ਪੰਜਾਬ ਸਮੇਤ 6 ਸੂਬਿਆਂ ‘ਚ ED ਦੀ ਰੇਡ ਖ਼ਤਮ, ਮੈਡਿਕਲ ਨਸ਼ਾ ਤਸਕਰੀ ਮਾਮਲੇ ‘ਚ ਕਾਰਵਾਈ
ED Raid: ਈਡੀ ਵੱਲੋਂ ਸਾਂਝਾ ਕੀਤੀ ਗਈ ਜਾਣਕਾਰੀ ਅਨੁਸਾਰ ਡਰੱਗ ਤਸਕਰੀ ਸਿੰਡੀਕੇਟ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਤਹਿਤ 6 ਸੂਬਿਆਂ 'ਚ ਇਕੱਠੀ ਛਾਪੇਮਾਰੀ ਕੀਤੀ ਗਈ। ਇਹ ਰੇਡ ਕਰੀਬ 24 ਘੰਟਿਆਂ ਤੱਕ ਚੱਲੀ। ਇਸ ਰੇਡ ਦੇ ਖ਼ਤਮ ਹੋਣ ਤੋਂ ਬਾਅਦ ਈਡੀ ਨੇ ਜਾਣਕਾਰੀ ਦਿੱਤੀ।
ਪੰਜਾਬ ਸਮੇਤ 6 ਸੂਬਿਆਂ 'ਚ ED ਦੀ ਰੇਡ ਖ਼ਤਮ, ਮੈਡਿਕਲ ਨਸਾ ਤਸਕਰੀ ਮਾਮਲੇ 'ਚ ਕਾਰਵਾਈ
ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਤੇ ਮਹਾਰਾਸ਼ਟਰ ‘ਚ 15 ਤੋਂ ਜ਼ਿਆਦਾ ਥਾਂਵਾ ‘ਤੇ ਚੱਲ ਰਹੀ ਈਡੀ ਦੀ ਰੇਡ ਖ਼ਤਮ ਹੋ ਗਈ ਹੈ। ਈਡੀ ਨੇ ਛਾਪੇਮਾਰੀ ਦੌਰਾਨ ਅਹਿਮ ਦਸਤਾਵੇਜ਼ ਸਮੇਤ ਹੋਰ ਕਈ ਚੀਜ਼ਾਂ ਕਬਜ਼ੇ ‘ਚ ਲਈਆਂ। ਈਡੀ ਨੇ ਇਹ ਕਾਰਵਾਈ ਪੰਜਾਬ ਦੇ ਮੈਡਿਕਲ ਨਸ਼ਾ ਤਸਕਰੀ ਕੇਸ ‘ਚ ਕੀਤੀ।
ਈਡੀ ਵੱਲੋਂ ਸਾਂਝਾ ਕੀਤੀ ਗਈ ਜਾਣਕਾਰੀ ਅਨੁਸਾਰ ਡਰੱਗ ਤਸਕਰੀ ਸਿੰਡੀਕੇਟ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਤਹਿਤ 6 ਸੂਬਿਆਂ ‘ਚ ਇਕੱਠੀ ਛਾਪੇਮਾਰੀ ਕੀਤੀ ਗਈ। ਇਹ ਰੇਡ ਕਰੀਬ 24 ਘੰਟਿਆਂ ਤੱਕ ਚੱਲੀ। ਇਸ ਰੇਡ ਦੇ ਖ਼ਤਮ ਹੋਣ ਤੋਂ ਬਾਅਦ ਈਡੀ ਨੇ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ 2024 ‘ਚ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਨੂੰ ਈਡੀ ਜਲੰਧਰ ਨੇ ਟੇਕਓਵਰ ਕਰ ਲਿਆ ਸੀ, ਜਿਸਦੀ ਜਾਂਚ ਤੋਂ ਬਾਅਦ ਮੰਗਲਵਾਰ ਨੂੰ 15 ਤੋਂ ਜ਼ਿਆਦਾ ਥਾਂਵਾ ‘ਤੇ ਛਾਪੇਮਾਰੀ ਕੀਤੀ ਗਈ।
2024 ਨਸ਼ਾ ਤਸਕਰੀ ਨਾਲ ਜੁੜਿਆ ਮਾਮਲਾ
ਈਡੀ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਮਾਮਲਾ ਦਰਜ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕਰ ਦੋ ਨਸ਼ਾਂ ਤਸਕਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਏਜੰਸੀ ਨੇ ਮਾਮਲੇ ‘ਚ ਕੁੱਝ ਵਿਅਕਤੀਆਂ ਦੇ ਘਰਾਂ ਤੋਂ ਇਲਾਵਾ ਬਾਇਓਜੈਨਟਿਕ ਡਰੱਗਸ ਪ੍ਰਾਈਵੇਟ ਲਿਮਿਟਡ, ਸੀਬੀ ਹੈਲਥਕੇਅਰ, ਸਿਮਲੈਕ ਫਾਰਮਾਕੇਮ ਡਰੱਗ ਇੰਡਸਟਰੀਜ, ਸੋਲ ਹੈਲਥ ਕੇਅਰ (ਆਈ) ਪ੍ਰਾਈਵੇਟ ਲਿਮਿਟਡ ਤੇ ਐਸਟਰ ਫਾਰਮਾ ਵਰਗੀਆਂ ਕੁੱਝ ਮੈਡਿਕਲ ਕੰਪਨੀਆਂ ਨੂੰ ਜਾਂਚ ਦੇ ਦਾਇਰੇ ‘ਚ ਲਿਆ। ਪੰਜਾਬ ਪੁਲਿਸ ਨੇ ਪਿਛਲੇ ਸਾਲ ਕੀਤੀ ਗਈ ਕਾਰਵਾਈ ਤਹਿਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਨਸ਼ੀਲੀ ਦਵਾ ਬਣਾਉਣ ਵਾਲੀਆਂ ਫਾਰਮਾ ਦਵਾਈਆ ਦਾ ਸਟਾਕ ਜ਼ਬਤ ਕੀਤਾ।
