ਕੇਂਦਰ-ਕਿਸਾਨਾਂ ਵਿਚਾਲੇ 14 ਫਰਵਰੀ ਨੂੰ ਹੋਵੇਗੀ ਮੀਟਿੰਗ, ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਲਈ ਤਿਆਰ

Updated On: 

19 Jan 2025 01:06 AM

Farmer Protest: ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਹੈ ਕਿ ਕਿਸਾਨ ਆਗੂਆਂ ਨੇ ਕੇਂਦਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਕੇਂਦਰ ਦੇ ਨੁਮਾਇੰਦਿਆਂ ਨੇ ਸਾਨੂੰ 14 ਫਰਵਰੀ ਨੂੰ ਮੀਟਿੰਗ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਸੀ ਕਿ ਮੀਟਿੰਗ ਪਹਿਲਾਂ ਕੀਤੀ ਜਾਵੇ, ਪਰ ਕੇਂਦਰ ਨੇ ਕਿਹਾ ਹੈ ਕਿ ਦਿੱਲੀ ਵਿੱਚ ਚੋਣ ਜ਼ਾਬਤਾ ਲੱਗਣ ਕਾਰਨ ਇਹ ਮੀਟਿੰਗ 9 ਫਰਵਰੀ ਤੋਂ ਪਹਿਲਾਂ ਸੰਭਵ ਨਹੀਂ ਹੋ ਸਕਦੀ।

ਕੇਂਦਰ-ਕਿਸਾਨਾਂ ਵਿਚਾਲੇ 14 ਫਰਵਰੀ ਨੂੰ ਹੋਵੇਗੀ ਮੀਟਿੰਗ, ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਲਈ ਤਿਆਰ

ਕਿਸਾਨਾਂ ਤੇ ਅਧਿਕਾਰੀਆਂ ਦੀ ਮੀਟਿੰਗ

Follow Us On

Farmer Protest: ਖਨੌਰੀ ਸਰਹੱਦ ਤੋਂ ਵੱਡੀ ਖ਼ਬਰ ਆ ਰਹੀ ਹੈ ਜਿੱਥੇ ਕੇਂਦਰ ਸਰਕਾਰ ਵੱਲੋਂ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਇੱਕ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ, ਕਿਸਾਨ 14 ਫਰਵਰੀ ਨੂੰ ਕੇਂਦਰ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਲਈ ਸਹਿਮਤ ਹੋਏ ਹਨ। ਇਹ ਮੀਟਿੰਗ ਸੈਕਟਰ 26, ਚੰਡੀਗੜ੍ਹ ਵਿੱਚ ਹੋਵੇਗੀ। ਨਾਲ ਹੀ, ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਲਈ ਸਹਿਮਤ ਹੋ ਗਏ ਹਨ, ਪਰ ਉਨ੍ਹਾਂ ਕਿਹਾ ਹੈ ਕਿ ਪਹਿਲਾਂ 121 ਕਿਸਾਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਕਿਸਾਨ ਆਗੂ 54 ਦਿਨ ਤੋਂ ਲਗਾਤਾਰ ਮਰਣ ਵਰਤ ‘ਤੇ ਬੈਠੇ ਹਨ।

ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਹੈ ਕਿ ਕਿਸਾਨ ਆਗੂਆਂ ਨੇ ਕੇਂਦਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਕੇਂਦਰ ਦੇ ਨੁਮਾਇੰਦਿਆਂ ਨੇ ਸਾਨੂੰ 14 ਫਰਵਰੀ ਨੂੰ ਮੀਟਿੰਗ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਸੀ ਕਿ ਮੀਟਿੰਗ ਪਹਿਲਾਂ ਕੀਤੀ ਜਾਵੇ, ਪਰ ਕੇਂਦਰ ਨੇ ਕਿਹਾ ਹੈ ਕਿ ਦਿੱਲੀ ਵਿੱਚ ਚੋਣ ਜ਼ਾਬਤਾ ਲੱਗਣ ਕਾਰਨ ਇਹ ਮੀਟਿੰਗ 9 ਫਰਵਰੀ ਤੋਂ ਪਹਿਲਾਂ ਸੰਭਵ ਨਹੀਂ ਹੋ ਸਕਦੀ।

