ਫਰੀਦਕੋਟ ‘ਚ ਗੁਰੂਦੁਆਰਾ ਸਾਹਿਬ ‘ਚ ਲੱਗੀ ਅੱਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਅਤ ਕੱਢੇ ਬਾਹਰ

Published: 

03 Aug 2026 16:10 PM IST

ਫਰੀਦਕੋਟ 'ਚ ਗੁਰੂਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ 'ਚ ਐਤਵਾਰ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਪਿੰਡ ਵਾਸੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਟਕਾ ਸਾਹਿਬ ਨੂੰ ਪੂਰੀ ਮਰਿਆਦਾ ਨਾਲ ਸੁਰੱਖਿਅਤ ਬਾਹਰ ਕੱਢਿਆ।

ਫਰੀਦਕੋਟ ਚ ਗੁਰੂਦੁਆਰਾ ਸਾਹਿਬ ਚ ਲੱਗੀ ਅੱਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਅਤ ਕੱਢੇ ਬਾਹਰ

ਫਰੀਦਕੋਟ ‘ਚ ਗੁਰੂਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ ‘ਚ ਐਤਵਾਰ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਪਿੰਡ ਵਾਸੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਟਕਾ ਸਾਹਿਬ ਨੂੰ ਪੂਰੀ ਮਰਿਆਦਾ ਨਾਲ ਸੁਰੱਖਿਅਤ ਬਾਹਰ ਕੱਢਿਆ।

ਅੱਗ ਕਾਰਨ ਹਾਲ ਦਾ ਸਮਾਨ ਸੜ ਕੇ ਹੋਇਆ ਸੁਆਹ

ਅੱਗ ਦੀ ਇਸ ਲਪੇਟ ਕਾਰਨ ਗੁਰੂਦੁਆਰਾ ਸਾਹਿਬ ਦੇ ਮੁੱਖ ਹਾਲ ਵਿੱਚ ਰੱਖੇ ਬਿਸਤਰੇ, ਏ.ਸੀ. (AC), ਡਾਊਨ ਸੀਲਿੰਗ ਅਤੇ ਹੋਰ ਕੀਮਤੀ ਸਮਾਨ ਸੜ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ‘ਤੇ ਸਮਾਂ ਰਹਿੰਦੇ ਹੀ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।

ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਪਿੰਡ ਦੇ ਸਰਪੰਚ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਸਮੇਤ ਵੱਡੀ ਗਿਣਤੀ ‘ਚ ਸੰਗਤ ਅਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ।

ਅੱਗ ਨਾਲ ਹੋਏ ਨੁਕਸਾਨ ਦਾ ਲਗਾਇਆ ਜਾ ਰਿਹਾ ਅੰਦਾਜ਼ਾ: ਚੇਅਰਮੈਨ

ਇਸ ਦੌਰਾਨ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਰਾਹਤ ਵਾਲੀ ਗੱਲ ਇਹ ਰਹੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਟਕਾ ਸਾਹਿਬ ਬਿਲਕੁਲ ਸੁਰੱਖਿਅਤ ਹਨ। ਫਿਲਹਾਲ ਅੱਗ ਕਾਰਨ ਹੋਏ ਵਿੱਤੀ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Loading...
Unable to load recommendations.
Follow Us
Related Stories
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਸਰਪੰਚ ਦੀ ਅਨੋਖੀ ਪਹਿਲ, 3 ਕਰੋੜ ਦੀ ਵਸੀਅਤ ਪਿੰਗਲਵਾੜੇ ਨੂੰ ਕੀਤੀ ਦਾਨ
ਨੇਹਾ ਬੱਸੀ ਕਤਲ ਕਾਂਡ: ਪਤੀ ਤੇ ਸੱਸ ਨੂੰ ਪੁਲਿਸ ਨੇ ਉਜੈਨ ਤੋਂ ਕੀਤਾ ਗ੍ਰਿਫ਼ਤਾਰ, ਪ੍ਰੇਮਿਕਾ ਪਹਿਲਾਂ ਹੀ ਕਾਬੂ; ਹਾਰਪਿਕ ਦੇ ਕੇ ਕਤਲ ਦਾ ਮਾਮਲਾ
ਮੁਹਾਲੀ ਦੇ ਘੜੂੰਆਂ ‘ਚ ਖ਼ੁਦਾਈ ਦੌਰਾਨ ਮਿਲਿਆ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ, ਰਾਤ ਨੂੰ ਟਾਰਚਾਂ ਲੈ ਕੇ ਪਹੁੰਚੇ ਲੋਕ
ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ, ਰੱਖੜ ਪੁੰਨਿਆ ਮੇਲੇ ਦੇ ਮੱਦੇਨਜ਼ਰ ਬਾਬਾ ਬਕਾਲਾ ਸਾਹਿਬ ਦੇ 18 ਸਕੂਲਾਂ ‘ਚ ਤਿੰਨ ਦਿਨ ਦੀ ਛੁੱਟੀ
ਲੁਧਿਆਣਾ: ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਭੱਜੇ 3 ਦੋਸਤ, ਰਾਜਸਥਾਨ ਪੁਲਿਸ ਦੀ ਮਦਦ ਨਾਲ ਲਿਆਂਦੇ ਵਾਪਸ
ਸੰਸਦ ਮੈਂਬਰ ਧਰਮਵੀਰ ਗਾਂਧੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਧਾਰਮਿਕ ਭਾਵਨਾਵਾਂ ਆਹਤ ਕਰਨ ਦਾ ਇਲਜ਼ਾਮ