ਸੀਐਮ ਮਾਨ ਨੇ 12ਵੀਂ ਦੀਆਂ ਟੌਪਰਾਂ ਨਾਲ ਕੀਤੀ ਮੁਲਾਕਾਤ, ਕੀਤਾ ਵਿਸ਼ੇਸ਼ ਸਨਮਾਨ
ਇਸ ਵਾਰ 12ਵੀਂ ਜਮਾਤ 'ਚ ਟਾਪ-3 ਚ ਤਿੰਨੋਂ ਹੀ ਲੜਕੀਆਂ ਰਹੀਆਂ ਹਨ। ਟਾਪਰਸ ਚ ਪਹਿਲੇ ਨੰਬਰ 'ਤੇ ਸੁਪਨੀਤ ਕੌਰ (ਮਾਨਸਾ), ਦੂਜੇ ਨੰਬਰ 'ਤੇ ਸੁਹਾਨੀ ਚੌਹਾਨ (ਲੁਧਿਆਣਾ) 'ਤੇ ਤੀਜੇ ਨੰਬਰ 'ਚ ਦਿਵਾਂਸ਼ੀ (ਲੁਧਿਆਣਾ) ਰਹੀ ਹੈ। ਤਿੰਨਾਂ ਨੇ ਪ੍ਰੀਖਿਆਂ ਦੇ ਕੁੱਲ ਅੰਕਾਂ ਚ 500 ਤੋਂ 500 ਅੰਕ ਪ੍ਰਾਪਤ ਕੀਤੇ ਹਨ, ਯਾਨੀ ਕਿ ਇਨ੍ਹਾਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।
ਸੀਐਮ ਮਾਨ ਨੇ 12ਵੀਂ ਦੀਆਂ ਟੌਪਰਾਂ ਨਾਲ ਕੀਤੀ ਮੁਲਾਕਾਤ, ਕੀਤਾ ਵਿਸ਼ੇਸ਼ ਸਨਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 12ਵੀਂ ਜਮਾਤ ਦੇ ਟੌਪਰਾਂ ਨਾਲ ਮੁਲਾਕਾਤ ਕੀਤੀ। ਸੀਐਮ ਨੇ 12ਵੀਂ ‘ਚੋਂ ਟਾਪ-3 ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਵਿਸ਼ੇਸ਼ ਸਨਮਾਨ ਕੀਤਾ। ਸੀਐਮ ਨੇ ਇਨ੍ਹਾਂ ਵਿਧਿਆਰਥਣਾਂ ਦੇ ਮਾਪਿਆਂ ਤੇ ਅਧਿਆਪਕਾਂ ਨਾਲ ਵੀ ਮੁਲਕਾਤ ਕੀਤੀ।
ਟਾਪ-3 ‘ਚ ਤਿੰਨੋਂ ਹੀ ਲੜਕੀਆਂ
ਇਸ ਵਾਰ 12ਵੀਂ ਜਮਾਤ ‘ਚ ਟਾਪ-3 ਚ ਤਿੰਨੋਂ ਹੀ ਲੜਕੀਆਂ ਰਹੀਆਂ ਹਨ। ਟਾਪਰਸ ਚ ਪਹਿਲੇ ਨੰਬਰ ‘ਤੇ ਸੁਪਨੀਤ ਕੌਰ (ਮਾਨਸਾ), ਦੂਜੇ ਨੰਬਰ ‘ਤੇ ਸੁਹਾਨੀ ਚੌਹਾਨ (ਲੁਧਿਆਣਾ) ‘ਤੇ ਤੀਜੇ ਨੰਬਰ ‘ਚ ਦਿਵਾਂਸ਼ੀ (ਲੁਧਿਆਣਾ) ਰਹੀ ਹੈ। ਤਿੰਨਾਂ ਨੇ ਪ੍ਰੀਖਿਆਂ ਦੇ ਕੁੱਲ ਅੰਕਾਂ ਚ 500 ਤੋਂ 500 ਅੰਕ ਪ੍ਰਾਪਤ ਕੀਤੇ ਹਨ, ਯਾਨੀ ਕਿ ਇਨ੍ਹਾਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।
12ਵੀਂ ਜਮਾਤ ‘ਚ ਮੋਹਰੀ ਰਹੀਆਂ ਧੀਆਂ ਨਾਲ਼ CM ਭਗਵੰਤ ਮਾਨ ਦੀ ਖ਼ਾਸ ਮੁਲਾਕਾਤ!