ਡੱਲੇਵਾਲ ਦੀ ਕਿਸਾਨਾਂ ਨੂੰ ਜਰੂਰਤ

ਇਸ ਤੋਂ ਪਹਿਲਾਂ ਕਿਸਾਨ ਆਗੂ ਕਿਸਾਨ ਆਗੂ ਕੋਹਾੜ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਸੰਘਰਸ਼ ਸ਼ਲਾਘਾਯੋਗ ਹੈ। ਉਹ ਕਿਸਾਨਾਂ ਦੀ ਬਹੁਤ ਮਜ਼ਬੂਤੀ ਨਾਲ ਨੁਮਾਇੰਦਗੀ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਨੂੰ ਆਪਣਾ ਮੈਡੀਕਲ ਸਹਾਇਤਾ ਲੈਣ। ਉਨ੍ਹਾਂ ਨੇ ਸਟੇਜ ਤੋਂ ਇਹ ਵੀ ਸਹਿਮਤੀ ਲਈ ਹੈ ਕਿ ਉਹ ਕਿਸਾਨ ਆਗੂ ਡੱਲੇਵਾਲ ਕੋਲ ਜਾ ਕੇ ਉਨ੍ਹਾਂ ਨੂੰ ਵਰਤ ਛੱਡਣ ਦੀ ਬੇਨਤੀ ਕਰ ਰਿਹਾ ਹਾ।

‘ਡੱਲੇਵਾਲ ਦਾ ਮੀਟਿੰਗ ‘ਚ ਮੌਜੂਦ ਹੋਣਾ ਜਰੂਰੀ’

ਕਿਸਾਨ ਆਗੂ ਕੋਹਾੜ ਨੇ ਕਿਹਾ ਹੈ ਕਿ ਕਿਸਾਨ ਆਗੂ ਡੱਲੇਵਾਲ ਦਾ ਕੇਂਦਰ ਨਾਲ ਮੀਟਿੰਗ ਵਿੱਚ ਮੌਜੂਦ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਵਰਗੇ ਆਗੂ ਦੀ ਲੋੜ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਹ ਚੰਗੀ ਸਿਹਤ ਨਾਲ ਦਿੱਲੀ ਮੀਟਿੰਗ ਵਿੱਚ ਪਹੁੰਚੇ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ‘ਤੇ 54 ਦਿਨ ਤੋਂ ਬੈਠੇ ਹਨ। ਡੱਲੇਵਾਲ ਨੇ ਸ਼ੁੱਕਰਵਾਰ ਰਾਤ ਨੂੰ 3-4 ਵਾਰ ਉਲਟੀਆਂ ਕੀਤੀਆਂ ਸਨ। ਪਹਿਲਾਂ ਉਹ 2 ਲੀਟਰ ਤੱਕ ਪਾਣੀ ਪੀਂਦੇ ਸਨ, ਪਰ ਹੁਣ ਉਹ ਇੱਕ ਲੀਟਰ ਤੋਂ ਵੀ ਘੱਟ ਪਾਣੀ ਪੀ ਰਹੇ ਹਨ। ਸ਼ੁੱਕਰਵਾਰ ਨੂੰ, ਹਰਿਆਣਾ ਦੇ 10 ਕਿਸਾਨ ਵੀ ਖਨੌਰੀ ਸਰਹੱਦ ਤੇ 111 ਕਿਸਾਨਾਂ ਦੇ ਨਾਲ ਭੁੱਖ ਹੜਤਾਲ ਤੇ ਬੈਠੇ ਸਨ।