ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੋਲਾ-ਮਹੱਲਾ ਮੌਕੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼

ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਲਾ-ਮਹੱਲਾ ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਜੁਝਾਰੂ ਜਜ਼ਬੇ ਦਾ ਪ੍ਰਤੀਕ ਹੈ।

ਹੋਲਾ-ਮਹੱਲਾ ਮੌਕੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼
Follow Us
tv9-punjabi
| Published: 13 Feb 2023 17:34 PM

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਇਸ ਵਿਸ਼ਾਲ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਇੱਥੇ ਉੱਚ ਪੱਧਰੀ ਮੀਟਿੰਗ ਕੀਤੀ ਗਈ।

‘ਸ਼ਰਧਾਲੂਆਂ ਦੀ ਸਹੂਲਤ ਲਈ ਹੋਣ ਪੁਖ਼ਤਾ ਪ੍ਰਬੰਧ’

ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਲਾ-ਮਹੱਲਾ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖ ਭਾਈਚਾਰੇ ਦੇ ਜੁਝਾਰੂ ਜਜ਼ਬੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਣ ਵਾਲੇ ਸਮਾਗਮਾਂ ਵਿੱਚ ਵੱਖ-ਵੱਖ ਵਰਗਾਂ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਭਗਵੰਤ ਮਾਨ ਨੇ ਕਿਹਾ ਕਿ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਹੋਲਾ-ਮਹੱਲਾ ਮਨਾਉਣ ਦੌਰਾਨ ਪਵਿੱਤਰ ਨਗਰੀ ਵਿਖੇ ਆਉਣ ਵਾਲੀ ਸੰਗਤ ਲਈ ਸਰਕਾਰ ਵੱਲੋਂ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਧਰਮ ਨਿਰਪੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਰਸਾਉਣ ਲਈ ਲੋਕਾਂ ਨੂੰ ਜਾਤ-ਪਾਤ, ਰੰਗ, ਨਸਲ ਅਤੇ ਧਾਰਮਿਕ ਵਿਤਕਰੇ ਤੋਂ ਉਪਰ ਉੱਠ ਕੇ ਇਸ ਵਿਸ਼ਾਲ ਸਮਾਗਮ ਨੂੰ ਸਮੂਹਿਕ ਤੌਰ ‘ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ।

‘ਭਾਈਚਾਰਕ ਸਾਂਝ ਨਾਲ ਮਨਾਇਆ ਜਾਂਦਾ ਹੈ ਹੋਲਾ ਮਹੱਲਾ’

ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਸ਼ਰਧਾਲੂ ਇਸ ਮੌਕੇ ਨੂੰ ਏਕੇ, ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਟਰੈਫਿਕ ਪ੍ਰਬੰਧ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧ, ਠਹਿਰਨ ਦੀ ਵਿਵਸਥਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਭਗਵੰਤ ਮਾਨ ਨੇ ਸੁਚੱਜੀ ਵਿਉਂਤਬੰਦੀ ਅਤੇ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਰਪੇਸ਼ ਨਾ ਆਵੇ।

ਹੋਲਾ ਮਹੱਲਾ ਦਾ ਇਤਿਹਾਸ

ਜਿਕਰਯੋਗ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 1665 ਵਿੱਚ ਇਸ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਵਸਾਇਆ ਸੀ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਾਵਨ ਅਸਥਾਨ ਖਾਲਸੇ ਦੀ ਜਨਮ ਭੂਮੀ ਵੀ ਹੈ, ਇਸ ਪਵਿੱਤਰ ਧਰਤੀ ‘ਤੇ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਮੌਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਸ ਦਿਨ ਦੀ ਯਾਦ ਚ ਹੀ ਹੋਲਾ ਮਹੱਲਾ ਦਾ ਤਿਉਹਾਰ ਹਰ ਸਾਲ ਬੜੀ ਹੀ ਸ਼ਰਧਾ ਅਤੇ ਧੂੰਮਧਾਮ ਨਾਲ ਮਣਾਇਆ ਜਾਂਦਾ ਹੈ।

WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ...
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ...
WITT 2025: ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ
WITT 2025:  ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ...
WITT2025: Anil Agarwal Interview: ਭਾਰਤ ਦੀ ਖਣਿਜ ਸੰਪਤੀ ਅਤੇ ਤੇਲ, ਗੈਸ, ਸੋਨੇ ਦੇ ਭੰਡਾਰ
WITT2025: Anil Agarwal Interview: ਭਾਰਤ ਦੀ ਖਣਿਜ ਸੰਪਤੀ ਅਤੇ ਤੇਲ, ਗੈਸ, ਸੋਨੇ ਦੇ ਭੰਡਾਰ...
ਟਰੰਪ ਟੈਰਿਫ: ਗੋਇਲ ਨੇ WITT 2025 ਵਿੱਚ ਦੱਸਿਆ ਭਾਰਤ ਦੀ ਰਣਨੀਤੀ
ਟਰੰਪ ਟੈਰਿਫ: ਗੋਇਲ ਨੇ WITT 2025 ਵਿੱਚ ਦੱਸਿਆ ਭਾਰਤ ਦੀ ਰਣਨੀਤੀ...
WITT2025: ਬਿਹਾਰ ਚੋਣਾਂ 'ਤੇ ਭੂਪੇਂਦਰ ਯਾਦਵ ਦਾ ਵਿਸ਼ਲੇਸ਼ਣ, ਭਾਜਪਾ ਦੀ ਰਣਨੀਤੀ ਅਤੇ NDA ਗਠਜੋੜ
WITT2025: ਬਿਹਾਰ ਚੋਣਾਂ 'ਤੇ ਭੂਪੇਂਦਰ ਯਾਦਵ ਦਾ ਵਿਸ਼ਲੇਸ਼ਣ, ਭਾਜਪਾ ਦੀ ਰਣਨੀਤੀ ਅਤੇ NDA ਗਠਜੋੜ...
ਚਿਰਾਗ ਪਾਸਵਾਨ ਇੰਟਰਵਿਊ - ਬਿਹਾਰ ਦੀ ਰਾਜਨੀਤੀ, ਐਨਡੀਏ ਰਣਨੀਤੀ ਅਤੇ 2025 ਦੀਆਂ ਚੋਣਾਂ
ਚਿਰਾਗ ਪਾਸਵਾਨ ਇੰਟਰਵਿਊ - ਬਿਹਾਰ ਦੀ ਰਾਜਨੀਤੀ, ਐਨਡੀਏ ਰਣਨੀਤੀ ਅਤੇ 2025 ਦੀਆਂ ਚੋਣਾਂ...
WITT 2025: ਕੀ ਧੀਰੇਂਦਰ ਸ਼ਾਸਤਰੀ ਕਥਾ ਵਾਚਕ ਹਨ ਜਾਂ ਸੰਤ... ਬਾਬਾ ਨੇ ਕੀ ਕਿਹਾ?
WITT 2025: ਕੀ ਧੀਰੇਂਦਰ ਸ਼ਾਸਤਰੀ ਕਥਾ ਵਾਚਕ ਹਨ ਜਾਂ ਸੰਤ... ਬਾਬਾ ਨੇ ਕੀ ਕਿਹਾ?...
WITT 2025: ਸੰਘ ਦੇ 100 ਸਾਲਾਂ ਦੇ ਸਫ਼ਰ 'ਤੇ Sunil Ambekar ਦਾ ਵੱਡਾ ਬਿਆਨ
WITT 2025: ਸੰਘ ਦੇ 100 ਸਾਲਾਂ ਦੇ ਸਫ਼ਰ 'ਤੇ  Sunil Ambekar ਦਾ ਵੱਡਾ ਬਿਆਨ...