Ludhiana: 20 ਜਨਵਰੀ ਨੂੰ ਮਿਲੇਗਾ ਨਵਾਂ ਮੇਅਰ, ਕੌਂਸਲਰਾਂ ਨੂੰ ਇੱਕਜੁੱਟ ਰੱਖਣਾ ਸਿਆਸੀ ਪਾਰਟੀਆਂ ਲਈ ਵੱਡੀ ਚੁਣੌਤੀ

Updated On: 

20 Jan 2025 17:52 PM IST

ਹੁਣ 'ਆਪ' ਕੋਲ 47 ਕੌਂਸਲਰ ਹਨ ਕਿਉਂਕਿ ਵਿਧਾਇਕ ਵੀ ਮੇਅਰ ਚੋਣਾਂ ਦੌਰਾਨ ਵੋਟ ਪਾ ਸਕਦੇ ਹਨ। ਇਸ ਤਰ੍ਹਾਂ, ਉਨ੍ਹਾਂ ਦੀ ਗਿਣਤੀ ਵਧ ਕੇ 54 ਹੋ ਗਈ ਸੀ ਪਰ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ, ਆਮ ਆਦਮੀ ਪਾਰਟੀ ਕੋਲ ਹੁਣ 53 ਦਾ ਅੰਕੜਾ ਹੈ, ਜਦੋਂ ਕਿ ਬਹੁਮਤ ਲਈ 52 ਕੌਂਸਲਰਾਂ ਦਾ ਹੋਣਾ ਲਾਜ਼ਮੀ ਹੈ।

Ludhiana:  20 ਜਨਵਰੀ ਨੂੰ ਮਿਲੇਗਾ ਨਵਾਂ ਮੇਅਰ, ਕੌਂਸਲਰਾਂ ਨੂੰ ਇੱਕਜੁੱਟ ਰੱਖਣਾ ਸਿਆਸੀ ਪਾਰਟੀਆਂ ਲਈ ਵੱਡੀ ਚੁਣੌਤੀ

ਲੁਧਿਆਣਾ ਨੂੰ ਮਿਲੀ ਨਵੀਂ ਮੇਅਰ, ਇੰਦਰਜੀਤ ਕੌਰ ਦੇ ਸਿਰ ਸਜਿਆ 'ਤਾਜ', ਪਹਿਲੀ ਵਾਰ AAP ਨੇ ਮਾਰੀ ਬਾਜ਼ੀ

ਲੁਧਿਆਣਾ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਨੂੰ 20 ਜਨਵਰੀ ਨੂੰ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ। ਇਸ ਸਮੇਂ ਦੌਰਾਨ ਸ਼ਹਿਰ ਨੂੰ ਇੱਕ ਮੇਅਰ ਵੀ ਮਿਲੇਗਾ। ਜਨਰਲ ਹਾਊਸ ਦੀ ਮੀਟਿੰਗ ਗੁਰੂ ਨਾਨਕ ਦੇਵ ਭਵਨ ਵਿਖੇ ਹੋਵੇਗੀ। ਇਸ ਮੀਟਿੰਗ ਦੇ ਲਈ ਸਵੇਰੇ 11 ਵਜੇ ਦਾ ਸਮਾਂ ਰੱਖਿਆ ਗਿਆ ਹੈ। ਇਸ ਵੇਲੇ ਵਿਰੋਧੀ ਧਿਰ ਦੂਜੀਆਂ ਪਾਰਟੀਆਂ ਤੋਂ ‘AAP’ ਵਿੱਚ ਆਏ ਕੌਂਸਲਰਾਂ ਨੂੰ ਤੋੜਨ ਵਿੱਚ ਰੁੱਝੀ ਹੋਈ ਹੈ। ਇਸ ਲਈ, AAP ਲਈ ਕੌਂਸਲਰਾਂ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਮੇਅਰ ਚੁਣਨ ਲਈ ਪਾਰਟੀ ਕੋਲ 52 ਸੀਟਾਂ ਹੋਣੀਆਂ ਚਾਹੀਦੀਆਂ ਹਨ। ਸੱਤਾਧਾਰੀ ਪਾਰਟੀ ਕਿਸੇ ਤਰ੍ਹਾਂ ਹੇਰਾਫੇਰੀ ਰਾਹੀਂ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ ਹੈ। ਇਸ ਹੇਰਾਫੇਰੀ ਵਿੱਚ ਕਾਂਗਰਸ ਦੇ 3 ਉਮੀਦਵਾਰ, ਭਾਜਪਾ ਦਾ 1 ਅਤੇ 2 ਆਜ਼ਾਦ ਉਮੀਦਵਾਰ ‘ਆਪ’ ਵਿੱਚ ਸ਼ਾਮਲ ਹੋਏ ਹਨ। ਹੁਣ ਇਨ੍ਹਾਂ ਕੌਂਸਲਰਾਂ ਨੂੰ ਇਕਜੁੱਟ ਰੱਖਣਾ ਇੱਕ ਚੁਣੌਤੀ ਬਣ ਗਿਆ ਹੈ।

ਮੇਅਰ ਬਣਾਉਣ ਲਈ ਜੋੜ ਤੋੜ

ਇਸ ਤੋਂ ਪਹਿਲਾਂ, ਉਹ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਨੂੰ AAP ਵਿੱਚ ਲੈ ਕੇ ਆਏ ਸਨ, ਜੋ ਬਾਅਦ ਵਿੱਚ ਵਾਪਸ ਆ ਗਏ। ਅਜਿਹੀ ਸਥਿਤੀ ਵਿੱਚ, ਸੱਤਾਧਾਰੀ ਪਾਰਟੀ ਹੁਣ ਹੋਰ ਕੌਂਸਲਰਾਂ ‘ਤੇ ਵੀ ਨਜ਼ਰ ਰੱਖ ਰਹੀ ਹੈ ਤਾਂ ਜੋ ਹੋਰ ਕੌਂਸਲਰਾਂ ਨੂੰ ਸ਼ਾਮਲ ਕਰਕੇ ਮੇਅਰ ਦੀ ਕੁਰਸੀ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕੇ।

