ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ UP ਦਾ ਮੁਲਜ਼ਮ ਗ੍ਰਿਫ਼ਤਾਰ, ਬਲਾਸਟ ਮਾਮਲੇ ‘ਚ ਵੱਡੇ ਖੁਲਾਸੇ
ਸੂਤਰਾਂ ਮੁਤਾਬਕ, ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ 'ਚ ਬਲਾਸਟ ਕਰਨ ਲਈ ਜੋ ਤਰੀਕਾ ਵਰਤਿਆਂ ਗਿਆ ਉਹ ਹੈਰਾਨ ਕਰਨ ਵਾਲਾ ਹੈ। ਮੁਲਜ਼ਮ ਨੇ ਆਈਡੀ 'ਚ ਸਿਮ ਕਾਰਡ ਲਗਾਇਆ ਹੋਇਆ ਸੀ। ਮੁਲਜ਼ਮ ਨੇ ਫਿਰ ਉਸ ਹੀ ਨੰਬਰ 'ਤੇ ਕਾਲ ਕੀਤੀ, ਜਿਸ ਤੋਂ ਬਾਅਦ ਬਲਾਸਟ ਹੋ ਗਿਆ।
ਜਲੰਧਰ BSF ਕੈਂਪ ਧਮਾਕੇ ਮਾਮਲੇ 'ਚ UP ਦਾ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਪੁਲਿਸ ਨੇ ਜਲੰਧਰ ‘ਚ BSF ਹੈੱਡਕੁਆਰਟਰ ਬਾਹਰ ਹੋਏ ਬਲਾਸਟ ਮਾਮਲੇ ‘ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਉੱਤਰ ਪ੍ਰਦੇਸ਼ (ਯੂ.ਪੀ.) ਦੇ ਰਹਿਣ ਵਾਲੇ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਅਨੀਲ ਦੀ ਇਸ ਧਮਾਕੇ ‘ਚ ਕੀ ਭੂਮਿਕਾ ਰਹੀ ਸੀ। ਇਸ ਗ੍ਰਿਫ਼ਤਾਰੀ ਵਾਰੇ ਅਜੇ ਤੱਕ ਪੁਲਿਸ ਵੱਲੋਂ ਪੁਸ਼ਟੀ ਨਹੀਂ ਹੋਈ ਹੈ।
#UPDATE on Jalandhar Blast | Anil Sharma, a Resident of Uttar Pradesh, has been arrested. Punjab Police continues to interrogate the accused. Punjab Police is actively investigating the conspiracy behind the blast and scrutinising every angle: AAP — ANI (@ANI) May 14, 2026
ਹੋਰ ਕਿਹੜੇ ਖੁਲਾਸੇ?
ਸੂਤਰਾਂ ਮੁਤਾਬਕ, ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ ਬਲਾਸਟ ਕਰਨ ਲਈ ਜੋ ਤਰੀਕਾ ਵਰਤਿਆਂ ਗਿਆ ਉਹ ਹੈਰਾਨ ਕਰਨ ਵਾਲਾ ਹੈ। ਮੁਲਜ਼ਮ ਨੇ ਆਈਡੀ ‘ਚ ਸਿਮ ਕਾਰਡ ਲਗਾਇਆ ਹੋਇਆ ਸੀ। ਮੁਲਜ਼ਮ ਨੇ ਫਿਰ ਉਸ ਹੀ ਨੰਬਰ ‘ਤੇ ਕਾਲ ਕੀਤੀ, ਜਿਸ ਤੋਂ ਬਾਅਦ ਬਲਾਸਟ ਹੋ ਗਿਆ। ਇਸ ਬਲਾਸਟ ਦਾ ਮਾਸਟਰਮਾਈਂਡ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੂੰ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ, ਮੁਲਜ਼ਮ ਨੇ ਸਰਹੱਦੀ ਇਲਾਕੇ ‘ਚ ਮੌਜੂਦ ਕਿਸੇ ਸ਼ਖ਼ਸ ਤੋਂ ਵਿਸਫੋਟਕ ਲਿਆ ਸੀ। ਇਸ ਮਾਮਲੇ ‘ਚ ਵਿਸਫੋਟਕ ਦੇਣ ਵਾਲੇ ਮੁਲਜ਼ਮ ਦੀ ਭਾਲ ਜਾਰੀ ਹੈ।
