ਪਾਣੀ ਲਈ ਪੰਜਾਬ ‘ਚ ਕਤਲ ਹੋ ਜਾਂਦੇ ਹਨ, ਜਲੰਧਰ ਮੀਟਿੰਗ ਦੌਰਾਨ ਬੋਲੇ CM ਮਾਨ

Updated On: 

03 May 2025 23:59 PM IST

ਜਲੰਧਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਪੰਜਾਬ ਵਿੱਚ ਲੋਕ ਦਾਤਰੀ ਅਤੇ ਗੰਡਾਸਾ ਲੈ ਕੇ ਖੇਤਾਂ ਵਿੱਚ ਜਾਂਦੇ ਹਨ। ਪੰਜਾਬ ਵਿੱਚ ਪਾਣੀ ਲਈ ਕਤਲ ਹੋ ਜਾਂਦਾ ਹੈ ਤੇ ਤੁਸੀਂ ਸਾਡੇ ਘਰੋਂ ਬਿਨਾਂ ਪੁੱਛੇ, ਸਾਡੇ ਦਸਤਖ਼ਤਾਂ ਤੋਂ ਬਿਨਾਂ ਆ ਰਹੇ ਹੋ, ਅਸੀਂ ਇਨਕਾਰ ਕਰ ਰਹੇ ਹਾਂ, ਅਸੀਂ ਸਹਿਮਤ ਨਹੀਂ ਹਾਂ ਅਤੇ ਤੁਸੀਂ ਸਾਨੂੰ ਲੋਧੀ-ਨੰਗਲ ਦੇ ਪਾਣੀ ਦੇ ਗੇਟ ਖੋਲ੍ਹਣ ਲਈ ਕਹਿ ਰਹੇ ਹੋ।

ਪਾਣੀ ਲਈ ਪੰਜਾਬ ਚ ਕਤਲ ਹੋ ਜਾਂਦੇ ਹਨ, ਜਲੰਧਰ ਮੀਟਿੰਗ ਦੌਰਾਨ ਬੋਲੇ CM ਮਾਨ

ਸੀਐਮ ਭਗਵੰਤ ਮਾਨ

CM Bhagwant Mann: ਹਰਿਆਣਾ ਤੇ ਪੰਜਾਬ ਵਿਚਾਲੇ ਚੱਲ ਰਹੇ ਪਾਣੀ ਵਿਵਾਦ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਲਈ ਕਤਲ ਹੋ ਜਾਂਦੇ ਹਨ, ਅਜਿਹੀ ਸਥਿਤੀ ਵਿੱਚ ਅਸੀਂ ਆਪਣੀ ਸਹਿਮਤੀ ਤੋਂ ਬਿਨਾਂ ਆਪਣਾ ਪਾਣੀ ਕਿਵੇਂ ਦੇ ਸਕਦੇ ਹਾਂ।

ਪੰਜਾਬ ਦੇ ਜਲੰਧਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਪੰਜਾਬ ਵਿੱਚ ਲੋਕ ਦਾਤਰੀ ਅਤੇ ਗੰਡਾਸਾ ਲੈ ਕੇ ਖੇਤਾਂ ਵਿੱਚ ਜਾਂਦੇ ਹਨ। ਪੰਜਾਬ ਵਿੱਚ ਪਾਣੀ ਲਈ ਕਤਲ ਹੋ ਜਾਂਦਾ ਹੈ ਤੇ ਤੁਸੀਂ ਸਾਡੇ ਘਰੋਂ ਬਿਨਾਂ ਪੁੱਛੇ, ਸਾਡੇ ਦਸਤਖ਼ਤਾਂ ਤੋਂ ਬਿਨਾਂ ਆ ਰਹੇ ਹੋ, ਅਸੀਂ ਇਨਕਾਰ ਕਰ ਰਹੇ ਹਾਂ, ਅਸੀਂ ਸਹਿਮਤ ਨਹੀਂ ਹਾਂ ਅਤੇ ਤੁਸੀਂ ਸਾਨੂੰ ਲੋਧੀ-ਨੰਗਲ ਦੇ ਪਾਣੀ ਦੇ ਗੇਟ ਖੋਲ੍ਹਣ ਲਈ ਕਹਿ ਰਹੇ ਹੋ। ਕੀ ਤੁਸੀਂ ਸਾਡੇ ਤੋਂ ਧੱਕੇ ਨਾਲ ਪਾਣੀ ਲੈ ਜਾਓਗੇ?…ਭਰਾਵੋ, ਇਹ ਕੰਮ ਨਹੀਂ ਚੱਲੇਗਾ।”

