ਮਲੇਰਕੋਟਲਾ ‘ਚ AAP ਹੋਈ ਹੋਰ ਮਜਬੂਤ, CM ਮਾਨ ਵੱਲੋਂ ਕੌਂਸਲਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ

Published: 

22 Aug 2026 23:07 PM IST

ਆਮ ਆਦਮੀ ਪਾਰਟੀ (AAP) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਸ਼ਨੀਵਾਰ ਨੂੰ ਮਲੇਰਕੋਟਲਾ ਤੋਂ ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ਵਿੱਚ ਸ਼ਾਮਲ ਹੋ ਗਏ।

ਮਲੇਰਕੋਟਲਾ ਚ AAP ਹੋਈ ਹੋਰ ਮਜਬੂਤ, CM ਮਾਨ ਵੱਲੋਂ ਕੌਂਸਲਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ

ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਕਾਫ਼ਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਮਲੇਰਕੋਟਲਾ ਤੋਂ ਡਾ. ਗੁਲਜ਼ਾਰ ਮੁਹੰਮਦ ਜੀ ਅਤੇ ਤਿੰਨ ਆਜ਼ਾਦ MC ਸਾਹਿਬਾਨਾਂ ਸਮੇਤ ਕਈ ਪਤਵੰਤੇ ਸੱਜਣਾਂ ਨੇ ਪਾਰਟੀ ਦਾ ਪੱਲਾ ਫੜਿਆ। ਇਸ ਦੌਰਾਨ ਸਾਰੇ ਨਵੇਂ ਸਾਥੀਆਂ ਦਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਲੋਕ ਭਲਾਈ ਲਈ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ।

CM ਮਾਨ ਵੱਲੋਂ ਕੌਂਸਲਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨੋਂ ਨਵੇਂ ਸ਼ਾਮਲ ਹੋਏ ਕੌਂਸਲਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦਾ ਤਜਰਬਾ ਅਤੇ ਜਨਤਕ ਰਾਬਤਾ ਮਲੇਰਕੋਟਲਾ ਵਿੱਚ ‘ਆਪ’ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ।

ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਫੌਜੀ, ਮੁਹੰਮਦ ਬਸ਼ੀਰ, ਮੁਹੰਮਦ ਹਬੀਬ, ਸੁਰੱਈਆ ਬੇਗਮ, ਮੁਹੰਮਦ ਮੁਮਤਾਜ਼ (ਤਾਜ), ਜ਼ਾਹਿਦਾ ਪਰਵੀਨ, ਮੁਹੰਮਦ ਅਸਲਮ (ਕਾਲਾ), ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ, ਆਜ਼ਮ ਰਾਣਾ (ਜ਼ਿਲ੍ਹਾ ਚੇਅਰਮੈਨ ਟਰੇਡ ਵਿੰਗ ਕਮਿਸ਼ਨ ਪੰਜਾਬ) ਅਤੇ ਸ਼ਹਿਬਾਜ਼ ਰਾਣਾ (ਮੈਂਬਰ ਪੰਜਾਬ ਵਕਫ਼ ਬੋਰਡ) ਵੀ ਹਾਜ਼ਰ ਸਨ।

Loading...
Unable to load recommendations.
Follow Us
Related Stories
ਪੰਜਾਬ ਚ ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ; ਲੋਕਾਂ ਤੋਂ ਪੁੱਛੇ ਜਾਣਗੇ ਇਹ ਸਵਾਲ
ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋ ਸਕਦੇ ਨੇ ਸ਼ਾਮਲ, ਭਲਕੇ ਹੋ ਸਕਦਾ ਹੈ ਰਸਮੀ ਐਲਾਨ
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਪਹੁੰਚੀ ਮੁਹਾਲੀ, ਨੌਜਵਾਨੀ ਨੂੰ ਬਚਾਉਣ ਲਈ ਸਿਆਸਤ ਤੋਂ ਉੱਪਰ ਉੱਠ ਕੇ ਅੱਗੇ ਆਉਣ ਦਾ ਸੱਦਾ
ਲੁਧਿਆਣਾ ‘ਚ ਕੈਨੇਡਾ PR ਦੇ ਨਾਂ ‘ਤੇ ਵੱਡੀ ਠੱਗੀ, ਲੁਟੇਰੀ ਦੁਲਹਨ ਨੇ ਰਚਾਇਆ ਤੀਜਾ ਵਿਆਹ; ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ
ਮਾਝੇ ‘ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸਾਥੀਆਂ ਸਣੇ AAP ‘ਚ ਸ਼ਾਮਲ; CM ਮਾਨ ਨੇ ਕੀਤਾ ਸਵਾਗਤ
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ ਅਫ਼ੀਮ; 8 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ 3 ਤਸਕਰ ਗ੍ਰਿਫ਼ਤਾਰ