ਭਾਜਪਾ- ਬਾਜਵਾ ਇੱਕ, AAP MLA ਤੇ ED ਦੀ ਰੇਡ ਤੋਂ ਬਾਅਦ ਬੋਲੇ ਅਮਨ ਅਰੋੜਾ
ED Raid On AAP MLA: ਮੁਹਾਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਹੋਰ ਥਾਵਾਂ 'ਤੇ ED ਨੇ ਛਾਪੇ ਮਾਰੇ ਹਨ। ਆਮ ਆਦਮੀ ਪਾਰਟੀ ਨੇ ਇਸ ਛਾਪੇਮਾਰੀ ਨੂੰ ਸਿਆਸਤ ਪ੍ਰੇਰਿਤ ਦੱਸਿਆ ਹੈ। ਅਮਨ ਅਰੋੜਾ ਨੇ ਇਸ ਮਾਮਲੇ 'ਤੇ ਆਪਣਾ ਟਿੱਪਣੀ ਕਰਦਿਆਂ ਕਿਹਾ ਕਿ ਲੱਗ ਰਿਹਾ ਭਾਜਪਾ ਅਤੇ ਬਾਜਵਾ ਇੱਕੋਂ ਹੀ ਹਨ।

ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਰਿਹਾਇਸ਼ ਅਤੇ ਹੋਰ ਥਾਵਾਂ ਤੇ ਕੇਂਦਰੀ ਏਜੰਸੀ (ED)ਵੱਲੋਂ ਛਾਪੇ ਮਾਰੇ ਗਏ ਹਨ। ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਵੇਰੇ ਮੋਹਾਲੀ ਦੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (JLPL) ਦੇ ਇਲਾਕੇ ਵਿੱਚ ਕੁਲਵੰਤ ਸਿੰਘ ਦੇ ਘਰ ਪਹੁੰਚੀਆਂ। ਪ੍ਰਾਪਤ ਹੋਈ ਜਾਣਕਾਰੀ JLPL ਕੁਲਵੰਤ ਸਿੰਘ ਦੀ ਰੀਅਲ ਅਸਟੇਟ ਕੰਪਨੀ ਹੈ। ਛਾਪੇ ਵਾਲੇ ਵਿਧਾਇਕ ਕੁਲਵੰਤ ਸਿੰਘ ਘਰ ਵਿੱਚ ਨਹੀਂ ਸਨ, ਪਰ ਕੇਂਦਰੀ ਏਜੰਸੀ ਉਹਨਾਂ ਦੇ ਘਰ ਵਾਲਿਆਂ ਤੋਂ ਪੁੱਛ ਗਿੱਛ ਕਰ ਰਹੀ ਹੈ।
ਫਿਲਹਾਲ ਕਿਸ ਮਾਮਲੇ ਵਿੱਚ ਈਡੀ ਨੇ ਇਹ ਛਾਪੇਮਾਰੀ ਕੀਤੀ ਹੈ। ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਕੁਲਵੰਤ ਸਿੰਘ ਦੇ ਦਫ਼ਤਰ ਸਮੇਤ ਕਈ ਥਾਵਾਂ ਤੇ ਈਡੀ ਵੱਲੋਂ ਰੇਡ ਕੀਤੀ ਗਈ ਸੀ। ਪਿਛਲੇ ਸਾਲ ਹੀ ਸਤੰਬਰ ਮਹੀਨੇ ਵਿੱਚ ਕੁਲਵੰਤ ਸਿੰਘ ਖਿਲਾਫ਼ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਧੋਖਾਧੜ੍ਹੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਭਾਜਪਾ ਅਤੇ ਬਾਜਵਾ ਇੱਕ- ਅਮਨ ਅਰੋੜਾ
ਓਧਰ ਆਮ ਆਦਮੀ ਪਾਰਟੀ ਨੇ ਇਸ ਛਾਪੇਮਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੰਬਾਂ ਵਾਲੇ ਬਿਆਨ ਤੋਂ ਬਾਅਦ ਜਦੋਂ ਪ੍ਰਤਾਪ ਬਾਜਵਾ ਤੋਂ ਬਿਆਨ ਦਾ ਸੋਰਸ ਪੁੱਛਿਆ ਗਿਆ ਤਾਂ ਉਹ ਏਜੰਸੀਆਂ ਦੀ ਗੱਲ ਕਰ ਲੱਗ ਪਏ। ਪੰਜਾਬ ਦੀਆਂ ਖੁਫੀਆਂ ਏਜੰਸੀਆਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।
ਜੇਕਰ ਉਹ (ਪ੍ਰਤਾਪ ਬਾਜਵਾ) ਕੇਂਦਰੀ ਏਜੰਸੀਆਂ ਦੀ ਗੱਲ ਕਰਦੇ ਹਨ ਤਾਂ ਬਾਜਵਾ ਅਤੇ ਭਾਜਪਾ ਇੱਕ ਹਨ। ਉਹ ਇਕੱਠੇ ਰਲ ਕੇ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕਰਵਾਉਣਾ ਚਾਹੁੰਦੇ ਹਨ। ਜਿਵੇਂ ਹੀ ਅਸੀਂ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਕਾਰਵਾਈ ਕਰਨ ਚਾਹੀ ਤਾਂ ਈਡੀ ਸਾਡੇ ਵਿਧਾਇਕਾਂ ਦੇ ਘਰ ਵੱਲ ਨੂੰ ਚੱਲ ਪਈ। ਇਹ ਘਟਨਾ ਤਾਂ ਇਹੀ ਸੰਕੇਤ ਕਰਦੀ ਹੈ ਕਿ ਬਾਜਵਾ ਅਤੇ ਭਾਜਪਾ ਇੱਕੋਂ ਹੀ ਹਨ।