Sidhu on CM Maan Security: ਸੁਰੱਖਿਆ ‘ਤੇ CM ਭਗਵੰਤ ਮਾਨ ਦੀ ਕੇਂਦਰ ਨੂੰ ਨਾ, ਸਿੱਧੂ ਬੋਲੇ- ਡਰਾਮਾ ਬੰਦ ਕਰੋ
ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੀਐਮ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸੀਐਮ ਦੀ ਸੁਰੱਖਿਆ 'ਚ 1000 ਤੋਂ ਵੱਧ ਸੁਰੱਖਿਆ ਕਮਾਂਡੋ ਤਾਇਨਾਤ ਹਨ, ਜੋ ਕਿ 10 ਜ਼ੈੱਡ ਪਲੱਸ ਸੁਰੱਖਿਆ ਦੇ ਬਰਾਬਰ ਹੈ।

ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਤੋਂ ਵਾਧੂ ਸੁਰੱਖਿਆ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਮੁੱਖ ਮੰਤਰੀ ਦੇ ਇਸ ਇਨਕਾਰ ਨੂੰ ਵਿਰੋਧੀ ਪਾਰਟੀਆਂ ਨੇ ਸਿਆਸਤ ਕਰਾਰ ਦਿੱਤਾ ਹੈ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸੀਐਮ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਬਹਾਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ 1000 ਤੋਂ ਵੱਧ ਕਮਾਂਡੋ ਸੀਐਮ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਕਰ ਰਹੇ ਹਨ। ਇਹ ਸਭ 10 Z ਪਲੱਸ ਤੋਂ ਵੱਧ ਸੁਰੱਖਿਆ ਦੇ ਬਰਾਬਰ ਹੈ।
ਸਿੱਧੂ ਨੇ ਸੀਐਮ ਮਾਨ ‘ਤੇ ਇਕ ਤੋਂ ਬਾਅਦ ਇਕ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਹੁਣ ਤੱਕ ਸਭ ਤੋਂ ਵੱਧ ਸੁਰੱਖਿਆ ਦੇ ਘੇਰੇ ਵਿੱਚ ਰਹਿਣ ਵਾਲੇ ਸੀ.ਐਮ ਹਨ। ਉਨ੍ਹਾਂ ਨੇ ਸੀ.ਐਮ ਮਾਨ ਨੂੰ ਆਪਣਾ ਇਹ ਡਰਾਮਾ ਬੰਦ ਕਰਨ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਕੀ ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜਾਂ ਫਿਰ ਇਸ ਮਾਮਲੇ ਨੂੰ ਅਦਾਲਤ ‘ਚ ਲਿਜਾਣਾ ਚਾਹੁੰਦੇ ਹਨ ਤਾਂ ਜੋ ਦੂਜਿਆਂ ਦੀ ਸੁਰੱਖਿਆ ਨੂੰ ਘੱਟ ਕੀਤਾ ਜਾ ਸਕੇ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਹੰਕਾਰ ਬਹੁਤ ਵੱਡਾ ਹੈ, ਉਨ੍ਹਾਂ ਨੇ ਮੂਸੇਵਾਲਾ ਦੇ ਕਤਲ ਤੋਂ ਕੁਝ ਨਹੀਂ ਸਿੱਖਿਆ।
ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿੱਚ ਤਾਜ਼ਾ ਅੰਮ੍ਰਿਤਪਾਲ ਸਿੰਘ ਕੇਸ ਤੋਂ ਬਾਅਦ ਕੇਂਦਰੀ ਏਜੰਸੀਆਂ ਵੱਲੋਂ ਵਾਧੂ ਸੁਰੱਖਿਆ ਦੀ ਲੋੜ ਦੱਸੀ ਗਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿ ਸੀਐਮ ਮਾਨ ਨੂੰ ਵਾਧੂ ਸੁਰੱਖਿਆ ਦਿੱਤੀ ਜਾਵੇ। ਕੇਂਦਰ ਨੇ ਮੁੱਖ ਮੰਤਰੀ ਮਾਨ ਨੂੰ ਸੀਆਰਪੀਐਫ ਦੇ 55 ਵਾਧੂ ਜਵਾਨਾਂ ਦੀ ਸੁਰੱਖਿਆ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਇਸ ਮਾਮਲੇ ‘ਚ ਸੀਐੱਮ ਮਾਨ ਨੇ ਕਿਹਾ ਸੀ ਕਿ ਸੂਬੇ ਅਤੇ ਕੇਂਦਰ ਦੀ ਦੋਹਰੀ ਸੁਰੱਖਿਆ ਕਾਰਨ ਸਮੱਸਿਆ ਆ ਸਕਦੀ ਹੈ। ਕਿਉਂਕਿ ਇਨ੍ਹਾਂ ਦੋਵਾਂ ਦੇ ਹੀ ਕਮਾਂਡ ਵੱਖਰੇ ਹੋਣਗੇ।Stop Masquerading @BhagwantMann 1000 commandos guarding you and your family. Equivalent to 10 Z+ SecuritiesYoure the most protected CM Punjab has ever seen..Cut your drama.Are you fooling the people of punjab or trying to take this plea to the court to scuttle pic.twitter.com/y2L0Nro40I
— Navjot Singh Sidhu (@sherryontopp) June 2, 2023ਇਹ ਵੀ ਪੜ੍ਹੋ