ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ‘ਤੇ ED ਦਾ ਛਾਪਾ, ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਦੇ ਘਰ ਪਹੁੰਚੀਆਂ ਟੀਮਾਂ

ਪੰਜਾਬ ਵਿਜੀਲੈਂਸ ਦੇ ਰਡਾਰ 'ਤੇ ਆਉਣ ਤੋਂ ਬਾਅਦ ਈਡੀ ਨੇ ਵੀ ਸਾਧੂ ਸਿੰਘ ਧਰਮਸੋਤ ਦੇ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਸੰਗਤ ਸਿੰਘ ਗਿਲਜੀਆਂ ਦੇ ਘਰ 'ਤੇ ਵੀ ਈਡੀ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ਤੇ ਵੀ ਇਹ ਛਾਪੇਮਾਰੀ ਕੀਤੀ ਗਈ।

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ‘ਤੇ ED ਦਾ ਛਾਪਾ, ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਦੇ ਘਰ ਪਹੁੰਚੀਆਂ ਟੀਮਾਂ
Follow Us
harpinder-singh-tohra
| Updated On: 01 Dec 2023 16:04 PM

ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ‘ਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੇ ਘਰਾਂ ‘ਤੇ ਈਡੀ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਹੈ। ਈਡੀ ਦੀਆਂ ਗੱਡੀਆਂ ਅਤੇ ਕੇਂਦਰੀ ਰਿਜ਼ਰਵ ਫੋਰਸ ਦੇ ਜਵਾਨ ਉਨ੍ਹਾਂ ਦੇ ਘਰ ਪਹੁੰਚ ਗਏ। ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ਤੇ ਵੀ ਇਹ ਛਾਪੇਮਾਰੀ ਕੀਤੀ ਗਈ।

ਈਡੀ ਦੀਆਂ ਟੀਮਾਂ ਨੇ ਘਰ ਦੀ ਤਲਾਸ਼ੀ ਲਈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਕੁਝ ਟੀਮਾਂ ਧਰਮਸੋਤ ਦੇ ਨਜ਼ਦੀਕੀ ਸਾਥੀ ਹਰਮੋਹਿੰਦਰ ਸਿੰਘ ਅਤੇ ਜੰਗਲਾਤ ਵਿਭਾਗ ਦੇ ਠੇਕੇਦਾਰ, ਖੰਨਾ ਦੇ ਨਜ਼ਦੀਕੀ ਸਾਥੀ ਅਤੇ ਕੁਝ ਅਧਿਕਾਰੀਆਂ ਦੇ ਘਰ ਵੀ ਪਹੁੰਚੀਆਂ ਅਤੇ ਘਰਾਂ ‘ਤੇ ਛਾਪੇਮਾਰੀ ਕੀਤੀ।

ਈਡੀ ਨੇ ਵਿਜੀਲੈਂਸ ਤੋਂ ਦਸਤਾਵੇਜ਼ ਲਏ ਸਨ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਸਮੇਤ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਸੀ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ। ਪੰਜਾਬ ਵਿਜੀਲੈਂਸ ਦੇ ਰਾਡਾਰ ‘ਤੇ ਆਉਣ ਤੋਂ ਬਾਅਦ ਈਡੀ ਦਾ ਧਿਆਨ ਧਰਮਸੋਤ ਅਤੇ ਗਿਲਜੀਆਂ ਵੱਲ ਖਿੱਚਿਆ ਗਿਆ ਸੀ। ਈਡੀ ਨੇ ਵਿਜੀਲੈਂਸ ਨੂੰ ਆਦੇਸ਼ ਭੇਜ ਕੇ ਜਾਂਚ ਨਾਲ ਸਬੰਧਤ ਦਸਤਾਵੇਜ਼ ਅਤੇ ਜਾਂਚ ਰਿਪੋਰਟਾਂ ਮੰਗੀਆਂ ਸਨ।

ਵਿਜੀਲੈਂਸ ਨੇ ਫਰਵਰੀ ‘ਚ ਕੀਤਾ ਸੀ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਫਰਵਰੀ ਵਿੱਚ ਦੂਜੀ ਵਾਰ ਮੁੜ ਗ੍ਰਿਫਤਾਰ ਕੀਤਾ ਸੀ। ਸਾਲ 2022 ‘ਚ ਵੀ ਉਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ 89 ਦਿਨ ਜੇਲ ‘ਚ ਬਿਤਾਉਣ ਤੋਂ ਬਾਅਦ ਸਤੰਬਰ 2022 ‘ਚ ਜ਼ਮਾਨਤ ‘ਤੇ ਬਾਹਰ ਆ ਗਏ ਸਨ।

ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ। ਜਦਕਿ ਖਰਚਾ 8.76 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ।

2022 ‘ਚ ਦੋ ਸਾਥੀਆਂ ਸਮੇਤ ਕੀਤਾ ਸੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ 7 ਜੂਨ, 2022 ਨੂੰ ਧਰਮਸੋਤ ਸਮੇਤ ਉਨ੍ਹਾਂ ਦੇ ਦੋ ਸਾਥੀਆਂ ਨੂੰ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਸਰਕਾਰੀ ਅਧਿਕਾਰੀਆਂ ਦੇ ਤਬਾਦਲੇ, ਖਰੀਦ ਅਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ ਦੇ ਸਬੰਧ ਵਿੱਚ ਸੰਗਠਿਤ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ।

ਇਹ ਮਾਮਲਾ ਗ੍ਰਿਫ਼ਤਾਰ ਮੁਹਾਲੀ ਦੇ ਡੀਐਫਓ ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਵੱਲੋਂ ਕੀਤੇ ਖੁਲਾਸੇ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੇ ਮੰਤਰੀ ਦੇ ਕਾਰਜਕਾਲ ਦੌਰਾਨ ਵਿਭਾਗ ਵਿੱਚ ਹੋਈਆਂ ਕਈ ਬੇਨਿਯਮੀਆਂ ਦੇ ਵੇਰਵੇ ਦਿੱਤੇ ਸਨ।

ਸਟਿੰਗ ਆਪ੍ਰੇਸ਼ਨ ਤੋਂ ਬਾਅਦ ਸੱਚਾਈ ਦਾ ਪਰਦਾਫਾਸ਼

ਸਟਿੰਗ ਆਪ੍ਰੇਸ਼ਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ‘ਚ ਗੁਰਮਨਪ੍ਰੀਤ ਕਥਿਤ ਤੌਰ ‘ਤੇ ਚੰਡੀਗੜ੍ਹ ਦੇ ਨੇੜੇ ਬਣੇ ਗੈਰ-ਕਾਨੂੰਨੀ ਫਾਰਮ ਹਾਊਸਾਂ ਦੀ ਵਿਕਰੀ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗਦੀ ਨਜ਼ਰ ਆ ਰਹੀ ਹੈ। ਬਾਅਦ ਵਿੱਚ ਉਸ ਨੂੰ ਪਿਛਲੇ ਸਾਲ 5 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ।

ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ...
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ...
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ...
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!...
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ...
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...