ਡੀਆਈਜੀ ਭੁੱਲਰ ਦੀਆਂ ਵਿਦੇਸ਼ੀ ਸੰਪਤੀਆਂ ਤੇ ਬੈਂਕ ਖਾਤਿਆਂ ਦੀ ਹੋ ਰਹੀ ਜਾਂਚ, ਅਗਲੇ ਹਫ਼ਤੇ ਖ਼ਤਮ ਹੋਵੇਗੀ ਰਿਮਾਂਡ

Updated On: 

26 Oct 2025 12:10 PM IST

ਰਿਪੋਰਟਾਂ ਮੁਤਾਬਕ ਭੁੱਲਰ ਦੇ ਵਿਦੇਸ਼ੀ ਪ੍ਰਾਪਰਟੀ ਵੀ ਪਤਾ ਲੱਗਿਆ ਹੈ, ਜਿਸ 'ਚ ਉਨ੍ਹਾਂ ਦੇ ਵਿਦੇਸ਼ਾਂ 'ਚ ਫਲੈਟ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ 'ਚ ਕਰੀਬ 55 ਏਕੜ ਦੀ ਜ਼ਮੀਨ ਤੇ ਮਾਛੀਵਾੜਾ 'ਚ 20 ਦੁਕਾਨਾਂ ਦੀ ਜਾਣਕਾਰੀ ਵੀ ਸੀਬੀਆਈ ਦੇ ਹੱਥ ਲੱਗੀ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੀ ਤੈਨਾਤੀ ਦੌਰਾਨ ਵਿਦੇਸ਼ 'ਚ ਵੀ ਪ੍ਰਾਪਰਟੀ ਬਣਾਈ ਹੈ। ਸੀਬੀਆਈ ਉਨ੍ਹਾਂ ਦੀਆਂ ਪ੍ਰਾਪਰਟੀਆਂ ਦੇ ਸਰੋਤ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ।

ਡੀਆਈਜੀ ਭੁੱਲਰ ਦੀਆਂ ਵਿਦੇਸ਼ੀ ਸੰਪਤੀਆਂ ਤੇ ਬੈਂਕ ਖਾਤਿਆਂ ਦੀ ਹੋ ਰਹੀ ਜਾਂਚ, ਅਗਲੇ ਹਫ਼ਤੇ ਖ਼ਤਮ ਹੋਵੇਗੀ ਰਿਮਾਂਡ

ਸਾਬਕਾ DIG ਦਾ CBI ਨੇ ਲਿਆ ਰਿਮਾਂਡ, ਵਿਜੀਲੈਂਸ ਵੀ ਮੰਗ ਰਹੀ ਸੀ ਪ੍ਰੋਡਕਸ਼ਨ ਵਾਰੰਟ, ਕੋਰਟ ਵਿੱਚ ਹੋਈ ਪੇਸ਼ੀ

Follow Us On

ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਸਾਹਮਣੇ ਆਇਆ ਹੈ। ਭੁੱਲਰ ਦੇ ਡਿਊਟੀ ਦੌਰਾਨ ਹੀ ਤਕਰੀਬਨ ਦੱਸ ਵਾਰ ਦੁਬਈ ਜਾਣ ਦੀ ਚਰਚਾ ਹੈ। ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਦੀ ਮਦਦ ਨਾਲ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਦੀ ਡਿਟੇਲ ਕੱਢੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ ਭੁੱਲਰ ਦੇ ਵਿਦੇਸ਼ੀ ਪ੍ਰਾਪਰਟੀ ਵੀ ਪਤਾ ਲੱਗਿਆ ਹੈ, ਜਿਸ ‘ਚ ਉਨ੍ਹਾਂ ਦੇ ਵਿਦੇਸ਼ਾਂ ‘ਚ ਫਲੈਟ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ‘ਚ ਕਰੀਬ 55 ਏਕੜ ਦੀ ਜ਼ਮੀਨ ਤੇ ਮਾਛੀਵਾੜਾ ‘ਚ 20 ਦੁਕਾਨਾਂ ਦੀ ਜਾਣਕਾਰੀ ਵੀ ਸੀਬੀਆਈ ਦੇ ਹੱਥ ਲੱਗੀ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੀ ਤੈਨਾਤੀ ਦੌਰਾਨ ਵਿਦੇਸ਼ ‘ਚ ਵੀ ਪ੍ਰਾਪਰਟੀ ਬਣਾਈ ਹੈ। ਸੀਬੀਆਈ ਉਨ੍ਹਾਂ ਦੀਆਂ ਪ੍ਰਾਪਰਟੀਆਂ ਦੇ ਸਰੋਤ ਦਾ ਪਤਾ ਲਗਾਉਣ ‘ਚ ਜੁੱਟ ਗਈ ਹੈ।

