‘ਭੇਡਾਂ-ਬੱਕਰੀਆਂ’ ਵਾਲੀ ਟਿੱਪਣੀ ‘ਤੇ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਕੇਸ, AAP ਵਿਧਾਇਕ ਨੇ ਦਿੱਤੀ ਸ਼ਿਕਾਇਤ
Swati Maliwal Controversy: ਇਹ ਪੂਰਾ ਮਾਮਲਾ ਓਦੋਂ ਦਾ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਨੂੰ ਮਿਲਣ ਲਈ 'ਆਪ' ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ। ਮੁੱਖ ਮੰਤਰੀ ਦੇ ਨਾਲ ਵਿਧਾਇਕਾਂ ਦੇ ਦਿੱਲੀ ਪਹੁੰਚਣ ਦੇ ਘਟਨਾਕ੍ਰਮ 'ਤੇ ਸਵਾਤੀ ਮਾਲੀਵਾਲ ਨੇ ਟਿੱਪਣੀ ਕਰਦੇ ਹੋਏ ਵਿਧਾਇਕਾਂ ਨੂੰ "ਭੇਡਾਂ-ਬੱਕਰੀਆਂ" ਕਿਹਾ ਸੀ।
'ਭੇਡਾਂ-ਬੱਕਰੀਆਂ' ਵਾਲੀ ਟਿੱਪਣੀ 'ਤੇ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਕੇਸ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਟਿੱਪਣੀ ‘ਤੇ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਕੇਸ ਦਰਜ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕ ਅਮਰਦੀਪ ਕੌਰ ਅਰੋੜਾ ਨੇ ਸਵਾਤੀ ਮਾਲੀਵਾਲ ਵਿਰੁੱਧ ਮੋਗਾ ਦੀ ਇੱਕ ਅਦਾਲਤ ‘ਚ ਮਾਮਲਾ ਦਰਜ ਕਰਵਾਇਆ ਹੈ ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਕਿਹਾ ਗਿਆ ਹੈ ਕਿ ਮਾਲੀਵਾਲ ਨੇ ਨਾ ਸਿਰਫ਼ ਪਾਰਟੀ ਦੇ ਵਿਧਾਇਕਾਂ, ਸਗੋਂ ਪੂਰੀ ਆਮ ਆਦਮੀ ਪਾਰਟੀ ਦੀ ਛਵੀ ਤੇ ਮਾਣ ਨੂੰ ਵੀ ਠੇਸ ਪਹੁੰਚਾਈ ਹੈ।
ਕੀ ਹੈ ਮਾਮਲਾ?
ਇਹ ਪੂਰਾ ਮਾਮਲਾ ਓਦੋਂ ਦਾ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਨੂੰ ਮਿਲਣ ਲਈ ‘ਆਪ’ ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ। ਮੁੱਖ ਮੰਤਰੀ ਦੇ ਨਾਲ ਵਿਧਾਇਕਾਂ ਦੇ ਦਿੱਲੀ ਪਹੁੰਚਣ ਦੇ ਘਟਨਾਕ੍ਰਮ ‘ਤੇ ਸਵਾਤੀ ਮਾਲੀਵਾਲ ਨੇ ਟਿੱਪਣੀ ਕਰਦੇ ਹੋਏ ਵਿਧਾਇਕਾਂ ਨੂੰ “ਭੇਡਾਂ-ਬੱਕਰੀਆਂ” ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਵਿਧਾਇਕ ਬਿਨਾਂ ਕਿਸੇ ਸੋਚ-ਸਮਝ ਦੇ ਮੁੱਖ ਮੰਤਰੀ ਦੇ ਪਿੱਛੇ ਤੁਰ ਪੈਂਦੇ ਹਨ।
ਇਹ ਵੀ ਪੜ੍ਹੋ
ਟਿੱਪਣੀ ਦਾ ਮਾਮਲਾ ਹੁਣ ਅਦਾਲਤ ‘ਚ ਪਹੁੰਚ ਗਿਆ ਹੈ ਤੇ ਆਉਣ ਵਾਲੇ ਦਿਨਾਂ ‘ਚ ਮਾਮਲੇ ‘ਚ ਹੋਰ ਕਾਨੂੰਨੀ ਕਾਰਵਾਈ ਹੋਣ ਦੀ ਉਮੀਦ ਹੈ। ਇਸ ਦੌਰਾਨ, ਪੰਜਾਬ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਆਮ ਆਦਮੀ ਪਾਰਟੀ ਵਿਚਕਾਰ ਰਾਜਨੀਤਿਕ ਤਣਾਅ ਫਿਰ ਵੱਧ ਗਿਆ ਹੈ।