ਹੁਣ ‘ਆਪ’ ਕੋਲ 47 ਕੌਂਸਲਰ ਹਨ ਕਿਉਂਕਿ ਵਿਧਾਇਕ ਵੀ ਮੇਅਰ ਚੋਣਾਂ ਦੌਰਾਨ ਵੋਟ ਪਾ ਸਕਦੇ ਹਨ। ਇਸ ਤਰ੍ਹਾਂ, ਉਨ੍ਹਾਂ ਦੀ ਗਿਣਤੀ ਵਧ ਕੇ 54 ਹੋ ਗਈ ਸੀ ਪਰ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ, ਆਮ ਆਦਮੀ ਪਾਰਟੀ ਕੋਲ ਹੁਣ 53 ਦਾ ਅੰਕੜਾ ਹੈ, ਜਦੋਂ ਕਿ ਬਹੁਮਤ ਲਈ 52 ਕੌਂਸਲਰਾਂ ਦਾ ਹੋਣਾ ਲਾਜ਼ਮੀ ਹੈ।

18 ਮਹੀਨਿਆਂ ਤੋਂ ਮੇਅਰ ਦੀ ਉਡੀਕ

ਲਗਭਗ 18 ਮਹੀਨਿਆਂ ਦੀ ਉਡੀਕ ਤੋਂ ਬਾਅਦ, ਨਿਗਮ ਚੋਣਾਂ 21 ਦਸੰਬਰ ਨੂੰ ਹੋਈਆਂ। ਨਤੀਜੇ ਉਸੇ ਦਿਨ ਐਲਾਨੇ ਗਏ। 95 ਵਾਰਡਾਂ ਵਿੱਚ ਹੋਈਆਂ ਚੋਣਾਂ ਵਿੱਚ, 41 ‘ਆਪ’ ਉਮੀਦਵਾਰ ਜਿੱਤੇ ਹਨ, ਜਦੋਂ ਕਿ 30 ਕਾਂਗਰਸ, 18 ਭਾਜਪਾ, 2 ਅਕਾਲੀ ਦਲ ਅਤੇ 3 ਆਜ਼ਾਦ ਉਮੀਦਵਾਰ ਜਿੱਤੇ ਹਨ।

ਚੋਣਾਂ ਦੇ ਨਤੀਜ਼ੇ ਆਉਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਲੁਧਿਆਣਾ ਵਿੱਚ ਹੰਗ ਐਸੰਬਲੀ ਵਾਲੇ ਹਾਲਾਤ ਬਣ ਸਕਦੇ ਹਨ। ਇਸ ਵਿਚਾਲੇ ਚਰਚਾਵਾਂ ਵੀ ਆਈਆਂ ਕਿ ਕਾਂਗਰਸ ਭਾਜਪਾ ਨਾਲ ਗੱਲਜੋੜ ਕਰ ਸਕਦੀ ਹੈ। ਪਰ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ।

Follow Us
Related Stories
ਹੁਸ਼ਿਆਰਪੁਰ ‘ਚ ਮੌਤ ਦਾ ਤਾਂਡਵ, ਬੇਕਾਬੂ ਟ੍ਰੱਕ ਨੇ ਔਰਤ ਸਮੇਤ 3 ਲੋਕਾਂ ਨੂੰ ਕੁਚਲਿਆ; 2 ਦੀ ਮੌਕੇ ‘ਤੇ ਮੌਤ
ਕੈਨੇਡਾ ‘ਚ ਫ਼ਰੀਦਕੋਟ ਦੇ 28 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 3 ਸਾਲ ਪਹਿਲਾਂ ਗਿਆ ਸੀ ਵਿਦੇਸ਼
ਸੰਤ ਸੀਚੇਵਾਲ ਦਾ ਵੱਡਾ ਐਕਸ਼ਨ, ਕਾਲਾ ਸੰਘਿਆ ਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼
AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ, ਚੱਬੇਵਾਲ ਬੋਲੇ ਮੋਬਾਈਲ ‘ਤੇ ਫੋਨ ਆਉਣ ਕਰਕੇ ਹੋਇਆ ਸ਼ੱਕ
ਗੌਰਵ ਧੀਰ ਭਰ੍ਹਾ ਵਰਗ੍ਹੇ, ਪਰ ਬਿਜਨੈਸ ਡੀਲਿੰਗ ਨਾਲ ਨਹੀਂ ਕੋਈ ਲੈਣਾ-ਦੇਣਾ, ਬਦਨਾਮ ਕਰਨ ਦੀ ਕੋਸ਼ਿਸ਼, ਈਡੀ ਰੇਡ ‘ਤੇ ਬੋਲੇ ਅਮਨ ਅਰੋੜਾ
“ਭਾਜਪਾ ਦੀ ਰਣਨੀਤੀ ਨਹੀਂ ਚੱਲੇਗੀ: ਆਪਣੀਆਂ ਹਰਕਤਾਂ ਤੋਂ ਬਾਜ ਆਏ, ਨਹੀਂ ਕਰਾਂਗੇ ਬਰਦਾਸ਼ਤ, ਬਠਿੰਡਾ ਵਿੱਚ ਗਰਜੇ ਮੁੱਖ ਮੰਤਰੀ