ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਕੌਮ ਨੂੰ ਸੰਦੇਸ਼ ਦੇਣਗੇ ਤਾਂ ਹੋਵੇਗਾ ਟਕਰਾਅ, ਦਮਦਮੀ ਟਕਸਾਲ ਦੇ ਮੁਖੀ ਦਾ ਬਿਆਨ

lalit-sharma
Updated On: 

02 Jun 2025 23:33 PM

ਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਟਕਸਾਲ ਦੀ ਇੱਕ ਬਹੁਤ ਮਹੱਤਤਾ ਹੈ ਅਤੇ ਅਸੀਂ ਟਕਸਾਲ ਦਾ ਸਤਿਕਾਰ ਕਰਦੇ ਹਾਂ ਉਹਨਾਂ ਕਿਹਾ ਕਿ ਅੱਜ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਜੀ ਨਾਲ ਮੀਟਿੰਗ ਹੋਈ ਹੈ। ਅਤੇ ਇੱਕ ਦੋ ਦਿਨ ਦੇ ਵਿੱਚ ਇਸ ਮਸਲੇ ਦਾ ਹੱਲ ਕੱਢ ਲਿੱਤਾ ਜਾਵੇਗਾ।

ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਕੌਮ ਨੂੰ ਸੰਦੇਸ਼ ਦੇਣਗੇ ਤਾਂ ਹੋਵੇਗਾ ਟਕਰਾਅ, ਦਮਦਮੀ ਟਕਸਾਲ ਦੇ ਮੁਖੀ ਦਾ ਬਿਆਨ

ਹਰਨਾਮ ਸਿੰਘ ਖਾਲਸਾ

Follow Us On

Kuldeep Singh Gargajj : ਜੂਨ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਤੇ ਦਮਦਮੀ ਟਕਸਾਲ ਦੇ ਮੁਖੀ ਦਾ ਬਿਆਨ ਆਇਆ ਹੈ।

ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਨੂੰ ਅਟਲ ਰੱਖਿਆ ਹੈ। ਇਸ ਮਗਰੋਂ ਪੈਦਾ ਹੋਈ ਸੰਕਟ ਦੀ ਸਥਿਤੀ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਕਰੀਬ 2 ਘੰਟੇ ਤੱਕ ਚਲੀ ਮੀਟਿੰਗ ਤੋਂ ਬਾਅਦ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਨਿਯੁਕਤੀ ਅਤੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ। ਜਿਸ ਤਰੀਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਇਆ ਗਿਆ ਤੇ ਰਾਤ ਦੇ ਸਮੇਂ ਉਹਨਾਂ ਨੂੰ ਅਹੁਦੇ ਤੇ ਬਿਠਾਇਆ ਗਿਆ ਉਹ ਮਰਿਆਦਾ ਦਾ ਘਾਣ ਹੈ। ਕਿਉਂਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਸਾਰੀਆਂ ਸੰਪਰਦਾਵਾਂ ਸਿੱਖ ਜਥੇਬੰਦੀਆਂ ਤੇ ਟਕਸਾਲ ਜਾ ਕੇ ਉਹਨਾਂ ਦੀ ਦਸਤਾਰ ਬੰਦੀ ਕਰਦੀਆਂ ਹਨ। ਰਾਤ ਦੇ ਸਮੇਂ ਉਹਨਾਂ ਦੀ ਇਸ ਤਰੀਕੇ ਦਸਤਾਰਬੰਦੀ ਕਰਨੀ ਮਰਿਆਦਾ ਦੀ ਉਲੰਘਣਾ ਹੈ।

ਨਹੀਂ ਤਾਂ ਟਕਰਾਵ ਹੋ ਸਕਦਾ: ਖਾਲਸਾ

ਹਰਨਾਮ ਸਿੰਘ ਖਾਲਸਾ ਨੇ ਕਿਹਾ ਹੈ ਕਿ ਅਗਰ ਗਿਆਨੀ ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਪੜ੍ਹਦੇ ਹਨ ਤਾਂ ਟਕਰਾਵ ਦੀ ਸਥਿਤੀ ਪੈਦਾ ਹੋ ਸਕਦੀ ਹੈ। ਉਹਨਾਂ ਕਿਹਾ ਕਿ ਜਿਸ ਨੂੰ ਕੌਮ ਸਰਬ ਪ੍ਰਵਾਣ ਕਰੇਗੀ। ਉਸਨੂੰ ਹੀ ਜਥੇਦਾਰ ਲਗਾਇਆ ਜਾਵੇ ਅਤੇ ਉਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਵੇ। ਨਹੀਂ ਤਾਂ ਟਕਰਾਵ ਹੋ ਸਕਦਾ ਹੈ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਟਕਸਾਲ ਦੀ ਇੱਕ ਬਹੁਤ ਮਹੱਤਤਾ ਹੈ ਅਤੇ ਅਸੀਂ ਟਕਸਾਲ ਦਾ ਸਤਿਕਾਰ ਕਰਦੇ ਹਾਂ ਉਹਨਾਂ ਕਿਹਾ ਕਿ ਅੱਜ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਜੀ ਨਾਲ ਮੀਟਿੰਗ ਹੋਈ ਹੈ। ਅਤੇ ਇੱਕ ਦੋ ਦਿਨ ਦੇ ਵਿੱਚ ਇਸ ਮਸਲੇ ਦਾ ਹੱਲ ਕੱਢ ਲਿੱਤਾ ਜਾਵੇਗਾ।