ਸੁਖਜਿੰਦਰ ਸਿੰਘ ਰੰਧਾਵਾ ਦਾ ਦਆਵਾ ਰਾਜਸਥਾਨ ‘ਚ ਹਰ ਹਾਲ ‘ਚ ਬਣੇਗੀ ਕਾਂਗਰਸ, ਵੱਡਾ ਸਵਾਲ, ਪੰਜਾਬ ਵਿੱਚ ਕਿਵੇਂ ਹੋਵੇਗਾ ਬੇੜਾ ਪਾਰ?

Updated On: 

02 Dec 2023 23:52 PM

ਰਾਜਸਥਾਨ ਕਾਂਗਰਸ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੇ ਵਿਰੋਧ ਵਿੱਚ ਲਹਿਰ ਨਹੀਂ ਬਲਕਿ ਹੱਕ ਵਿੱਚ ਚੱਲ ਰਹੀ ਹੈ। ਉੱਧਰ ਪੀਐੱਮ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਰਾਜਸਥਾਨ ਵਿੱਚ ਹੁਣ ਕਾਂਗਰਸ ਦੀ ਸਰਕਾਰ ਕਦੇ ਨਹੀਂ ਆਵੇਗੀ। ਹੁਣ ਇੱਹ ਤਾਂ ਐਤਵਾਰ ਹੀ ਪਤਾ ਚੱਲੂ ਕਿ ਰਾਜਸਥਾਨ ਦੀ ਚਾਬੀ ਕਿਸਦੇ ਹੱਥ ਆਵੇਗੀ। ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਲਈ ਚੰਗਾ ਪ੍ਰਦਰਸ਼ਨ ਕਰਨਾ ਏਨਾ ਸੌਖਾ ਸਾਬਿਤ ਨਹੀਂ ਹੋਵੇਗਾ।

ਸੁਖਜਿੰਦਰ ਸਿੰਘ ਰੰਧਾਵਾ ਦਾ ਦਆਵਾ ਰਾਜਸਥਾਨ ਚ ਹਰ ਹਾਲ ਚ ਬਣੇਗੀ ਕਾਂਗਰਸ, ਵੱਡਾ ਸਵਾਲ, ਪੰਜਾਬ ਵਿੱਚ ਕਿਵੇਂ ਹੋਵੇਗਾ ਬੇੜਾ ਪਾਰ?
Follow Us On

Political News: ਕਾਂਗਰਸ ਨੇਤਾ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦਾਅਵਾ ਕੀਤਾ ਕਿ ਰਾਜਸਥਾਨ ਵਿੱਚ ਮੁੜ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਅਸ਼ੋਕ ਗਹਿਲੋਤ ਸਰਕਾਰ ਨੇ ਏਨੇ ਵਧੀਆ ਕੰਮ ਕੀਤੇ ਹਨ, ਜਿਸ ਕਾਰਨ ਸੂਬੇ ਵਿੱਚ ਕੋਈ ਵੀ ਸੱਤਾ ਵਿਰੋਧੀ ਲਹਿਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਨੇ ਜਿਨੀਆਂ ਵੀ ਰੈਲੀਆਂ ਕੀਤੀਆਂ ਹਨ ਉਸਦੀ ਭੀੜ ਵੇਖਕੇ ਇਹ ਪੱਕਾ ਕਿਹਾ ਜਾ ਸਕਦਾ ਹੈ ਇੱਥੇ ਮੁੜ ਕਾਂਗਰਸ ਸੱਤਾ ਵਿੱਚ ਆਵੇਗੀ। ਰੰਧਾਵਾ ਦਾ ਇਹ ਬਿਆਨ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਆਇਆ ਹੈ।

ਰੰਧਾਵਾ ਨੇ ਕਿਹਾ ਕਿ ਵਿਧਾਨਸਭਾ ਸੀਟਾਂ ਤਾਂ ਕਾਂਗਰਸ ਪਾਰਟੀ ਰਾਜਸਥਾਨ (Rajasthan) ਸਰਕਾਰ ਬਣਾਏਗੀ ਹੀ ਲੋਕਸਭਾ ਚੋਣਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੇਗੀ। ਰੰਧਾਵਾ ਨੇ ਕਿਹਾ ਕਿ ਪਾਰਟੀ ਨੇ ਆਪਣੀ ਚੋਣਾਵੀ ਘੋਸ਼ਣਾ ਪੱਤਰ ਵਿੱਚ ਕੋਈ 500 ਵਾਅਦੇ ਨਹੀਂ ਕੀਤੇ ਸਗੋ ਜਿਹੜੇ ਕੀਤੇ ਹਨ ਉਹ ਹਾਰ ਹਾਲ ਵਿੱਚ ਪੂਰੇ ਕੀਤੇ ਜਾਣਗੇ। ਉੱਧਰ ਰਾਜਸਥਾਨ ਵਿੱਚ ਇੱਕ ਚੋਣ ਰੈਲੀ ਦੌਰਾਨ ਪੀਐੱਮ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਹੁਣ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਕਦੇ ਨਹੀਂ ਬਣੇਗੀ। ਰੰਧਾਵਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪੰਜਾਬ ਵਿੱਚ ਲੋਕਸਭਾ ਵਿੱਚ ਕਾਂਗਰਸ ਪਾਰਟੀ ਦਾ ਪ੍ਰਦਸ਼ਨ ਕਿਸ ਤਰ੍ਹਾਂ ਦਾ ਰਹੇਗਾ ਤਾਂ ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ।

