AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ ‘ਨਸ਼ਾ ਮੁਕਤ’ ਤਿੰਨ ਸਾਲਾ ਪਲਾਨ ਲਾਗੂ, 2029 ਤੱਕ ਚਲਣ ਵਾਲੇ ਇਸ ਪਲਾਨ ‘ਚ ਕੀ ਹੈ ਖਾਸ?

ਇਸ ਦੌਰਾਨ ਸਕੂਲ ਦੇ ਆਲੇ-ਦੁਆਲੇ ਨਿਯਮ ਸਬੰਧੀ ਕੋਈ ਉਲੰਘਣਾ ਹੁੰਦੀ ਹੈ ਤਾਂ ਸਕੂਲ ਦੇ ਮੁਖੀ, ਨੋਡਲ ਅਧਿਆਪਕ ਵੱਲੋਂ ਤੁਰੰਤ ਸਥਾਨਕ ਪੁਲਿਸ ਜਾਂ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਸਕੂਲਾਂ 'ਚ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪੋਸਟਰ ਤੇ ਸਾਈਨ ਬੋਰਡ ਲਗਾਏ ਜਾਣਗੇ।

ਪੰਜਾਬ 'ਚ 'ਨਸ਼ਾ ਮੁਕਤ' ਤਿੰਨ ਸਾਲਾ ਪਲਾਨ ਲਾਗੂ, 2029 ਤੱਕ ਚਲਣ ਵਾਲੇ ਇਸ ਪਲਾਨ 'ਚ ਕੀ ਹੈ ਖਾਸ?
ਵਿਦਿਆਰਥੀ ( ਸੰਕੇਤਕ ਤਸਵੀਰ)
tv9-punjabi
| Updated On: 02 Apr 2026 12:38 PM IST

ਕੇਂਦਰੀ ਗ੍ਰਹਿ ਮੰਤਰਾਲੇ ਦੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਸਕੂਲਾਂ ‘ਚ ਡਰੱਗ ਫ੍ਰੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਡਰੱਗ ਫ੍ਰੀ ਸਕੂਲ ਦੇ ਲਈ ਤਿੰਨ ਸਾਲਾਂ ਯੋਜਨਾ ਤਿਆਰ ਕਰਕੇ ਰਾਜਾਂ ਨਾਲ ਸਾਂਝਾ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ ਤਿੰਨ ਸਾਲਾ ਪਲਾਨ ਨੂੰ ਸਕੂਲਾਂ ‘ਚ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਮੁਤਾਬਕ ਇਹ ਪਲਾਨ ਪੰਜਾਬ ਸਮੇਤ ਪੂਰੇ ਦੇਸ਼ ‘ਚ ਲਾਗੂ ਹੋ ਗਿਆ ਹੈ। ਪੰਜਾਬ ਦੇ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਕੂਲ ਦੇ ਅਧਿਕਾਰੀਆਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਸ ਤਿੰਨ ਸਾਲਾਂ ਯੋਜਨਾ ਤਹਿਤ ਪਹਿਲੇ ਸਾਲ ਸਕੂਲ ਦੇ ਆਲੇ-ਦੁਆਲੇ 500 ਮੀਟਰ ਇਲਾਕੇ ਨੂੰ ਡਰੱਗ ਮੁਕਤ ਬਣਾਇਆ ਜਾਵੇਗਾ। ਦੂਜੇ ਸਾਲ ‘ਚ ਨਸ਼ੇ ਤੇ ਉਸ ਦੇ ਮਾੜੇ ਪ੍ਰਭਾਵਾਂ ਨੂੰ ਪਾਠਕ੍ਰਮ ‘ਚ ਸ਼ਾਮਲ ਕੀਤਾ ਜਾਵੇਗਾ ਤੇ ਡਰੱਗ ਫ੍ਰੀ ਸਕੂਲ ਇਲਾਕੇ ‘ਚ ਨਿਗਰਾਨੀ ਰੱਖੀ ਜਾਵੇਗੀ। ਤੀਜੇ ਸਾਲ ‘ਚ ਨਸ਼ਾ ਵਿਰੋਧੀ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਯੋਜਨਾ ਨੂੰ ਲਾਗੂ ਕਰਨ ‘ਚ ਸਕੂਲ, ਪ੍ਰਿੰਸੀਪਲ, ਅਧਿਆਪਕ, ਮਾਪੇ, ਪੁਲਿਸ ਤੇ ਐਨਡੀਓਜ਼ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਇਸ ਦੌਰਾਨ ਸਕੂਲ ਦੇ ਆਲੇ-ਦੁਆਲੇ ਨਿਯਮ ਸਬੰਧੀ ਕੋਈ ਉਲੰਘਣਾ ਹੁੰਦੀ ਹੈ ਤਾਂ ਸਕੂਲ ਦੇ ਮੁਖੀ, ਨੋਡਲ ਅਧਿਆਪਕ ਵੱਲੋਂ ਤੁਰੰਤ ਸਥਾਨਕ ਪੁਲਿਸ ਜਾਂ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਸਕੂਲਾਂ ‘ਚ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪੋਸਟਰ ਤੇ ਸਾਈਨ ਬੋਰਡ ਲਗਾਏ ਜਾਣਗੇ।

ਕੀ ਹੈ ਨਸ਼ਾ ਮੁਕਤ ਭਾਰਤ ਅਭਿਆਨ?

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ‘ਚ ਨਸ਼ਾ ਖ਼ਤਮ ਕਰਨ ਦੇ ਲਈ ਨਸ਼ਾ ਮੁਕਤ ਭਾਰਤ ਅਭਿਆਨ ਸ਼ੁਰੂ ਕੀਤਾ ਹੈ। ਡਰੱਗ ਫ੍ਰੀ ਸਕੂਲ ਇਸੇ ਅਭਿਆਨ ਦਾ ਹਿੱਸਾ ਹੈ। ਨਸ਼ਾ ਮੁਕਤ ਮਾਹੌਲ ਬਣਾਉਣ ਲਈ ਸਰਕਾਰ ਨੇ ਤਿੰਨ ਸਾਲਾ ਐਕਸ਼ਨ ਪਲਾਨ ਜਾਰੀ ਕੀਤਾ ਹੈ, ਜੋ ਕਿ 2026 ਤੋਂ 2029 ਤੱਕ ਜਾਰੀ ਰਹੇਗਾ। ਇਸ ਅਭਿਆਨ ਦਾ ਮੁੱਖ ਉਦੇਸ਼ ਭਾਰਤ ਨੂੰ 2029 ਤੱਕ ਨਸ਼ਾ ਮੁਕਤ ਬਣਾਉਣਾ ਹੈ।

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...