਲ (MP Seechewal) ਨੇ ਇਸ ਸਬੰਧ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਸੌਂਪੇ ਤੇ ਏਸੇ ਲੜੀ ਵਿੱਚ ਸਾਂਸਦ ਨੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਹ ਮੰਗ ਪੱਤਰ ਸੌਂਪਿਆ। ਸਾਂਸਦ ਨੇ ਸਪੀਕਰ ਨਾਲ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ।
ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਸੀਚੇਵਾਲ ਨੇ ਆਖਿਆ ਕਿ ਪੰਜਾਬ ਦੇ ਵਸਨੀਕਾਂ ਦੀ ਹੁਣ ਜਰੂਰੀ ਮੰਗ ਇਹੀ ਹੈ ਕਿ ਵਾਤਾਵਰਣ ਨੂੰ ਮੁੱਖ ਚੋਣ ਮੁੱਦਾ ਬਣਾਇਆ ਜਾਵੇ, ਕਿਉਂਕਿ ਇਸ ਸਮੇਂ ਵਾਤਾਵਰਣ ਦਾ ਪ੍ਰਦੂਸ਼ਣ ਸਭ ਤੋਂ ਅਹਿਮ ਅਤੇ ਗੰਭੀਰ ਮੁੱਦਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਦਰੱਖਤਾਂ ਤੋਂ ਮੁਫ਼ਤ ਮਿਲਣ ਵਾਲੀ ਆਕਸੀਜਨ ਗੈਸ ਮੁੱਲ ਖਰੀਦਣੀ ਪਈ ਸੀ ਉਸ ਸਮੇਂ ਪੂਰੇ ਸੰਸਾਰ ਨੂੰ ਪਤਾ ਚਲਿਆ ਸੀ ਕਿ ਵਾਤਾਵਰਨ ਦੀ ਸ਼ੁੱਧਤਾ ਦੀ ਕਿੰਨੀ ਲੋੜ ਹੈ।