ਪੰਜਾਬ ਵਿੱਚ ਇਹ ਹੈ ਕਾਂਗਰਸ ਦਾ ਹਾਲ

ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਵਿਧਾਨ ਚੋਣਾਂ ਵਿੱਚ ਵੀ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਮਾੜਾ ਸੀ।ਪੰਜਾਬ (Punjab) ਵਿੱਚ ਕਾਂਗਰਸ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ ਜੇਕਰ ਪਾਰਟੀ ਪੰਜਾਬ ਵਿੱਚ ਇੱਕਲੇ ਆਪਣੇ ਦਮ ਤੇ ਚੋਣਾਂ ਲੜਦੀ ਹੈ ਤਾਂ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਵੇਗੀ। ਇਸਦਾ ਕਾਰਨ ਹੈ ਪੰਜਾਬ ਵਿੱਚ ਕਾਂਗਰਸ ਪਾਰਟੀ ਹਾਲੇ ਵੀ ਪੂਰੀ ਤਰ੍ਹਾਂ ਇੱਕਠੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿੱਚ ਹਾਲੇ ਵੀ ਫੁੱਟ ਨਜ਼ਰ ਆ ਰਹੀ ਹੈ। ਕਾਂਗਰਸੀ ਆਗੂਆਂ ਨੂੰ ਇੱਕ ਮੰਚ ਤੇ ਬਹੁਤ ਘੱਟ ਹੀ ਵੇਖਿਆ ਗਿਆ ਹੈ। ਕੁੱਝ ਸਮਾਂ ਜਿਹੜੇ ਸਾਬਕਾ ਮੰਤਰੀ ਬੀਜੇਪੀ ਵਿੱਚ ਗਏ ਸਨ ਉਹ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ, ਜਿਸਦਾ ਪਾਰਟੀ ਵਿੱਚ ਠੋਕਕੇ ਵਿਰੋਧ ਕੀਤਾ ਗਿਆ। ਉੱਧਰ ਆਪ ਵੀ ਪੰਜਾਬ ਵਿੱਚ ਕਾਂਗਰਸ ਤੇ ਭਾਰੀ ਪੈ ਰਹੀ ਹੈ। ਜਿਸਦੀ ਉਦਾਹਰਣ ਜਲੰਧਰ ਲੋਕਸਭਾ ਦੀ ਹੋਈ ਉਪ ਚੋਣ ਹੈ।

‘ਆਪ’ ਨੇ ਜਲੰਧਰ ਲੋਕਸਭਾ ਸੀਟ ਵੀ ਕਾਂਗਰਸ ਤੋਂ ਖੋਹੀ

ਜਲੰਧਰ ਲੋਕਸਭਾ ਕਾਂਗਰਸ ਦੀ ਪੱਕੀ ਸੀਟ ਪਰ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਹਰਾ ਕੇ ਆਪ ਦਾ ਝੰਡਾ ਇੱਥੇ ਵੀ ਬੁਲੰਦ ਕਰ ਦਿੱਤਾ। ਇਸ ਤੋਂ ਇਲਾਵਾ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਭ੍ਰਿਸ਼ਟਾਚਾਰ ਕਰਨ ਦੇ ਇਲਜਾਮ ਲੱਗੇ ਹਨ ਤੇ ਲੋਕਾਂ ਦੀ ਕਚਹਿਰੀ ਵਿੱਚ ਕਾਂਗਰਸੀ ਆਗੂਆਂ ਨੂੰ ਆਪਣੇ ਆਪਣੇ ਆਪ ਨੂੰ ਬੇਦਾਗ ਸਾਬਿਤ ਕਰਨਾ ਵੱਡੀ ਚੁਣੌਤੀ ਹੈ, ਜਿਸ ਕਾਰਨ ਕਾਂਗਰਸ ਦਾ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਪ੍ਰਦਰਸ਼ਨ ਕਮਜ਼ੋਰ ਰਹਿਣਾ ਦੀ ਸੰਭਾਵਨਾ ਹੈ।