ਸੀਐਮ ਰੇਖਾ ਗੁਪਤਾ ਦਾ ਅੱਜ ਅੰਮ੍ਰਿਤਸਰ ਦੌਰਾ, ਭਾਜਪਾ 2027 ਚੋਣਾਂ ਤੋਂ ਪਹਿਲਾਂ ਮੈਦਾਨ ਕਰ ਰਹੀ ਮਜ਼ਬੂਤ?

Updated On: 

08 Dec 2025 10:28 AM IST

CM Rekha Gupta Amritsar Visit: ਸੀਐਮ ਰੇਖਾ ਗੁਪਤਾ ਦੇ ਦੌਰੇ ਦੀ ਗੱਲ ਕਰੀਏ ਤਾਂ ਉਨ੍ਹਾਂ ਨਾਲ ਪੂਰੀ ਦਿੱਲੀ ਕੈਬਨਿਟ ਪਹਿਲੇ ਰਾਜਾਸਾਂਸੀ ਏਅਰਪੋਰਟ ਪੁਹੰਚੇਗੀ। ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਥਾਨਕ ਪ੍ਰਤੀਨਿਧੀ ਉਨ੍ਹਾਂ ਦਾ ਸਵਾਗਤ ਕਰਨਗੇ। ਏਅਪੋਰਟ ਤੋਂ ਕਾਫ਼ਲਾ ਸਿੱਧੇ, ਸ੍ਰੀ ਹਰਿਮੰਦਰ ਸਾਹਿਬ ਵਿਖੇਪਹੁੰਚੇਗਾ। ਮੁੱਖ ਮੰਤਰੀ ਰੇਖਾ ਆਪਣੀ ਕੈਬਨਿਟ ਨਾਲ ਇੱਥੇ ਨਤਮਸਤਕ ਹੋਣਗੇ।

ਸੀਐਮ ਰੇਖਾ ਗੁਪਤਾ ਦਾ ਅੱਜ ਅੰਮ੍ਰਿਤਸਰ ਦੌਰਾ, ਭਾਜਪਾ 2027 ਚੋਣਾਂ ਤੋਂ ਪਹਿਲਾਂ ਮੈਦਾਨ ਕਰ ਰਹੀ ਮਜ਼ਬੂਤ?

ਸੀਐਮ ਰੇਖਾ ਗੁਪਤਾ

Follow Us On

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੀ ਪੂਰੀ ਕੈਬਨਿਟ ਨਾਲ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ। ਉਹ ਦਿੱਲੀ ਦੇ ਲਾਲ ਕਿਲ੍ਹਾ ਪਰਿਸਰ ‘ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ‘ਤੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਸਫ਼ਲ ਆਯੋਜਨ ‘ਤੇ ਸ਼ੁਕਰਾਨਾ ਅਦਾ ਕਰਨ ਲਈ ਅੰਮ੍ਰਿਤਸਰ ਪਹੁੰਚ ਰਹੇ ਹਨ। ਇਸ ਮੌਕੇ ਅੱਜ ਅੰਮ੍ਰਿਤਸਰ ਇੱਕ ਅਹਿਮ ਰਾਜਨੀਤਿਕ ਤੇ ਧਾਰਮਿਕ ਗਤੀਵਿਧੀ ਦਾ ਕੇਂਦਰ ਬਣਨ ਜਾ ਰਿਹਾ ਹੈ।

ਇਸ ਦੌਰੇ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਚ 2027 ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਵੱਡੇ ਆਗੂ ਪੰਜਾਬ ਦਾ ਦੌਰਾ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਪੰਜਾਬ ਚ ਮੈਦਾਨ ਮਜ਼ਬੂਤ ਕਰਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਵੀ ਕਈ ਮੌਕਿਆਂ ਤੇ ਪੰਜਾਬ ਦਾ ਦੌਰਾ ਕਰ ਚੁੱਕੇ ਹਨ।