PSEB ਵੱਲੋਂ ਲਈ ਗਈ 12ਵੀਂ ਦੀ ਪ੍ਰੀਖਿਆ ਵਿੱਚ 100% ਅੰਕ ਹਾਸਲ ਕਰ ਕੇ ਸੂਬੇ ਭਰ ‘ਚੋਂ ਪਹਿਲੇ ਤਿੰਨ ਸਥਾਨਾਂ ‘ਤੇ ਆਈਆਂ ਹੋਣਹਾਰ ਧੀਆਂ ਸੁਪਨੀਤ ਕੌਰ, ਸੁਹਾਨੀ ਚੌਹਾਨ ਅਤੇ ਦੇਵਾਂਸ਼ੀ ਸ਼ਰਮਾ ਦਾ CM ਭਗਵੰਤ ਮਾਨ ਨੇ ਕੀਤਾ ਸਨਮਾਨ ਹੋਰ ਮਿਹਨਤ ਕਰ ਕੇ ਉੱਚੇ ਮੁਕਾਮ pic.twitter.com/70g4YBE4Im — AAP Punjab (@AAPPunjab) May 14, 2026
ਸੀਐਮ ਨੇ ਕੀਤੀ ਹੌਸਲਾ ਅਫ਼ਜ਼ਾਈ
ਇਸ ਦੌਰਾਨ ਸੀਐਮ ਨੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਤੇ ਪੜ੍ਹਾਈ ਨੇ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਜਾਣਕਾਰੀ ਲਈ ਸੀ। ਵਿਦਿਆਰਥਣਾਂ ਨੇ ਪੜ੍ਹਾਈ ‘ਚ ਆਪਣੇ ਅਧਿਆਪਕਾਂ ਦੇ ਮਾਪਿਆਂ ਦੀ ਭੂਮਿਕਾ ਵਾਰੇ ਸੀਐਮ ਨੂੰ ਦੱਸਿਆ। ਸੀਐਮ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਹ ਵੀ ਪੜ੍ਹੋ
91.46 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਕੀਤੀ ਪਾਸ
ਇਸ ਸਾਲ ਕੁੱਲ 2,65,417 ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ ਚ ਇਸ ਵਾਰ ਪਾਸ ਫ਼ੀਸਦੀ 91.46 ਰਹੀ ਹੈ। ਲਿੰਗ ਦੇ ਆਧਾਰ ਤੇ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਲੜਕੀਆਂ ਦੀ ਪਾਸ ਫ਼ੀਸਦੀ 94.73 ਫ਼ੀਸਦੀ ਰਹੀ ਹੈ। ਇਸ ਵਾਰ 1,25,695 ਲੜਕੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 1,19,073 ਲੜਕੀਆਂ ਪਾਸ ਹੋਈਆਂ ਹਨ। ਦੂਜੇ, ਪਾਸੇ ਲੜਕਿਆਂ ਦੀ ਪਾਸ ਫ਼ੀਸਦੀ 88.52 ਫ਼ੀਸਦੀ ਰਹੀ ਹੈ। ਇਸ ਵਾਰ 1,39,716 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 1,23,676 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਟ੍ਰਾਂਸਜੈਂਡਰਾਂ ਚੋਂ 6 ਦੇ 6 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ।
ਸ਼ਹਿਰੀ ਖੇਤਰ ਚ ਪਾਸ ਫ਼ੀਸਦੀ 91.24 ਰਹੀ ਹੈ। ਇਸ ਵਾਰ ਸ਼ਹਿਰੀ ਖੇਤਰਾਂ ਚੋਂ ਕੁੱਲ 1,16,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 1,06,196 ਵਿਦਿਆਰਥੀ ਪਾਸ ਹੋਏ ਹਨ। ਦੂਜੇ ਪਾਸੇ, ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਇਸ ਦੀ ਪਾਸ ਫ਼ੀਸਦੀ 91.63 ਰਹੀ ਹੈ
