ਸਿੰਚਾਈ ਲਈ ਨਹਿਰੀ ਪਾਣੀ, ਬਰਸਾਤੀ ਨਦੀਆਂ ਮੁੜ ਸੁਰਜੀਤ… ਸੀਐਮ ਮਾਨ ਨੇ ਗਿਣਾਈਆਂ ਜਲ ਸਰੋਤ ਵਿਭਾਗ ਦੀਆਂ ਉਪਲੱਬਧੀਆਂ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਿੰਚਾਈ ਵਿਭਾਗ 'ਚ ਸਾਡੀ ਸਰਕਾਰ ਸਮੇਂ ਕ੍ਰਾਂਤੀਕਾਰੀ ਕੰਮ ਹੋਇਆ ਹੈ ਤੇ ਇਹ ਕੰਮ ਨਾ ਤਾਂ ਆਜ਼ਾਦੀ ਤੋਂ ਪਹਿਲਾਂ ਤੇ ਨਾ ਹੀ ਆਜ਼ਾਦੀ ਤੋਂ ਬਾਅਦ ਹੋਇਆ ਸੀ। ਸੀਐਮ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਮਾਰਚ 2026 ਤੱਕ 4 ਸਾਲਾਂ ਦੀ ਸਮੇਂ ਮਿਆਦ ਦੌਰਾਨ ਇਸ ਵਿਭਾਗ 'ਚ 6700 ਕਰੋੜ ਰੁਪਏ ਦਾ ਬਜਟ ਇਸਤੇਮਾਲ ਹੋਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਮੌਜੂਦ ਰਹੇ। ਸੀਐਮ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪ੍ਰੈੱਸ ਕਾਨਫਰੰਸ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ, ਵੱਖ-ਵੱਖ ਵਿਸ਼ਿਆਂ ਤੇ ਲੋਕਾਂ ਤੱਕ ਸਰਕਾਰ ਦੇ ਕੰਮ ਪਹੁੰਚਾਉਣ ਦਾ ਸਿਲਸਿਲਾ ਹੈ ਤੇ ਇਸ ਸਿਲਸਿਲੇ ‘ਚ ਇਹ ਪਹਿਲੀ ਕਾਨਫਰੰਸ ਹੈ। ਸੀਐਮ ਮਾਨ ਨੇ ਕਿਹਾ ਇਸ ਤੋਂ ਬਾਅਦ ਖੇਤੀਬਾੜੀ, ਪਸ਼ੂ ਪਾਲਣ, ਸਿਹਤ ਵਿਭਾਗ, ਟ੍ਰਾਂਸਪੋਰਟ ਤੇ ਰੁਜ਼ਗਾਰ ਆਦਿ ਵਰਗੇ ਮੁੱਦਿਆਂ ‘ਤੇ ਪ੍ਰੈੱਸ ਕਾਨਫਰੰਸ ਹੋਵੇਗੀ।
ਸਿੰਚਾਈ ਵਿਭਾਗ ਦੀਆਂ ਉਪਲੱਬਧੀਆਂ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਿੰਚਾਈ ਵਿਭਾਗ ‘ਚ ਸਾਡੀ ਸਰਕਾਰ ਸਮੇਂ ਕ੍ਰਾਂਤੀਕਾਰੀ ਕੰਮ ਹੋਇਆ ਹੈ ਤੇ ਇਹ ਕੰਮ ਨਾ ਤਾਂ ਆਜ਼ਾਦੀ ਤੋਂ ਪਹਿਲਾਂ ਤੇ ਨਾ ਹੀ ਆਜ਼ਾਦੀ ਤੋਂ ਬਾਅਦ ਹੋਇਆ ਸੀ। ਸੀਐਮ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਮਾਰਚ 2026 ਤੱਕ 4 ਸਾਲਾਂ ਦੀ ਸਮੇਂ ਮਿਆਦ ਦੌਰਾਨ ਇਸ ਵਿਭਾਗ ‘ਚ 6700 ਕਰੋੜ ਰੁਪਏ ਦਾ ਬਜਟ ਇਸਤੇਮਾਲ ਹੋਇਆ ਹੈ। ਉਨ੍ਹਾਂ ਦੱਸਿਆਂ ਪੁਰਾਣਿਆਂ ਸਰਕਾਰਾਂ ਤੋਂ ਇਹ ਲਗਭਗ ਤਿੰਨ ਗੁਣਾਂ ਹੈ। ਸੀਸੀਏ ਯਾਨੀ ਸਿੰਚਾਈ ਦਾ ਪਾਣੀ ਕਿੰਨੇ ਏਕੜ ਨੂੰ ਜਾਂਦਾ ਹੈ, ਇਸ ਬਾਰੇ ਗੱਲ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਜੇਕਰ ਅਸੀਂ ਪੰਜਾਬ ਦਾ ਸਿੰਚਾਈ ਦਾ ਪਾਣੀ (ਨਹਿਰੀ ਪਾਣੀ) ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੀਏ ਤਾਂ 75.89 ਲੱਖ ਏਕੜ ਦੀ ਸਿੰਚਾਈ ਕੀਤੀ ਜਾ ਸਕਦੀ ਹੈ।
2022 ਸਮੇਂ ਜਦੋਂ ਸਾਡੀ ਸਰਕਾਰ ਆਈ ਤਾਂ 20.89 ਲੱਖ ਏਕੜ ਤੱਕ ਨਹਿਰੀ ਪਾਣੀ ਜਾਂਦਾ ਸੀ ਯਾਨੀ ਕਿ 26.5 ਫ਼ੀਸਦੀ ਪਾਣੀ ਹੀ ਸਿੰਚਾਈ ਲਈ ਇਸਤੇਮਾਲ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ 16 ਮਾਰਚ, 2026 ਤੱਕ ਇਹ 58 ਲੱਖ ਏਕੜ ਨੂੰ ਪਾਣੀ ਜਾਣ ਲੱਗ ਪਿਆ, ਜੋ ਕਿ 78 ਫ਼ੀਸਦੀ ਬਣਦਾ ਹੈ। ਸੀਐਮ ਨੇ ਕਿਹਾ ਕਿ ਇਹ ਪੁਰਾਣਾ ਸਮੇਂ ਤੋਂ ਤਿੰਨ ਗੁਣਾਂ ਜ਼ਿਆਜਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਬਜਟ 3 ਗੁਣਾਂ ਬਜਟ ਇਸਤੇਮਾਲ ਹੋਇਆ ਹੈ ਤਾਂ ਤਿੰਨ ਗੁਣਾਂ ਵੱਧ ਨਹਿਰਾਂ ਦਾ ਪਾਣੀ ਵੀ ਸਿੰਚਾਈ ਲਈ ਪਹੁੰਚਿਆ।
ਮੁੱਖ ਮੰਤਰੀ ਨੇ ਦੱਸਿਆ ਕਿ ਕੰਸਟ੍ਰਕਸ਼ਨ ਆਫ਼ ਵਾਟਰ ਕੋਰਸਸ, ਜਿਸ ਨੂੰ ਖਾਲਾ ਕਿਹਾ ਜਾਂਦਾ ਹੈ। ਉਸ ‘ਤੇ 2000 ਕਰੋੜ ਰੁਪਏ ਖ਼ਰਚੇ ਗਏ। ਇਸ ਤਹਿਤ 13,938 ਕਿਲੋਮੀਟਰ ਖਾਲ ਬਣਾਏ ਗਏ ਤੇ ਇਨ੍ਹਾਂ ਰਾਹੀਂ 58 ਲੱਖ ਏਕੜ ਤੱਕ ਇਹ ਪਾਣੀ ਪਹੁੰਚਿਆ ਗਿਆ। ਇਸ ਦੇ ਨਾਲ 18,349 ਕਿਲੋਮੀਟਰ ਖਾਲ ਦੀ ਮੁਰੰਮਤ ਕੀਤੀ ਗਈ। ਬੰਦ ਪਈਆਂ ਬਰਸਾਤੀ ਨਦੀਆਂ ਦੇ ਬਰਸਾਤੀ ਨਾਲੇ ਮੁਰੰਮਤ ਕੀਤੇ ਗਏ। 101 ਬਰਸਾਤੀ ਨਦੀਆਂ ਤੇ ਦੁਬਾਰਾ ਚੱਲ ਪਈਆਂ। ਇਸ ਤਹਿਤ 545 ਕਿਲੋਮੀਟਰ ਲੰਬਾਈ ਤੱਕ ਬਰਸਾਤੀ ਨਦੀਆਂ ਤੇ ਨਾਲੇ ਦੁਬਾਰਾ ਚੱਲ ਪਏ।