ਦਿੱਲੀ ਦੀ ਸੀਐਮ ਦੇ ਦੌਰੇ ਦੀ ਜਾਣਕਾਰੀ

ਸੀਐਮ ਰੇਖਾ ਗੁਪਤਾ ਦੇ ਦੌਰੇ ਦੀ ਗੱਲ ਕਰੀਏ ਤਾਂ ਉਨ੍ਹਾਂ ਨਾਲ ਪੂਰੀ ਦਿੱਲੀ ਕੈਬਨਿਟ ਪਹਿਲੇ ਰਾਜਾਸਾਂਸੀ ਏਅਰਪੋਰਟ ਪੁਹੰਚੇਗੀ। ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਥਾਨਕ ਪ੍ਰਤੀਨਿਧੀ ਉਨ੍ਹਾਂ ਦਾ ਸਵਾਗਤ ਕਰਨਗੇ। ਏਅਪੋਰਟ ਤੋਂ ਕਾਫ਼ਲਾ ਸਿੱਧੇ, ਸ੍ਰੀ ਹਰਿਮੰਦਰ ਸਾਹਿਬ ਵਿਖੇਪਹੁੰਚੇਗਾ। ਮੁੱਖ ਮੰਤਰੀ ਰੇਖਾ ਆਪਣੀ ਕੈਬਨਿਟ ਨਾਲ ਇੱਥੇ ਨਤਮਸਤਕ ਹੋਣਗੇ।

ਇਸ ਤੋਂ ਬਾਅਦ ਸੀਐਮ ਰੇਖਾ ਦਾ ਅਗਲਾ ਪੜਾਅ ਸ੍ਰੀ ਦੁਰਗਿਆਣਾ ਮੰਦਰ ਹੋਵੇਗਾ। ਇਹ ਮੰਦਰ ਅੰਮ੍ਰਿਤਸਰ ਦੀ ਧਾਰਮਿਕ ਪਹਿਚਾਣ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ। ਇੱਥੇ ਮੁੱਖ ਮੰਤਰੀ ਪੂਜਾ-ਅਰਚਨਾ ਕਰਨਗੇ। ਉਹ ਸ਼ਹਿਰ ਦੀ ਧਾਰਮਿਕ ਵਿਭਿੰਨਤਾ ਤੇ ਸੱਭਿਚਾਰਕ ਏਕਤਾ ਨੂੰ ਸਨਮਾਨ ਦੇਣ ਦਾ ਸੰਦੇਸ਼ ਦੇਣਗੇ।

ਦੌਰੇ ਦਾ ਤੀਸਰਾ ਤੇ ਅੰਤਿਮ ਪੜਾਅ ਸ੍ਰੀ ਵਾਲਮੀਕੀ ਤੀਰਥ ਹੋਵੇਗਾ, ਜਿਸ ਨੂੰ ਰਾਮ ਤੀਰਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅਸਥਾਨ ਰਿਸ਼ੀ ਵਾਲਮੀਕੀ ਤੇ ਮਾਤਾ ਸੀਤਾ ਨਾਲ ਜੁੜੇ ਇਤਿਹਾਸਕ ਤੇ ਪੌਰਾਣਿਕ ਮਹੱਤਵ ਦੇ ਕਾਰਨ ਵਿਸ਼ੇਸ਼ ਸ਼ਰਧਾ ਦਾ ਕੇਂਦਰ ਹੈ। ਸਾਰੇ ਧਾਰਮਿਕ ਪ੍ਰੋਗਰਾਮ ਪੂਰੇ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਪ੍ਰਤੀਨਿਧੀ ਮੰਡਲ ਦੋਬਾਰਾ ਰਾਜਾਸਾਂਸੀ ਏਅਪੋਰਟ ਤੋਂ ਦਿੱਲੀ ਲਈ ਰਵਾਨਾ ਹੋਵੇਗਾ।