ਬੈਂਕ ਖਾਤਿਆਂ ਦੀ ਵੀ ਜਾਂਚ

ਉੱਥੇ ਹੀ ਡੀਆਈਜੀ ਭੁੱਲਰ ਦੇ ਬੈਂਕ ਖਾਤਿਆਂ ‘ਚੋਂ ਕਰੋੜਾਂ ਦਾ ਲੈਣ-ਦੇਣ ਵੀ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸੀਬੀਆਈ ਚੰਡੀਗੜ੍ਹ ਨੇ ਉਨ੍ਹਾਂ ਦੀ ਵਿੱਤੀ ਜਾਂਚ ਵੀ ਤੇਜ਼ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਸੀਬੀਆਈ ਨੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦੀ ਸਟੇਟਮੈਂਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਪਿਛਲੇ ਸਾਲਾਂ ਦੇ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬੈਂਕਾਂ ਦੇ ਹੈੱਡ ਬ੍ਰਾਂਚ ਤੋਂ ਪਿਛਲੇ ਦੱਸ ਸਾਲਾਂ ਦਾ ਪੂਰਾ ਰਿਕਾਰਡ ਮੰਗਿਆ ਗਿਆ ਹੈ। ਸੀਬੀਆਈ ਇਹ ਵੀ ਜਾਂਚ ਕਰ ਰਹੀ ਹੈ ਕਿ ਜਿਨ੍ਹਾਂ ਖਾਤਿਆਂ ‘ਚੋਂ ਪੈਸੇ ਦਾ ਲੈਣ-ਦੇਣ ਹੋਇਆ ਹੈ ਤੇ ਸੀਬੀਆਈ ਜਾਂਚ ਕਰ ਰਹੀ ਹੈ ਕਿ ਲੈਣ-ਦੇਣ ਕਿਸ ਦੇ ਨਾਮ ਤੋਂ ਹੈ। ਸੀਬੀਆਈ ਨੇ ਭੁੱਲਰ ਦੇ ਇਨਕਮ ਰਿਟਰਨ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

ਇਸ ਕੰਮ ਲਈ ਮਾਹਿਰ ਅਫਸਰਾਂ ਦੀ ਮਦਦ ਲਈ ਜਾ ਰਹੀ ਹੈ। ਸੀਬੀਆਈ ਆਮਦਨ ਤੇ ਖਰਚ ਦੇ ਅੰਤਰ ਦੀ ਜਾਂਚ ਕਰ ਰਹੀ ਹੈ ਤਾਂ ਜੋ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਤੋਂ ਪਹਿਲਾਂ ਮਜ਼ਬੂਤ ਆਧਾਰ ਤਿਆਰ ਕੀਤਾ ਜਾ ਸਕੇ। ਇਹ ਕੇਸ ਉਸ ਸਮੇਂ ਹੀ ਦਰਜ ਹੋਵੇਗਾ, ਜਦੋਂ ਗ੍ਰਹਿ ਮੰਤਰਾਲਾ ਇਸ ਦੀ ਇਜਾਜ਼ਤ ਦੇਵੇਗਾ।

ਰਿਮਾਂਡ ਹੋ ਰਹੀ ਖ਼ਤਮ

ਭੁੱਲਰ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਅਗਲੇ ਹਫ਼ਤੇ ਖ਼ਤਮ ਹੋਣ ਜਾ ਰਹੀ ਹੈ। ਸੰਭਾਵਨਾ ਹੈ ਕਿ ਸੀਬੀਆਈ ਅਗਲੀ ਪੇਸ਼ੀ ਦੌਰਾਨ ਹੋਰ ਕਈ ਤੱਥ ਰੱਖ ਕੇ ਹੋਰ ਰਿਮਾਂਡ ਮੰਗ ਸਕਦੀ ਹੈ।