CM ਮਾਨ ਨੇ ਕੀਤੀ ਗਰਵਨਰ ਦੀ ਤਾਰੀਫ਼, ਕਿਹਾ- ਪੰਜਾਬ ਨੂੰ ਹੋ ਰਿਹਾ ਫਾਇਦਾ

Updated On: 

21 Nov 2024 16:57 PM

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨਾਲ ਰਿਸ਼ਤੇ ਬਹੁਤੇ ਸੁਖਾਵੇਂ ਨਹੀਂ ਸਨ। ਪਾਰਟੀ ਨੂੰ ਸੈਸ਼ਨ ਬੁਲਾਉਣ ਲਈ ਅਦਾਲਤ ਜਾਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਕਈ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੱਤੀ। ਇੰਨਾ ਹੀ ਨਹੀਂ ਤਤਕਾਲੀ ਰਾਜਪਾਲ ਉਨ੍ਹਾਂ ਨੂੰ ਲਗਾਤਾਰ ਪੱਤਰ ਲਿਖਦੇ ਰਹੇ।

CM ਮਾਨ ਨੇ ਕੀਤੀ ਗਰਵਨਰ ਦੀ ਤਾਰੀਫ਼, ਕਿਹਾ- ਪੰਜਾਬ ਨੂੰ ਹੋ ਰਿਹਾ ਫਾਇਦਾ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਨਤਕ ਮੰਚ ਤੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਜਾਬ ਵਿੱਚ ਮਹਾਮਹਿਮ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਸਰਕਾਰ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੀ ਚੰਗਾ ਕੰਮ ਕਰ ਰਿਹਾ ਹੈ।

ਉਨ੍ਹਾਂ ਦੀ ਫੈਸਲਾ ਲੈਣ ਦੀ ਸਮਰੱਥਾ ਚੰਗੀ ਹੈ, ਉਨ੍ਹਾਂ ਕੋਲ ਤਜ਼ਰਬਾ ਹੈ। ਉਹ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਰਹਿ ਚੁੱਕੇ ਹਨ। ਇਹ ਅਨੁਭਵ ਮੇਰੇ ਲਈ ਵੀ ਲਾਭਦਾਇਕ ਸਾਬਤ ਹੋ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਮੁਬਾਰਕਪੁਰ ਜੈਨ ਸਮਾਜ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਹਾਲਾਂਕਿ ਪਿਛਲੇ ਗਵਰਨਰ ਬੀਐਲ ਪੁਰੋਹਿਤ ਨਾਲ ਉਨ੍ਹਾਂ ਦਾ ਵਿਵਾਦ ਜਾਰੀ ਹੈ।

ਸਾਬਕਾ ਗਵਰਨਰ ਨਾਲ ਨਹੀਂ ਸਨ ਸੁਘਾਵੇਂ

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨਾਲ ਰਿਸ਼ਤੇ ਬਹੁਤੇ ਸੁਖਾਵੇਂ ਨਹੀਂ ਸਨ। ਪਾਰਟੀ ਨੂੰ ਸੈਸ਼ਨ ਬੁਲਾਉਣ ਲਈ ਅਦਾਲਤ ਜਾਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਕਈ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੱਤੀ। ਇੰਨਾ ਹੀ ਨਹੀਂ ਤਤਕਾਲੀ ਰਾਜਪਾਲ ਉਨ੍ਹਾਂ ਨੂੰ ਲਗਾਤਾਰ ਪੱਤਰ ਲਿਖਦੇ ਰਹੇ।

ਇਸ ਦੇ ਨਾਲ ਹੀ ਦੋਵੇਂ ਜਨਤਕ ਮੰਚਾਂ ‘ਤੇ ਇਕ-ਦੂਜੇ ਨੂੰ ਤਾਅਨੇ ਮਾਰਦੇ ਰਹੇ। ਜਦੋਂਕਿ ਨਵੇਂ ਰਾਜਪਾਲ ਨਾਲ ਸੀਐਮ ਦੇ ਸਬੰਧ ਚੰਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਜੋ ਵੀ ਪ੍ਰਸਤਾਵ ਰੱਖੇ ਸਨ ਅਤੇ ਉਨ੍ਹਾਂ ਨੂੰ ਮਨਜ਼ੂਰੀ ਲਈ ਭੇਜੇ ਸਨ, ਉਨ੍ਹਾਂ ਨੂੰ ਰਾਜਪਾਲ ਨੇ ਪਾਸ ਕਰ ਦਿੱਤਾ ਹੈ। ਇਸ ਵਿੱਚ ਪੰਚਾਇਤੀ ਰਾਜ ਐਕਟ, ਪੰਜਾਬ ਫਾਇਰ ਐਮਰਜੈਂਸੀ ਬਿੱਲ ਅਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਬਿੱਲ 2025 ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਅਜੇ ਤੱਕ ਕਿਸੇ ਵੀ ਧਿਰ ਨੇ ਇਕ ਦੂਜੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਹੈ।

ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਟੇਜ ਤੋਂ ਐਲਾਨ ਕੀਤਾ ਕਿ ਜੈਨ ਭਾਈਚਾਰੇ ਨੇ ਹਸਪਤਾਲ ਬਣਾਉਣ ਲਈ ਜਗ੍ਹਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੀਜੀਆਈ ਤੋਂ ਮਰੀਜ਼ਾਂ ਦਾ ਬੋਝ ਹਟ ਜਾਵੇ। ਕਿਉਂਕਿ ਇੱਥੇ ਹਿਮਾਚਲ, ਹਰਿਆਣਾ, ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ, ਉਤਰਾਖੰਡ ਸਮੇਤ ਕਈ ਰਾਜਾਂ ਤੋਂ ਮਰੀਜ਼ ਇੱਥੇ ਆਉਂਦੇ ਹਨ।

Exit mobile version