ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦਾ ਸ਼ਡਿਊਲ ਜਾਰੀ, ਮੁਹਾਲੀ ‘ਚ ਹੋਵੇਗਾ ਫਾਈਨਲ

Updated On: 

14 Sep 2026 12:18 PM IST

ਮੁੱਖ ਮੰਤਰੀ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਸ਼ਡਿਊਲ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਦੀ ਸ਼ੁਰੂਆਤ ਦੀ 27 ਅਕਤੂਬਰ ਤੇ ਸਮਾਪਤੀ 5 ਨਵੰਬਰ ਨੂੰ ਹੋਵੇਗੀ। ਟੂਰਨਾਮੈਂਟ ਦੇ ਮੁਕਾਬਲੇ ਮੁਹਾਲੀ ਤੇ ਜਲੰਧਰ 'ਚ ਕਰਵਾਏ ਜਾਣਗੇ।

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦਾ ਸ਼ਡਿਊਲ ਜਾਰੀ, ਮੁਹਾਲੀ ਚ ਹੋਵੇਗਾ ਫਾਈਨਲ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ (ਮੈੱਨ) 2026 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਸ਼ਡਿਊਲ ਜਾਰੀ ਕੀਤਾ। ਇਸ ਦੌਰਾਨ ਏਸ਼ੀਅਨ ਹਾਕੀ ਫੈਡਰੇਸ਼ਨ (AHF) ਦੇ ਉਪ-ਪ੍ਰਧਾਨ ਤੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਵੀ ਮੌਜੂਦ ਰਹੇ।

ਮੁੱਖ ਮੰਤਰੀ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਸ਼ਡਿਊਲ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਦੀ ਸ਼ੁਰੂਆਤ ਦੀ 27 ਅਕਤੂਬਰ ਤੇ ਸਮਾਪਤੀ 5 ਨਵੰਬਰ ਨੂੰ ਹੋਵੇਗੀ। ਟੂਰਨਾਮੈਂਟ ਦੇ ਮੁਕਾਬਲੇ ਮੁਹਾਲੀ ਤੇ ਜਲੰਧਰ ‘ਚ ਕਰਵਾਏ ਜਾਣਗੇ। ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ 27 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ, ਜਦਕਿ ਫਾਈਨਲ ਮੈਚ 5 ਨਵੰਬਰ ਨੂੰ ਮੁਹਾਲੀ ਵਿਖੇ ਖੇਡਿਆ ਜਾਵੇਗਾ।

ਸੀਐਮ ਮਾਨ ਨੇ ਦੱਸਿਆ ਕਿ ਪੰਜਾਬ ਨੂੰ ਪਹਿਲੀ ਵਾਰ ਇੰਟਰਨੈਸ਼ਨਲ ਪੱਧਰ ਦੇ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ ਤੇ ਪੰਜਾਬ ਇਸ ਨੂੰ ਸਫ਼ਲ ਬਣਾਉਣ ਲਈ ਕਿਸੇ ਕਿਸਮ ਦੀ ਕਸਰ ਨਹੀਂ ਛੱਡੇਗਾ ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਹਾਕੀ ਟੀਮਾਂ ਲਈ ਰਹਿਣ-ਖਾਣ ਤੇ ਹੋਰ ਕਿਸਮਾਂ ਦੇ ਪ੍ਰਬੰਧ ਇੰਟਰਨੈਸ਼ਲ ਪੱਧਰ ਦੇ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ ਟੂਰਨਾਮੈਂਟ ਲਈ ਤਿਆਰੀਆਂ ਹੋ ਰਹੀਆਂ ਹਨ। ਟੂਰਨਾਮੈਂਟ ਤੋਂ ਪਹਿਲਾਂ ਦੋਵੇਂ ਸਟੇਡੀਅਮ ‘ਚ ਹੋਰ ਵੀ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਤੇ ਖੇਡ ਮੰਤਰੀ ਹੋਣ ਦੇ ਨਾਤੇ, ਉਹ ਖ਼ੁਦ ਤਿਆਰੀਆਂ ਦਾ ਜਾਇਜ਼ਾ ਲੈਣਗੇ ਤੇ ਸਟੇਡੀਅਮ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।

ਸੀਐਮ ਨੇ ਦੱਸਿਆ ਕਿ ਸਟੇਡੀਅਮ ‘ਚ ਮੀਡੀਆ ਸੈਂਟਰ, ਪ੍ਰਸਾਰਣ, ਪ੍ਰੋਡਕਸ਼ਨ ਸਹੂਲਤਾਂ, ਮੈਡੀਕਲ ਸਹੂਲਤਾਂ, ਤਕਨੀਕੀ ਡਗਆਊਟ, ਫਲੱਡਲਾਈਟ, ਸਿੰਥੈਟਿਕ ਟਰਫ਼, ਗੋਲਪੋਸਟ, ਖਿਡਾਰੀਆਂ ਦੇ ਡਗਆਊਟ, ਚੇਂਜਿੰਗ ਰੂਮ ਤੇ ਦਰਸ਼ਕਾਂ ਦੀਆਂ ਸਹੂਲਤਾਂ ਸਮੇਤ ਹੋਰ ਹਿੱਸਿਆਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ

Loading...
Unable to load recommendations.
Follow Us
Related Stories
ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ
ਮਾਨਸਾ ‘ਚ ਵੱਡਾ ਸੜਕ ਹਾਦਸਾ, PRTC ਬੱਸ ਨਾਲ ਟਕਰਾਈ ਸਕੂਲ ਵੈਨ; ਕਈ ਬੱਚੇ ਜ਼ਖ਼ਮੀ, ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟੀਆਂ
ਭ੍ਰਿਸ਼ਟਾਚਾਰ ਖ਼ਿਲਾਫ਼ ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, 2 SHO ਤੇ 2 ਵਿਚੋਲਿਆਂ ‘ਤੇ ਕੇਸ ਦਰਜ; ਇੱਕ ਐਸਐਚਓ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਤੇ BSF ਦੀ ਸਾਂਝੀ ਕਾਰਵਾਈ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਅੱਜ ਸੀਐਮ ਭਗਵੰਤ ਮਾਨ ਜਾਰੀ ਕਰਨਗੇ ਪ੍ਰੋਗਰਾਮ, ਪਹਿਲੀ ਵਾਰ ਪੰਜਾਬ ਕਰੇਗਾ ਮੇਜ਼ਬਾਨੀ
ਸਕੂਟੀ ਦੀ ਡਿੱਗੀ ‘ਚ ਤੁਸੀਂ ਵੀ ਰੱਖਦੇ ਹੋ ਪੈਸੇ ਤਾਂ ਹੋ ਜਾਓ ਸਾਵਧਾਨ, ਫਰੀਦਕੋਟ ‘ਚ ਚੋਰਾਂ ਨੇ ਮਿੰਟ ‘ਚ ਉਡਾਏ 3 ਲੱਖ ਰੁਪਏ