ਏਸ਼ੀਅਨ ਗੇਮਜ਼ ਦੇ ਹਾਕੀ ਮੈਚ ਦੇਖਣ ਜਾਪਾਨ ਜਾਣਾ ਚਾਹੁੰਦੇ ਸਨ CM ਮਾਨ, ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ

Updated On: 

01 Oct 2026 14:05 PM IST

ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਇੱਕ ਵਫ਼ਦ ਨੂੰ ਜਾਪਾਨ ਦੇ ਆਈਚੀ-ਨਾਗੋਆ 'ਚ ਹੋ ਰਹੀਆਂ 2026 ਏਸ਼ੀਅਨ ਖੇਡਾਂ ਦੇ ਹਾਕੀ ਮੁਕਾਬਲਿਆਂ ਦੇ ਸੈਮੀਫਾਈਨਲ ਤੇ ਫਾਈਨਲ ਦੇਖਣ ਲਈ ਸੱਦਾ ਦਿੱਤਾ ਗਿਆ ਸੀ। ਸੈਮੀਫਾਈਨਲ 30 ਸਤੰਬਰ ਤੇ 1 ਅਕਤੂਬਰ ਨੂੰ, ਜਦਕਿ ਫਾਈਨਲ 2 ਤੇ 3 ਅਕਤੂਬਰ ਨੂੰ ਹੋਣੇ ਸਨ।

ਏਸ਼ੀਅਨ ਗੇਮਜ਼ ਦੇ ਹਾਕੀ ਮੈਚ ਦੇਖਣ ਜਾਪਾਨ ਜਾਣਾ ਚਾਹੁੰਦੇ ਸਨ CM ਮਾਨ, ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ

ਏਸ਼ੀਅਨ ਗੇਮਜ਼ ਦੀ ਹਾਕੀ ਦੇਖਣ ਜਾਪਾਨ ਜਾਣਾ ਚਾਹੁੰਦੇ ਸਨ CM ਮਾਨ, ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਸ਼ੀਆਈ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੇ ਖੇਡ ਨੂੰ ਦੇਖਣ ਲਈ ਜਾਪਾਨ ਜਾਣ ਲਈ ਕੇਂਦਰ ਸਰਕਾਰ ਨੇ ਰਾਜਨੀਤਿਕ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਯਾਤਰਾ ਰੱਦ ਕਰਨ ਦਾ ਕਾਰਨ ਸੁਰੱਖਿਆ ਚਿੰਤਾਵਾਂ ਦੱਸਿਆ ਹੈ।

ਰਾਜ ਸਰਕਾਰ ਦੇ ਸੂਤਰਾਂ ਅਨੁਸਾਰ, ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੌਰਾਨ ਕਿਸੇ ਵੀ ਵੀਆਈਪੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੱਡੀ ਚੁਣੌਤੀ ਹੈ। ਸੁਰੱਖਿਆ ਚਿੰਤਾਵਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।

ਏਸ਼ੀਅਨ ਹਾਕੀ ਫੈਡਰੇਸ਼ਨ ਨੇ ਦਿੱਤਾ ਸੀ ਸੱਦਾ

ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਇੱਕ ਵਫ਼ਦ ਨੂੰ ਜਾਪਾਨ ਦੇ ਆਈਚੀ-ਨਾਗੋਆ ‘ਚ ਹੋ ਰਹੀਆਂ 2026 ਏਸ਼ੀਅਨ ਖੇਡਾਂ ਦੇ ਹਾਕੀ ਮੁਕਾਬਲਿਆਂ ਦੇ ਸੈਮੀਫਾਈਨਲ ਤੇ ਫਾਈਨਲ ਦੇਖਣ ਲਈ ਸੱਦਾ ਦਿੱਤਾ ਗਿਆ ਸੀ। ਸੈਮੀਫਾਈਨਲ 30 ਸਤੰਬਰ ਤੇ 1 ਅਕਤੂਬਰ ਨੂੰ, ਜਦਕਿ ਫਾਈਨਲ 2 ਤੇ 3 ਅਕਤੂਬਰ ਨੂੰ ਹੋਣੇ ਹਨ।

ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ

ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਦੌਰੇ ਨੂੰ ਮਨਜ਼ੂਰੀ ਨਾ ਦੇਣ ਪਿੱਛੇ ਸੁਰੱਖਿਆ ਨਾਲ ਜੁੜੇ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਵੱਡੇ ਕੌਮਾਂਤਰੀ ਖੇਡ ਸਮਾਗਮ ਦੌਰਾਨ ਕਿਸੇ ਮੁੱਖ ਮੰਤਰੀ ਦੀ ਸੁਰੱਖਿਆ ਤੇ ਵੀਆਈਪੀ ਪ੍ਰਬੰਧਾਂ ਨੂੰ ਲੈ ਕੇ ਚੁਣੌਤੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਸੱਦੇ ਦਾ ਇੱਕ ਮਕਸਦ ਪੰਜਾਬ ਸਰਕਾਰ ਦੇ ਵਫ਼ਦ ਨੂੰ ਕੌਮਾਂਤਰੀ ਪੱਧਰ ਦੇ ਵੱਡੇ ਹਾਕੀ ਟੂਰਨਾਮੈਂਟ ਦੇ ਪ੍ਰਬੰਧਾਂ ਦਾ ਤਜਰਬਾ ਦੇਣਾ ਵੀ ਦੱਸਿਆ ਗਿਆ ਸੀ। ਪੰਜਾਬ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਤੇ ਮੋਹਾਲੀ ‘ਚ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਪਹਿਲਾਂ ਵੀ ਵਿਦੇਸ਼ ਦੌਰੇ ਨੂੰ ਲੈ ਕੇ ਆਈ ਸੀ ਰੁਕਾਵਟ

ਭਗਵੰਤ ਮਾਨ ਦੇ ਵਿਦੇਸ਼ ਦੌਰੇ ਨੂੰ ਲੈ ਕੇ ਪਹਿਲਾਂ ਵੀ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਗਸਤ 2024 ‘ਚ ਉਨ੍ਹਾਂ ਨੂੰ ਪੈਰਿਸ ਓਲੰਪਿਕ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਚ ਦੇਖਣ ਲਈ ਯਾਤਰਾ ਦੀ ਮਨਜ਼ੂਰੀ ਨਹੀਂ ਮਿਲੀ ਸੀ। ਇਸ ਤੋਂ ਇਲਾਵਾ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਉਨ੍ਹਾਂ ਦੇ ਹੋਰ ਵੀ ਦੌਰੇ ਰੱਦ ਹੁੰਦੇ ਰਹੇ ਹਨ।

ਹਾਲਾਂਕਿ, ਦੱਸ ਦੇਈਏ ਕਿ ਦਸੰਬਰ 2025 ‘ਚ ਭਗਵੰਤ ਮਾਨ ਪੰਜਾਬ ਦੇ ਵਫ਼ਦ ਨਾਲ ਅਧਿਕਾਰਤ ਦੌਰੇ ਤੇ ਜਾਪਾਨ ਜਾ ਚੁੱਕੇ ਹਨ ਤੇ ਇਸ ਤੋਂ ਬਾਅਦ ਦੱਖਣੀ ਕੋਰੀਆ ਦਾ ਵੀ ਦੌਰਾ ਕੀਤਾ ਸੀ।

ਪੰਜਾਬ ਵਿੱਚ ਵੀ ਹੋਣ ਵਾਲਾ ਹੈ ਵੱਡਾ ਹਾਕੀ ਟੂਰਨਾਮੈਂਟ

ਮਾਨ ਨੂੰ ਜਪਾਨ ਦਾ ਸੱਦਾ ਅਜਿਹੇ ਸਮੇਂ ਵਿੱਚ ਮਿਲਿਆ, ਜਦੋਂ ਪੰਜਾਬ ਵਿੱਚ ਵੀ ਵੱਡਾ ਹਾਕੀ ਟੂਰਨਾਮੈਂਟ ਹੋਣ ਵਾਲਾ ਹੈ। ਪੰਜਾਬ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ।

ਪ੍ਰਬੰਧਾਂ ਨੂੰ ਨੇੜਿਓਂ ਦੇਖਣ ਦਾ ਮਿਲਦਾ ਮੌਕਾ

ਏਸ਼ੀਅਨ ਹਾਕੀ ਫੈਡਰੇਸ਼ਨ ਨੇ ਕਿਹਾ ਕਿ ਜਾਪਾਨ ਦੀ ਯਾਤਰਾ ਪੰਜਾਬ ਦੇ ਵਫ਼ਦ ਨੂੰ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੇ ਪ੍ਰਬੰਧਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਪ੍ਰਦਾਨ ਕਰ ਸਕਦੀ ਸੀ। ਇਸ ਨਾਲ ਆਉਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਪੰਜਾਬ ਦੀਆਂ ਤਿਆਰੀਆਂ ਵਿੱਚ ਵੀ ਮਦਦ ਮਿਲਦੀ।

Loading...
Unable to load recommendations.
Follow Us