ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਾਂਸਦ ਰਵਨੀਤ ਬਿੱਟੂ ਅੱਜ ਦੇਣਗੇ ਗ੍ਰਿਫ਼ਤਾਰੀ, ਵਰਕਰਾਂ ਨੂੰ ਡੀਸੀ ਦਫ਼ਤਰ ਪਹੁੰਚਣ ਦੀ ਕੀਤੀ ਅਪੀਲ

ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਆਪਣੇ ਹਲਕੇ ਵਿੱਚ ਲਗਾਤਾਰ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ। ਅੱਜ ਉਹਨਾਂ ਨੇ ਵਰਕਰਾਂ ਸਮੇਤ ਆਪਣੀ ਗ੍ਰਿਫ਼ਤਾਰੀ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਨਗਰ ਨਿਗਮ ਅੱਗੇ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਉਹਨਾਂ ਸਮੇਤ 60 ਕਾਂਗਰਸੀ ਆਗੂਆਂ ਤੇ ਪਰਚਾ ਦਰਜ ਕੀਤਾ ਹੈ ਜਿਸ ਦੇ ਖਿਲਾਫ਼ ਅੱਜ ਉਹ ਪ੍ਰਦਰਸ਼ਨ ਕਰਨਗੇ।

ਸਾਂਸਦ ਰਵਨੀਤ ਬਿੱਟੂ ਅੱਜ ਦੇਣਗੇ ਗ੍ਰਿਫ਼ਤਾਰੀ, ਵਰਕਰਾਂ ਨੂੰ ਡੀਸੀ ਦਫ਼ਤਰ ਪਹੁੰਚਣ ਦੀ ਕੀਤੀ ਅਪੀਲ
ਨਗਰ ਨਿਗਮ ਬਾਹਰ ਵਰਕਰਾਂ ਸਮੇਤ ਪ੍ਰਦਰਸ਼ਨ ਕਰਦੇ ਹੋਏ ਰਵਨੀਤ ਬਿੱਟੂ
Follow Us
rajinder-arora-ludhiana
| Published: 05 Mar 2024 07:40 AM

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਦੁਪਿਹਰ ਕਰੀਬ 12 ਵਜੇ ਆਪਣੇ ਸੈਂਕੜੇ ਕਾਂਗਰਸੀ ਵਰਕਰਾਂ ਸਮੇਤ ਡੀਸੀ ਦਫ਼ਤਰ ਵਿਖੇ ਗ੍ਰਿਫ਼ਤਾਰੀ ਦੇਣਗੇ। ਇਸ ਲਈ ਬਿੱਟੂ ਨੇ ਵਰਕਰਾਂ ਨੂੰ ਫਿਰੋਜ਼ਪੁਰ ਰੋਡ ਤੇ ਸਥਿਤ ਫਰੈਂਡਜ਼ ਰੀਜੈਂਸੀ ਦੀ ਪਾਰਕਿੰਗ ਤੇ ਪੁੱਜਣ ਦੀ ਅਪੀਲ ਕੀਤੀ ਹੈ। ਬਿੱਟੂ ਨੇ 11 ਵਜੇ ਵਰਕਰਾਂ ਨੂੰ ਬੁਲਾਇਆ ਹੈ। ਉਹ ਸੈਂਕੜੇ ਵਰਕਰਾਂ ਨਾਲ 12 ਵਜੇ ਡੀਸੀ ਦਫ਼ਤਰ ਵੱਲ ਮਾਰਚ ਕਰਨਗੇ।

ਬਿੱਟੂ ਨੇ ਕਿਹਾ ਕਿ ਸਰਕਾਰ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਜ਼ਾਲਮ ਸਰਕਾਰ ਦੇ ਜ਼ੁਲਮਾਂ ​​ਤੋਂ ਡਰਨ ਵਾਲੇ ਨਹੀਂ ਹਨ। ਜੇਕਰ ਸਰਕਾਰ ਝੂਠੇ ਪਰਚੇ ਦੇ ਕੇ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਹ ਨਹੀਂ ਡਰਦੇ। ਬਿੱਟੂ ਅਨੁਸਾਰ ਲੋਕ ਆਉਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ। ਬਿੱਟੂ ਨੇ ਕਿਹਾ ਕਿ ਸਰਕਾਰ ਨੇ ਨਗਰ ਨਿਗਮ ਜ਼ੋਨ-ਏ ਵਿੱਚ ਤਾਲਾਬੰਦੀ ਦੇ ਵਿਰੋਧ ਵਿੱਚ ਕਾਂਗਰਸੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

4 ਦਿਨ ਪਹਿਲਾਂ ਕੀਤਾ ਸੀ ਐਲਾਨ

ਲੁਧਿਆਣਾ ਪੁਲਿਸ ਨੇ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾਰ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਹੈ। 4 ਦਿਨ ਪਹਿਲਾਂ ਬਿੱਟੂ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਾਰੇ ਸੀਨੀਅਰ ਆਗੂਆਂ ਸਮੇਤ ਕਾਂਗਰਸੀ ਵਰਕਰਾਂ ਨੇ ਗ੍ਰਿਫਤਾਰੀ ਦੇਣ ਜਾ ਐਲਾਨ ਕੀਤਾ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ...
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ...
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ...
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...