ਪੰਜਾਬ ਕਾਂਗਰਸ ਇੰਚਾਰਚ ਵਰਕਰਾਂ ਦੀ ਤੂੰ-ਤੂੰ ਮੈਂ-ਮੈਂ, ਮਨੀਸ਼ ਤਿਵਾੜੀ 'ਤੇ ਲੱਗੇ ਇਲਜ਼ਾਮ | Congress workers fight front of devender yadav in anandpur sahib blame on manish tiwari know full detail in punjabi Punjabi news - TV9 Punjabi

ਪੰਜਾਬ ਕਾਂਗਰਸ ਇੰਚਾਰਜ ਵਰਕਰਾਂ ਦੀ ਤੂੰ-ਤੂੰ ਮੈਂ-ਮੈਂ, ਮਨੀਸ਼ ਤਿਵਾੜੀ ‘ਤੇ ਲੱਗੇ ਇਲਜ਼ਾਮ

Updated On: 

26 Jan 2024 00:27 AM

ਬਰਿੰਦਰ ਢਿੱਲੋਂ ਦੇ ਸਮਰਥਕਾਂ ਨੇ ਕਿਹਾ ਕਿ ਦੂਜੀ ਧਿਰ ਦੇ ਲੋਕਾਂ ਨੂੰ ਮੀਟਿੰਗ ਵਿੱਚ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਉਹ ਕਾਂਗਰਸ ਦਾ ਵਰਕਰ ਨਹੀਂ ਹੈ ਅਤੇ ਨਾ ਹੀ ਉਸ ਨੇ ਕਦੇ ਕਾਂਗਰਸ ਨੂੰ ਵੋਟ ਪਾਈ ਹੈ। ਕੁਝ ਕਾਂਗਰਸੀ ਵਰਕਰਾਂ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਕਦੇ ਆਨੰਦਪੁਰ ਸਾਹਿਬ ਅਤੇ ਕਦੇ ਲੁਧਿਆਣਾ ਵਿਖੇ ਚੋਣ ਲੜਨ ਲਈ ਭੇਜਿਆ ਜਾਂਦਾ ਹੈ ਅਤੇ ਉਹ ਵਰਕਰਾਂ ਦੇ ਫੋਨ ਨਹੀਂ ਚੁੱਕਦੇ।

