Drugs News: ਡਰੱਗ ‘ਤੇ ਖੁਲ੍ਹੇਗੀ 3 ਲਿਫਾਫਿਆਂ ‘ਚ ਬੰਦ ਰਿਪੋਰਟ, CM ਮਾਨ ਬੋਲੇ-ਜਵਾਨੀ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਾਂਗਾ ਨਹੀਂ

tv9-punjabi
Updated On: 

04 Apr 2023 13:58 PM

Punjab ਵਿੱਚ Drugs ਦੀ ਸਮੱਸਿਆ ਦਹਾਕਿਆਂ ਤੋਂ ਹੈ। ਇਸ 'ਤੇ 'ਉੜਤਾ ਪੰਜਾਬ' ਵਰਗੀ ਫਿਲਮ ਵੀ ਬਣ ਚੁੱਕੀ ਹੈ। ਕਿਵੇਂ ਇੱਥੇ ਇਹ ਨਸ਼ਿਆਂ ਦਾ ਕਾਰੋਬਾਰ ਵਧਦਾ-ਫੁੱਲਦਾ ਰਿਹਾ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇੱਕ ਰਿਪੋਰਟ ਹੈ, ਜੋ ਸਾਲਾਂ ਤੋਂ ਲਿਫਾਫੇ ਵਿੱਚ ਬੰਦ ਹੈ। ਮਾਨ ਸਰਕਾਰ ਇਸ ਨੂੰ ਓਪਨ ਕਰਨ ਜਾ ਰਹੀ ਹੈ।

Drugs News: ਡਰੱਗ ਤੇ ਖੁਲ੍ਹੇਗੀ 3 ਲਿਫਾਫਿਆਂ ਚ ਬੰਦ ਰਿਪੋਰਟ, CM ਮਾਨ ਬੋਲੇ-ਜਵਾਨੀ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਾਂਗਾ ਨਹੀਂ

Chief Minister Bhagwant Maan

Follow Us On
ਪੰਜਾਬ ਦੀ ਵੱਡੀ ਖਬਰ: ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਡਰੱਗ।(Drug)। ਇੱਥੋਂ ਦੇ ਨੌਜਵਾਨ ਛੋਟੀ ਉਮਰ ਵਿੱਚ ਹੀ ਇਸ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਨਸ਼ਿਆਂ ਦੀ ਕੜੀ ਸਰਹੱਦ ਪਾਰ ਪਾਕਿਸਤਾਨ ਨਾਲ ਜੁੜੀ ਹੁੰਦੀ ਹੈ। ਇਸ ਦੀ ਓਟ ਵਿੱਚ ਪਾਕਿਸਤਾਨ ਕਈ ਵਾਰ ਹਥਿਆਰਾਂ ਦੀ ਸਪਲਾਈ ਦਾ ਰਾਹ ਵੀ ਲੱਭ ਲੈਂਦਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਈ ਕਰਨ ਜਾ ਰਹੇ ਹਨ। ਉਨ੍ਹਾਂ ਇਸ ਦੇ ਸੰਕੇਤ ਵੀ ਦੇ ਦਿੱਤੇ ਹਨ। ਮੁੱਖ ਮੰਤਰੀ ਮਾਨ ਦੇ ਡਰੱਗ ਖਿਲਾਫ ਐਕਸ਼ਨ ਦੇ ਇਸ ਫੈਸਲੇ ਨੂੰ ਲੈ ਕੇ ਮਾਫੀਆ ਖੇਮੇ ਵਿੱਚ ਹਲਚਲ ਮਚ ਗਈ ਹੈ। ਆਖ਼ਰਕਾਰ ਉਹ ਕਿਹੜੀ ਰਿਪੋਰਟ ਹੈ ਜਿਸ ਨੂੰ ਅੱਜ ਤੱਕ ਖੋਲ੍ਹਆ ਨਹੀਂ ਗਿਆ ਹੈ। ਸੀਐਮ ਮਾਨ ਨੇ ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਉਨ੍ਹਾਂ ਰਿਪੋਰਟਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਡਰੱਗ ਰੈਕੇਟ ਦਾ ਵੱਡੇ ਪੱਧਰ ‘ਤੇ ਪਰਦਾਫਾਸ਼ ਹੋ ਸਕੇਗਾ।

ਰਿਪੋਰਟ ਵਿੱਚ ਕਈ ਨੇਤਾਵਾਂ ਦੇ ਨਾਮ ਹੋਣ ਦੀ ਵੀ ਸੰਭਾਵਨਾ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੀਲ ਕੀਤੇ ਤਿੰਨ ਲਿਫਾਫਿਆਂ ਦੀਆਂ ਰਿਪੋਰਟਾਂ ਪਿਛਲੀਆਂ ਸਰਕਾਰਾਂ ਵਿੱਚ ਨਹੀਂ ਖੋਲ੍ਹੀਆਂ ਗਈਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਤੋਂ ਬਾਅਦ ਹੁਣ ਇਹ ਰਿਪੋਰਟਾਂ ਖੋਲ੍ਹ ਦਿੱਤੀ ਗਈ ਹੈ। ਇਸ ਰਿਪੋਰਟ ਵਿੱਚ ਵੱਡੇ-ਵੱਡੇ ਸਿਆਸਤਦਾਨਾਂ ਦੇ ਨਾਂ ਸ਼ਾਮਲ ਹੋ ਸਕਦੇ ਹਨ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿੱਚ 30 ਲੱਖ ਲੋਕ ਨਸ਼ਿਆਂ ਦੀ ਮਾਰ ਹੇਠ

ਪੰਜਾਬ ਦੀ ਕੁੱਲ ਆਬਾਦੀ 2,77,43,336 ਹੈ। ਐਨਸੀਆਰਬੀ (NCRB) ਦੀ ਇੱਕ ਰਿਪੋਰਟ ਅਨੁਸਾਰ 30 ਲੱਖ ਲੋਕ ਨਸ਼ਿਆਂ ਦੇ ਜਾਲ ਵਿੱਚ ਫਸੇ ਹੋਏ ਹਨ। ਇਹ ਨਸ਼ੇ ਕਈ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵੀ ਨਸ਼ਿਆਂ ਨੂੰ ਖਤਮ ਕਰਨ ਦਾ ਪ੍ਰਣ ਲੈ ਚੁੱਕੇ ਹਨ। ਡਰੱਗ ਮਾਫੀਆ ‘ਤੇ ਸ਼ਿਕੰਜਾ ਕੱਸਣ ਲਈ ਸਪੈਸ਼ਲ ਫੋਰਸ ਵੀ ਬਣਾਈ ਗਈ ਹੈ ਪਰ ਉਸ ਦਾ ਵੀ ਕੋਈ ਖਾਸ ਨਤੀਜਾ ਨਹੀਂ ਨਿਕਲਿਆ। ਇਸ ਦੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਨਾਲ ਇਸਦਾ ਲਿੰਕ ਹ2। ਇੱਥੋਂ ਹੋਰ ਰਾਜਾਂ ਨੂੰ ਵੀ ਨਸ਼ੇ ਸਪਲਾਈ ਕੀਤੇ ਜਾਂਦੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