ਲੁਧਿਆਣਾ ਦੇ ਗੁਰੂਘਰ ‘ਚ ਸ਼ਰਾਬ ਪੀ ਕੇ ਦਾਖਲ ਹੋਏ ਸ਼ਖ਼ਸ ਨਾਲ ਕੁੱਟਮਾਰ, ਬੀਤੇ ਦਿਨ ਲੰਗਰ ‘ਚ ਮੀਟ ਮਿਲਾਉਣ ਦੀ ਵਾਪਰੀ ਸੀ ਘਟਨਾ

Updated On: 

28 Aug 2024 11:55 AM

Gurdwara Manji Sahib Alamgir: ਮੁਲਜ਼ਮ ਦੀ ਸ਼ਨਾਖਤ ਸੁਰਜੀਤ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਖੁਦ ਮੰਨਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ। ਉਹਨਾਂ ਕਿਹਾ ਕਿ ਉਹ ਗਲਤੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਸੀ।

ਲੁਧਿਆਣਾ ਦੇ ਗੁਰੂਘਰ ਚ ਸ਼ਰਾਬ ਪੀ ਕੇ ਦਾਖਲ ਹੋਏ ਸ਼ਖ਼ਸ ਨਾਲ ਕੁੱਟਮਾਰ, ਬੀਤੇ ਦਿਨ ਲੰਗਰ ਚ ਮੀਟ ਮਿਲਾਉਣ ਦੀ ਵਾਪਰੀ ਸੀ ਘਟਨਾ
Follow Us On

Gurdwara Manji Sahib Alamgir: ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪ੍ਰਵਾਸੀ ਵੱਲੋਂ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਦੇ ਪਰਿਸਰ ਦੇ ਵਿੱਚ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਸੰਗਤ ਦੇ ਵਿੱਚ ਕਾਫੀ ਰੋਸ ਹੈ। ਘਟਨਾ ਬੀਤੀ ਦੇਰ ਰਾਤ ਦੀ ਹੈ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਪਰਵਾਸੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਦੋਂ ਚੱਲ ਕਰ ਰਹੇ ਉਸਨੂੰ ਫੜ ਲਿਆ ਅਤੇ ਇਸ ਦੌਰਾਨ ਕਾਫੀ ਹੰਗਾਮਾ ਹੋਇਆ ਉਸ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਪੁਲਿਸ ਨੂੰ ਮੌਕੇ ਤੇ ਸੱਦ ਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਮੁਲਜ਼ਮ ਦੀ ਸ਼ਨਾਖਤ ਸੁਰਜੀਤ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਖੁਦ ਮੰਨਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ। ਉਹਨਾਂ ਕਿਹਾ ਕਿ ਉਹ ਗਲਤੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਸੀ। ਉਹ ਇਸ ਗੱਲ ਦੀ ਗਲਤੀ ਮੰਨਦਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਗੁਰੂਘਰ ਚ ਸ਼ਰਾਬ ਪੀ ਕੇ ਦਾਖਲ ਹੋਏ ਸ਼ਖ਼ਸ ਨਾਲ ਕੁੱਟਮਾਰ, ਬੀਤੇ ਦਿਨ ਲੰਗਰ ਚ ਮੀਟ ਮਿਲਾਉਣ ਦੀ ਵਾਪਰੀ ਸੀ ਘਟਨਾ

ਬੀਤੇ ਦਿਨੀ ਵੀ ਵਾਪਰੀ ਸੀ ਘਟਨਾ

ਹਾਲਾਂਕਿ ਸੰਗਤ ਦੇ ਵਿੱਚ ਬੀਤੇ ਦਿਨਾਂ ਤੋਂ ਹੀ ਕਾਫੀ ਰੋਸ ਸੀ ਜਿਸ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬੀਤੇ ਦਿਨੀ ਗੁਰਦੁਆਰੇ ਵਿੱਚ ਲੰਗਰ ਦੇ ਦੌਰਾਨ ਮੀਟ ਮਿਲਾਉਣ ਦੀ ਘਟਨਾ ਸਾਹਮਣੇ ਆਈ ਸੀ।

ਪੁਲਿਸ ਨੇ ਕੀਤਾ ਕਾਬੂ

ਉਧਰ ਮੌਕੇ ‘ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਦਾ ਮੈਡੀਕਲ ਲਿਜਾਣ ਲਈ ਹਸਪਤਾਲ ਲੈ ਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੇ ਆਧਾਰ ਕਾਰਡ ‘ਤੇ ਉਸ ਦਾ ਪਤਾ ਮਿਲਿਆ ਹੈ। ਉਹਨਾਂ ਕਿਹਾ ਕਿ ਫਿਲਹਾਲ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ।