ਬੇਅਦਬੀ ਇਨਸਾਫ ਮੋਰਚੇ ਚ ਪਹੁੰਚੇ ਸਾਬਕਾ ਆਈਜੀ ਅਤੇ ਆਪ ਵਿਧਾਇਕ ਕੰਵਰਵਿਜੇ ਪ੍ਰਤਾਪ ਸਿੰਘ, ਮੋਰਚੇ ਨਾਲ ਖੜਨ ਦੀ ਕਹੀ ਗੱਲ
ਬੇਅਦਬੀ ਇਨਸਾਫ ਮੋਰਚੇ ਚ ਪਹੁੰਚੇ ਸਾਬਕਾ ਆਈਜੀ ਅਤੇ ਆਪ ਵਿਧਾਇਕ ਕੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਿਸ ਇਨਸਾਫ ਦੀ ਉਡੀਕ ਹੈ ਉਹ ਇਨਸਾਫ਼ ਸਰਹਿੰਦ ਦੀ ਦੀਵਾਰ ਤੋਂ ਮਿਲਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਸਮਰਥਨ ਸੁਖਰਾਜ ਸਿੰਘ ਨਾਲ ਹੈ।
ਫਰੀਦਕੋਟ। ਬਹਿਬਲ ਕਲਾਂ ਚ ਚਲ ਰਹੇ ਬੇਅਦਬੀ ਇਨਸਾਫ ਮੋਰਚੇ ਵਿਚ ਸ਼ੁਕੱਰਵਾਰ ਨੂੰ ਸਾਬਕਾ ਆਈਜੀ ਅਤੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪਹੁੰਚੇ। ਉਨ੍ਹਾਂ ਨੇ ਉੱਥੇ ਸੁਖਰਾਜ ਸਿੰਘ ਨਾਲ ਮੁਲਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਸ ਇਨਸਾਫ ਦੀ ਉਡੀਕ ਹੈ ਉਹ ਇਨਸਾਫ਼ ਸਰਹਿੰਦ ਦੀ ਦੀਵਾਰ ਤੋਂ ਮਿਲਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਸਮਰਥਨ ਸੁਖਰਾਜ ਸਿੰਘ ਨਾਲ ਹੈ।
ਸਰਕਾਰ ਤੇ ਲਾਏ ਇਲਜਾਮ
ਇਨਸਾਫ ਨਾ ਮਿਲਣ ਦੀ ਗੱਲ ਤੇ ਉਨ੍ਹਾਂ ਕਿਹਾ ਅਗਰ ਕੋਈ ਕਿਸੇ ਵੀ ਤਰ੍ਹਾਂ ਦਾ ਛੋਟਾ ਮੋਟਾ ਜੁਰਮ ਕਰਦਾ ਹੈ ਉਸ ਨੂੰ ਫੜ ਕੇ ਤੁਰੰਤ ਅੰਦਰ ਦੇ ਦਿੱਤਾ ਜਾਂਦਾ ਹੈ ਪਰ ਜਿੰਨਾ ਨੇ ਏਡਾ ਵੱਡਾ ਜੁਰਮ ਕੀਤਾ ਹੈ ਉਨ੍ਹਾਂ ਨੂੰ ਸਰਕਾਰ ਪਤਾ ਨਹੀਂ ਕਿਸ ਕਰ ਕਾ ਬਚਾ ਰਹੀ ਹੈ ਉਹਨਾ ਕਿਹਾ ਕਿ ਜੋਂ ਰਿਪੋਰਟ ਕੋਟਕਪੂਰਾ ਨਾਲ ਸਬੰਧੀਂ ਓਹਨਾ ਵਲੋ ਤਿਆਰ ਕੀਤੀ ਗਈ ਸੀ ਉਹ ਖਾਰਜ ਹੋ ਗਈ ਸੀ ਪਰ ਜੋਂ ਰਿਪੋਰਟ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧੀ ਸੀ ਉਸ ਨੂੰ ਲੈਕੇ 3 ਸਾਲ ਦੇ ਕਰੀਬ ਹੋ ਗਏ ਪਰ ਉਸ ਤੇ ਸੁਣਵਾਈ ਕਿਉ ਨਹੀਂ ਹੋ ਰਹੀ ਇਸ ਰਿਪੋਰਟ ਨੂੰ ਹਾਈ ਕੋਰਟ ਨੇ ਵੀ ਮਨਜੂਰੀ ਦਿੱਤੀ ਹੋਈ ਹੈ, ਉਸ ਤੋਂ ਬਾਅਦ ਵੀ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।
ਰਿਪੋਰਟ ਚ ਮੁਲਜਮਾਂ ਦਾ ਨਾਂ ਹੋਣ ਦਾ ਲਾਇਆ ਇਲਜਾਮ
ਉਨ੍ਹਾਂ ਕਿਹਾ ਕਿ ਰਿਪੋਰਟ ਉਨ੍ਹਾਂ ਵਲੋ ਤਿਆਰ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਫੈਸਲਾ ਉਨ੍ਹਾਂ ਦੀ ਪਾਰਟੀ ਦੇ ਹਾਈ ਕਮਾਂਡ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਇਕ ਪ੍ਰਾਈਵੇਟ ਵਿਅਕਤੀਆਂ ਨੂੰ ਰਿਪੋਰਟ ਦੇ ਦਿੱਤੀ ਗਈ ਉੱਥੇ ਜੋਂ ਲੋਕ ਇਸ ਵਿਚ ਇਨਵੋਲਵ ਸਨ ਉਹ ਖੁਸ਼ ਹੋ ਰਹੇ ਸਨ ਕਿ ਉਨ੍ਹਾਂ ਦਾ ਨਾਮ ਇਸ ਰਿਪੋਰਟ ਵਿਚ ਨਹੀਂ ਹੈ। ਇਹ ਰਿਪੋਰਟ ਪਤਾ ਨਹੀਂ ਕਿਹੜੀ ਸੀ ਇਸ ਲਈ ਉਨ੍ਹਾਂ ਵਲੋ ਹੋਮ ਸਕਤਰੇਤ ਨੂੰ ਬੁਲਾਇਆ ਕੇ ਦੱਸਿਆ ਗਿਆ ਸੀ ਕਿ ਕਿਸੇ ਨੂੰ ਵੀ ਰਿਪੋਰਟ ਦੇਣਾ ਕਾਨੂੰਨੀ ਦਾਇਰੇ ਵਿੱਚ ਨਹੀਂ ਆਉਂਦਾ ਹੈ। ਕੁਵੰਰ ਵਿਜੇ ਪ੍ਰਤਾਪ ਸਿੰਘ ਨੇ ਆਖਿਰ ਵਿੱਚ ਮੁੱੜ ਤੋਂ ਸੁਖਰਾਜ ਸਿੰਘ ਦੇ ਨਾਲ ਹੋਣ ਦੀ ਗੱਲ ਦੁਹਰਾਈ