ਦੀਵਾਲੀ ਦੀ ਰਾਤ ਸਵਿੱਗੀ ਵੱਲੋਂ ਦਿੱਤਾ ਗਿਆ ‘ਪਿਆਰ ਦਾ ਸਨੇਹਾ’! ਹਿੰਦੂ ਸੰਗਠਨਾਂ ਦਾ ਵਿਰੋਧ, ਜਾਂਚ ਦੀ ਮੰਗ

Updated On: 

22 Oct 2025 17:24 PM IST

ਆਰਡਰ ਦੀ ਡਿਲੀਵਰੀ ਕਰਨ ਲਈ ਰਾਈਡਰ ਪਾਰਸਲ 'ਚ ਇਸ ਪਰਚੇ ਦੇ ਨਾਲ ਪਹੁੰਚਿਆ। ਰਾਈਡਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਪਰਚਾ ਸਵਿੱਗੀ ਕੰਪਨੀ ਵੱਲੋਂ ਪਾਇਆ ਗਿਆ ਸੀ। ਵਰੁਣ ਮਹਾਜਨ ਵਿਭਾਗ ਮੰਤਰੀ, ਅੰਮ੍ਰਿਤਸਰ ਨੇ ਕਿਹਾ ਕਿ ਮਾਨਸਿਕ ਰੂਪ ਤੋਂ ਪਰੇਸ਼ਾਨ ਕਰਨਾ ਦਾ ਹਰਜਾਨਾ ਭੁਗਤਨਾ ਪਵੇਗਾ। ਹਿੰਦੂ ਸਮਾਜ ਇਸ ਨੂੰ ਸਹਿਣ ਨਹੀਂ ਕਰੇਗਾ।

ਦੀਵਾਲੀ ਦੀ ਰਾਤ ਸਵਿੱਗੀ ਵੱਲੋਂ ਦਿੱਤਾ ਗਿਆ ਪਿਆਰ ਦਾ ਸਨੇਹਾ! ਹਿੰਦੂ ਸੰਗਠਨਾਂ ਦਾ ਵਿਰੋਧ, ਜਾਂਚ ਦੀ ਮੰਗ
Follow Us On

ਦੀਵਾਲੀ ਦੇ ਤਿਉਹਾਰ ਵਾਲੇ ਦਿਨ ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਜਰੰਗ ਦਲ ਦੇ ਵਰਕਰ ਹਾਰਦਿਕ ਅਰੋੜਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਸਵਿੱਗੀ ਤੋਂ ਇੱਕ ਆਰਡਰ ਕੀਤਾ ਸੀ, ਉਸ ਦੀ ਡਿਲੀਵਰੀ ਮਿਲੀ ਤਾਂ ਉਸ ‘ਚ ਇੱਕ ਪਰਚਾ ਮਿਲਿਆ, ਜਿਸ ‘ਚ ਕਥਿਤ ਰੂਪ ਨਾਲ ‘ਪਿਆਰ ਦੇ ਸੰਨੇਹਾ’ ਕਿਸੇ ਧਾਰਮਿਕ ਸਮਾਗਮ ਦਾ ਸੱਦਾ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ‘ਚ ਭਾਰੀ ਰੋਸ਼ ਦੇਖਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ, ਆਰਡਰ ਦੀ ਡਿਲੀਵਰੀ ਕਰਨ ਲਈ ਰਾਈਡਰ ਪਾਰਸਲ ‘ਚ ਇਸ ਪਰਚੇ ਦੇ ਨਾਲ ਪਹੁੰਚਿਆ। ਰਾਈਡਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਪਰਚਾ ਸਵਿੱਗੀ ਕੰਪਨੀ ਵੱਲੋਂ ਪਾਇਆ ਗਿਆ ਸੀ। ਵਰੁਣ ਮਹਾਜਨ ਵਿਭਾਗ ਮੰਤਰੀ, ਅੰਮ੍ਰਿਤਸਰ ਨੇ ਕਿਹਾ ਕਿ ਮਾਨਸਿਕ ਰੂਪ ਤੋਂ ਪਰੇਸ਼ਾਨ ਕਰਨਾ ਦਾ ਹਰਜਾਨਾ ਭੁਗਤਨਾ ਪਵੇਗਾ। ਹਿੰਦੂ ਸਮਾਜ ਇਸ ਨੂੰ ਸਹਿਣ ਨਹੀਂ ਕਰੇਗਾ। ਆਉਣ ਵਾਲੇ ਸਮੇਂ ‘ਚ ਅਸੀਂ ਸਵਿੱਗੀ ਦੇ ਬਾਈਕਾਟ ਦਾ ਕਾਲ ਕਰਾਂਗੇ, ਜੇਕਰ ਇਸ ‘ਚ ਕੰਪਨੀ ਸ਼ਾਮਲ ਹੋਈ।

ਵਰੁਣ ਦਾ ਕਹਿਣਾ ਹੈ ਕਿ ਮਾਨਸਿਕ ਰੂਪ ਤੋਂ ਪਰੇਸ਼ਾਨ ਕਰਨ ਲਈ ਹਰਜਾਨਾ ਵੀ ਦੇਣਾ ਪਵੇਗਾ। ਦੀਵਾਲੀ ਵਰਗੇ ਦਿਨ, ਜਦੋਂ ਪੂਰਾ ਦੇਸ਼ ਤਿਉਹਾਰ ਮਨਾ ਰਿਹਾ ਤਾਂ ਅਜਿਹੇ ਸਮੇਂ ‘ਚ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਰਾਈਡਰ ਦੀ ਗਲਤੀ ਹੋਵੇਗੀ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸਵਿੱਗੀ ਕੰਪਨੀ ਨੇ ਇਹ ਜਾਣ-ਬੁੱਝ ਕੇ ਕੀਤਾ ਹੈ ਤਾਂ ਅਸੀਂ ਕੰਪਨੀ ਖਿਲਾਫ਼ ਵੱਡਾ ਐਕਸ਼ਨ ਲਵਾਂਗੇ। ਅਸੀਂ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਜਾਂਚ ਕੀਤੇ ਜਾਵੇ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਤੇ ਸਥਾਨਕ ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ ਤੇ ਕੰਪਨੀਆਂ ਤੋਂ ਇਹ ਮੰਗ ਕੀਤੀ ਹੈ ਕਿ ਇਸ ਮਾਮਲੇ ‘ਚ ਹਾਈ ਲੈਵਲ ‘ਤੇ ਜਾਂਚ ਕਰਵਾਈ ਜਾਵੇ ਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਇਸ ਪਰਚੇ ਦੇ ਪਿੱਛੇ ਕੌਣ ਹੈ।