ਪੰਜਾਬ ਕਾਂਗਰਸ ਇੰਚਾਰਜ ਵਰਕਰਾਂ ਦੀ ਤੂੰ-ਤੂੰ ਮੈਂ-ਮੈਂ, ਮਨੀਸ਼ ਤਿਵਾੜੀ ਤੇ ਲੱਗੇ ਇਲਜ਼ਾਮ

ਪੰਜਾਬ ਕਾਂਗਰਸ ਇੰਚਾਰਚ ਸਾਹਮਣੇ ਭਿੜ ਗਏ ਵਰਕਰ

Follow Us On

ਪੰਜਾਬ ‘ਚ ਕਾਂਗਰਸ ਵਿਚਾਲੇ ਤਲਖੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਅੱਜ ਆਨੰਦਪੁਰ ਸਾਹਿਬ ਚ ਚੱਲ ਰਹੀ ਮੀਟਿੰਗ ਦੌਰਾਨ ਕਾਂਗਰਸ ਦੀਆਂ 2 ਧਿਰਾਂ ਆਪਸ ਕਾਂਗਰਸ ਇੰਚਾਰਚ ਵਰਕਰਾਂ ਦੀ ਤੂੰ-ਤੂੰ ਮੈਂ-ਮੈਂ, ਕਰਨ ਲੱਗ ਪਈਆਂ। ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਚ ਦੇਵੇਂਦਰ ਯਾਦਵ ਵੀ ਮੌਜ਼ੂਦ ਸਨ। ਇਸ ਦੌਰਾਨ ਕੁਝ ਕਾਂਗਰਸੀ ਆਗੂਆਂ ਦੇ ਇਲਜ਼ਾਮ ਸਨ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾਰੀ ਚੋਣ ਲਈ ਵਰਕਾਰਾਂ ਦਾ ਸਾਥ ਤਾਂ ਮੰਗਦੇ ਹਨ, ਪਰ ਵਰਕਾਰਾਂ ਦੀ ਗੱਲ ਨਹੀਂ ਸੁਣਦੇ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਦੇ ਸਮਰਥਕਾਂ ਦਾ ਦੂਜੀ ਧਿਰ ਨਾਲ ਝਗੜਾ ਹੋ ਗਿਆ। ਇਸ ਦੌਰਾਨ ਦੇਵੇਂਦਰ ਯਾਦਵ ਅਤੇ ਮਨੀਸ਼ ਤਿਵਾਰੀ ਨੇ ਬੜੀ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ। ਦੋਵੇਂ ਧਿਰਾਂ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾ ਰਹੀਆਂ ਸਨ। ਬਰਿੰਦਰ ਢਿੱਲੋਂ ਦੇ ਸਮਰਥਕਾਂ ਨੇ ਕਿਹਾ ਕਿ ਦੂਜੀ ਧਿਰ ਦੇ ਲੋਕਾਂ ਨੂੰ ਮੀਟਿੰਗ ਵਿੱਚ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਉਹ ਕਾਂਗਰਸ ਦਾ ਵਰਕਰ ਨਹੀਂ ਹੈ ਅਤੇ ਨਾ ਹੀ ਉਸ ਨੇ ਕਦੇ ਕਾਂਗਰਸ ਨੂੰ ਵੋਟ ਪਾਈ ਹੈ।

ਮਨੀਸ਼ ਤਿਵਾੜੀ ‘ਤੇ ਲੱਗੇ ਇਲਜ਼ਾਮ

ਇਸ ਦੌਰਾਨ ਕੁਝ ਵਰਕਰਾਂ ਨੇ ਮਨੀਸ਼ ਤਿਵਾੜੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਟਿਕਟ ਨਾ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੋਪੜ ਤੋਂ ਆਏ ਬਰਿੰਦਰ ਢਿੱਲੋਂ ਦੇ ਸਮਰਥਕ ਅਤੇ ਸ਼੍ਰੀ ਆਨੰਦਪੁਰ ਸਾਹਿਬ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਕੁਝ ਕਾਂਗਰਸੀ ਵਰਕਰਾਂ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਕਦੇ ਆਨੰਦਪੁਰ ਸਾਹਿਬ ਅਤੇ ਕਦੇ ਲੁਧਿਆਣਾ ਵਿਖੇ ਚੋਣ ਲੜਨ ਲਈ ਭੇਜਿਆ ਜਾਂਦਾ ਹੈ ਅਤੇ ਉਹ ਵਰਕਰਾਂ ਦੇ ਫੋਨ ਨਹੀਂ ਚੁੱਕਦੇ। ਨਾਲ ਹੀ ਇਲਜ਼ਾਮ ਲੱਗੇ ਹਨ ਕਿ ਆਪਣੇ ਪੀ.ਏ ਨਾਲ ਗੱਲ ਕਰਨ ਲਈ ਕਹਿ ਕੇ ਵਰਕਰਾਂ ਨਾਲ ਮੀਟਿੰਗਾਂ ਮੁਲਤਵੀ ਕਰ ਦਿੰਦੇ ਹਨ।

13 ਸੀਟਾਂ ‘ਤੇ ਲੜ੍ਹਣ ਦੀ ਤਿਆਰੀ

ਇਮ ਮਾਮਲੇ ਤੇ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਵੱਡੀ ਪਾਰਟੀ ‘ਚ ਕੁਝ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਚ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ ਅਤੇ 13 ਸੀਟਾਂ ਤੇ ਸਾਰੇ ਇਕੱਠੇ ਹੋ ਕੇ ਲੜ੍ਹਣਗੇ। ਪੰਜਾਬ ਚ ਕਾਂਗਰਸ ਦੀ ਹਰ ਵਰਕਰ ਪਾਰਟੀ ਲਈ ਕੰਮ ਕਰ ਰਿਹਾ ਹੈ।

Exit mobile version