ਇਸ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀ ਦੇ ਸੰਕਟ ‘ਤੇ ਸ਼ੁੱਕਰਵਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਜਿਸ ਵਿੱਚ ਪਾਣੀ ਨੂੰ ਲੈ ਕੇ ਸਾਰੀਆਂ ਧਿਰਾਂ ਵਿੱਚ ਏਕਾ ਕੀਤਾ ਗਿਈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਹੈ। ਸਵੇਰੇ 10 ਵਜੇ ਪੰਜਾਬ ਭਵਨ ਵਿਖੇ ਇੱਕ ਸਰਬ ਪਾਰਟੀ ਮੀਟਿੰਗ ਹੋਈ, ਜਿਸ ਵਿੱਚ ਆਗੂਆਂ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ।

ਮੀਟਿੰਗ ਵਿੱਚ ਕੇਂਦਰ ਵੱਲੋਂ ਪੰਜਾਬ ਦਾ ਪਾਣੀ ਖੋਹਣ ਦੇ ਮੁੱਦੇ ‘ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੀ ਦੁਰਵਰਤੋਂ ਤੇ ਹਰਿਆਣਾ ਨੂੰ ਗੈਰ-ਕਾਨੂੰਨੀ ਪਾਣੀ ਮੁਹੱਈਆ ਕਰਵਾਉਣ ‘ਤੇ ਸਵਾਲ ਉਠਾਏ ਜਾਣਗੇ।

ਸੋਮਵਾਰ ਨੂੰ ਵਿਸ਼ੇਸ਼ ਸੈਸ਼ਨ

ਪੰਜਾਬ ਸਰਕਾਰ ਨੇ ਪਾਣੀ ਦੇ ਸੰਕਟ ਨੂੰ ਲੈ ਕੇ ਸੋਮਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਵੀ ਕੀਤਾ ਹੈ। ਪਾਣੀ ਦੇ ਮੁੱਦੇ ‘ਤੇ ਵਿਸ਼ੇਸ਼ ਸੈਸ਼ਨ ਵਿੱਚ ਇੱਕ ਪ੍ਰਸਤਾਵ ਲਿਆਂਦਾ ਜਾਵੇਗਾ। ਦੱਸਿਆ ਗਿਆ ਕਿ ਭਗਵੰਤ ਮਾਨ ਪੰਜਾਬ ਦੇ ਹੱਕਾਂ ਦੀ ਲੜਾਈ ‘ਚ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਰਿਆਣਾ-ਕੇਂਦਰ ਪਾਣੀ ਖੋਹਣ ਲਈ ਕਰ ਸੱਤਾ ਦੀ ਦੁਰਵਰਤੋਂ : CM ਮਾਨ

ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਹਰਿਆਣਾ ਤੇ ਕੇਂਦਰ ਵਿੱਚ ਆਪਣੀ ਸੱਤਾ ਦੀ ਦੁਰਵਰਤੋਂ ਕਰਕੇ ਪੰਜਾਬ ਤੋਂ ਪਾਣੀ ਖੋਹਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬੇ ਕੋਲ ਕਿਸੇ ਹੋਰ ਸੂਬੇ ਨਾਲ ਸਾਂਝਾ ਕਰਨ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।

Loading...
Unable to load recommendations.
Follow Us