‘ਸਤਲੁਜ’ ਫਿਲਮ ‘ਤੇ ਹੁਣ ਸਿਆਸਤ ਸ਼ੁਰੂ, AAP ਨੇ ਖੜੇ ਕੀਤੇ ਵੱਡੇ ਸਵਾਲ, ਢਿੱਲੋਂ ਬੋਲੇ – ਗੱਲ ਕਰਾਂਗਾ

Updated On: 

07 Jul 2026 12:05 PM IST

ਬਲਤੇਜ ਪੰਨੂ ਨੇ ਕਿਹਾ ਕਿ ਫਿਲਮ ਸਿਰਫ਼ ਦੋ ਦਿਨ ਓਟੀਟੀ 'ਤੇ ਰਹੀ ਤੇ ਐਤਵਾਰ ਰਾਤ ਨੂੰ ਇਸ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਫਿਲਮਾਂ ਇਤਿਹਾਸ ਦੱਸਦੀਆਂ ਹਨ, ਉਨ੍ਹਾਂ ਨੂੰ ਦੇਖਣ ਨਹੀਂ ਦਿੱਤਾ ਜਾਂਦਾ ਤਾਂ ਕੀ ਤੁਸੀਂ ਵਟਸਐਪ ਯੂਨੀਵਰਸਿਟੀ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ। ਉਨ੍ਹਾਂ ਨੇ ਕਿਹਾ ਫਿਲਮ ਕਿਸ ਨੇ ਤੇ ਕਿਉਂ ਕਰਵਾਈ, ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਹਨ।

ਸਤਲੁਜ ਫਿਲਮ ਤੇ ਹੁਣ ਸਿਆਸਤ ਸ਼ੁਰੂ, AAP ਨੇ ਖੜੇ ਕੀਤੇ ਵੱਡੇ ਸਵਾਲ, ਢਿੱਲੋਂ ਬੋਲੇ - ਗੱਲ ਕਰਾਂਗਾ

'ਸਤਲੁਜ' ਫਿਲਮ 'ਤੇ ਹੁਣ ਸਿਆਸਤ ਸ਼ੁਰੂ, ਬਲਤੇਜ ਪੰਨੂ ਨੇ ਖੜੇ ਕੀਤੇ ਵੱਡੇ ਸਵਾਲ

ਦਿਲਜੀਤ ਦੋਸਾਂਝ ਦੀ ‘ਸਤਲੁਜ’ ਫਿਲਮ ਹਟਾਏ ਜਾਣ ਤੋਂ ਬਾਅਦ ਹੁਣ ਇਸ ਮੁੱਦੇ ‘ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਫਿਲਮ ਹਟਾਏ ਜਾਣ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੀ ਘੇਰਿਆ। ਉਨ੍ਹਾਂ ਨੇ ਕਿਹਾ ਕਿ ਇੱਕ ਫਿਲਮ ਪਿਛਲੇ ਚਾਰ ਸਾਲਾਂ ਤੋਂ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਿਆ। ਪਹਿਲੇ ਉਸ ਫਿਲਮ ਦਾ ਨਾਮ ਘੱਲੂਘਾਰਾ ਰੱਖਿਆ ਗਿਆ ਜੋ ਸੈਂਸਰ ਬੋਰਡ ਨੂੰ ਪਸੰਦ ਨਹੀਂ ਸੀ, ਫਿਰ ਨਾਮ ਪੰਜਾਬ 95 ਰੱਖਿਆ ਗਿਆ ਤੇ ਤਾਂ ਵੀ ਸੈਂਸ਼ਲ ਬੋਰਡ ਨੂੰ ਪਸੰਦ ਨਹੀਂ ਆਇਆ। ਦੋ ਦਿਨ ਪਹਿਲਾਂ ਫਿਲਮ ਨੂੰ ਸਤਲੁਜ ਨਾਮ ਨਾਲ ਰਿਲੀਜ਼ ਕੀਤਾ ਗਿਆ, ਪਰ ਉਸ ਨੂੰ ਵੀ ਹਟਾ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਫਿਲਮ ਸਿਰਫ਼ ਦੋ ਦਿਨ ਓਟੀਟੀ ‘ਤੇ ਰਹੀ ਤੇ ਐਤਵਾਰ ਰਾਤ ਨੂੰ ਇਸ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਫਿਲਮਾਂ ਇਤਿਹਾਸ ਦੱਸਦੀਆਂ ਹਨ, ਉਨ੍ਹਾਂ ਨੂੰ ਦੇਖਣ ਨਹੀਂ ਦਿੱਤਾ ਜਾਂਦਾ ਤਾਂ ਕੀ ਤੁਸੀਂ ਵਟਸਐਪ ਯੂਨੀਵਰਸਿਟੀ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ। ਉਨ੍ਹਾਂ ਨੇ ਕਿਹਾ ਫਿਲਮ ਕਿਸ ਨੇ ਤੇ ਕਿਉਂ ਕਰਵਾਈ, ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਹਨ।

ਕੇਂਦਰ ਅੱਗੇ ਚੁੱਕਾਂਗਾ ਮੁੱਦਾ – ਢਿੱਲੋਂ

ਉੱਧਰ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਉਹ ਕੇਂਦਰ ਅੱਗੇ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ZEE5 ਤੋਂ ਹਟਾਏ ਜਾਣ ਦਾ ਮੁੱਦਾ ਉਠਾਉਣਗੇ ਅਤੇ ਸਪੱਸ਼ਟੀਕਰਨ ਮੰਗਣਗੇ ਕਿ ਆਖਿਰ ਇਹ ਫਿਲਮ ਓਟੀਟੀ ਤੋਂ ਕਿਉਂ ਹਟਾਈ ਗਈ।

ਜ਼ੀ5 ਨੇ ਜਾਰੀ ਕੀਤਾ ਬਿਆਨ

ਫਿਲਮ ਨੂੰ ਹਟਾਏ ਜਾਣ ਤੋਂ ਬਾਅਦ, ਜੀ5 ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ‘ਸਤਲੁਜ’ ਭਾਰਤ ‘ਚ ਅਗਲੇ ਨੋਟਿਸ ਤੱਕ ਉਪਲਬਧ ਨਹੀਂ ਹੋਵੇਗੀ। ਅੱਗੇ ਕਿਹਾ ਗਿਆ ਕਿ ਉਹ ਫਿਲਮ ਨੂੰ ਜਲਦੀ ਤੋਂ ਜਲਦੀ ਦਰਸ਼ਕਾਂ ਲਈ ਦੁਬਾਰਾ ਉਪਲਬਧ ਕਰਵਾਉਣ ਲਈ ਸਾਰੇ ਢੁਕਵੇਂ ਕਾਨੂੰਨੀ ਤੇ ਪ੍ਰਕਿਰਿਆਤਮਕ ਤਰੀਕਿਆਂ ‘ਤੇ ਕੰਮ ਕਰ ਰਹੇ ਹਨ।

Follow Us