ਰਾਜਾ ਵੜਿੰਗ ਨੂੰ ‘ਭਾਰਤ ਜੋੜੋ ਯਾਤਰਾ’ ਦੌਰਾਨ ਮਾਰੇ ਗਏ ਧੱਕੇ

tv9-punjabi
Updated On: 

13 Jan 2023 13:05 PM

ਭਾਰਤ ਜੋੜੋ ਯਾਰਤਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਨੇ ਧੱਕਾ ਮਾਰਕੇ ਦੂਰ ਕਰ ਦਿੱਤਾ. ਇਹ ਵੀਡੀਓ ਸੋਸ਼ਲ ਮੀਡੀਆ ''ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਰਾਜਾ ਵੜਿੰਗ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਮਾਰੇ ਗਏ ਧੱਕੇ

concept

Follow Us On
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਮੁਰੱਖਿਆ ਮੁਲਾਜ਼ਮ ਵੱਲੋਂ ਧਕਾ ਮਾਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਰਾਜਾ ਵੜਿੰਗ ਇੱਕ ਨੇਤਾ ਨੂੰ ਰਾਹੁਲ ਗਾਂਧੀ ਕੋਲ ਲਿਜਾ ਕੇ ਮਿਲਵਾਉਂਣ ਦਾ ਯਤਨ ਕਰ ਰਹੇ ਸੀ। ਜਿਸ ਨੂੰ ਵੇਖ ਦੇ ਹੀ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਨੂੰ ਗੁਸਾ ਆਇਆ ਅਤੇ ਉਸ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਰਾਜਾ ਵੜਿੰਗ ਅਤੇ ਨੇਤਾ ਨੂੰ ਧਕਾ ਮਾਰਕੇ ਦੂਰ ਕਰ ਦਿੱਤਾ। ਰਾਜਾ ਵੜਿੰਗ ਨੂੰ ਕਾਫ਼ੀ ਦੂਰ ਤੱਕ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਨੇ ਧੱਕੇ ਮਾਰੇ।

ਭਾਰਤ ਜੋੜੋ ਯਾਤਰਾ ਦਾ ਪੰਜਾਬ ‘ਚ ਹੋਇਆ ਆਗਾਜ਼

ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਦੋ ਦਿਨ ਪਹਿਲਾਂ ਪੰਜਾਬ ਵਿੱਚ ਆਗਾਜ਼ ਹੋਇਆ ਸੀ। ਜਿਸ ਦੀ ਸ਼ੁਰੂਆਤ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਰਿਆਣਾ ਕਾਂਗਰਸ ਤੋਂ ਝੰਡਾ ਪ੍ਰਾਪਤ ਕਰ ਅਤੇ ਰਸਮ ਅਨੁਸਾਰ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਸੁਆਗਤ ਕੀਤਾ। ਯਾਤਰਾ ਦਾ ਆਰੰਭ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਵਿੱਚ ਮੱਥਾ ਟੇਕ ਕੇ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਸਣੇ ਪੰਜਾਬ ਕਾਂਗਰਸ ਦੇ ਕਈ ਨੇਤਾ ਸ਼ਾਮਿਲ ਸਨ। ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦਸਤਾਰ ਸਜਾਉਂਦੇ ਹੀ ਨਜ਼ਰ ਆ ਰਹੇ ਹਨ। ਦੱਸ ਦਇਏ ਕੀ ਰਾਜਾ ਵੜਿੰਗ ਨੇ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਲਈ ਸੁਰੱਖਿਆ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਹੋਰ ਸੁਰੱਖਿਆ ਸੰਬੰਧੀ ਇੰਤਜ਼ਾਮ ਕੀਤੇ ਸੀ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਕਾਫ਼ੀ ਐਕਟਿਵ ਨੇਤਾ ਹਨ। ਪੰਜਾਬ ਦੀ ਰਾਜਨੀਤੀ ਵਿੱਚ ਰਾਜਾ ਵੜਿੰਗ ਦਾ ਨਾਮ ਹਸੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।

ਵੀਡੀਓ ‘ਤੇ ਪੰਜਾਬ ਕਾਂਗਰਸ ਦਾ ਸਪਸ਼ਟੀਕਰਨ

ਹਾਲਾਂਕਿ ਪੰਜਾਬ ਕਾਂਗਰਸ ਦੀ ਮਹਿਲਾ ਆਗੂ ਟੀਨਾ ਚੌਧਰੀ ਨੇ ਇਸ ਵੀਡੀਓ ‘ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕੀ ਰਾਜਾ ਵੜਿੰਗ ਨੂੰ ਧੱਕਾ ਜਾਨਬੁੱਝ ਕੇ ਨਹੀਂ ਬਲਕਿ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਦੂਰ ਕੀਤਾ ਗਿਆ ਸੀ ਕਿਉਂਕੀ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਪੁਖ਼ਤਾ ਪਰਬੰਧ ਕਿਤੇ ਗਏ ਹਨ ਅਤੇ ਕਿਸੇ ਨੂੰ ਵੀ ਰਾਹੁਲ ਗਾਂਧੀ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਰਾਜਾ ਵੜਿੰਗ ਵਰਕਰਾਂ ਨੂੰ ਰਾਹੁਲ ਗਾਂਧੀ ਨੂੰ ਮਿਲਵਾਉਂਣ ਲਈ ਯਤਨ ਕਰ ਰਹੇ ਸੀ। ਰਾਜਾ ਵੜਿੰਗ ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ।