ਜੇਲ੍ਹ ‘ਚ ਕੋਈ ਪੀਜ਼ੇ, ਬਰਗਰ ਜਾਂ ਗਾਰਲਿਕ ਬਰੈੱਡ ਨਹੀਂ ਮਿਲਣਗੇ, ਸੀਐਮ ਦਾ ਵਿਰੋਧੀਆਂ ‘ਤੇ ਨਿਸ਼ਾਨਾ
ਸੀਐਮ ਭਗਵੰਤ ਮਾਨ ਨੇ ਪਿੰਡ ਢਢੋਗਲ 'ਚ ਦੋ ਸੜਕ ਪ੍ਰਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ 'ਤੇ 17.21 ਕਰੋੜ ਲਾਗਤ ਆਵੇਗੀ। ਇਹ ਦੋਵੇਂ ਸੜਕਾਂ 18 ਫੁੱਟ ਚੌੜੀਆਂ ਹੋਣਗੀਆਂ। ਨੀਂਹ ਪੱਥਰ ਰੱਖਣ ਦੇ ਨਾਲ ਸੀਐਮ ਮਾਨ ਨੇ ਸ਼ਹੀਦ ਸਰਦਾਰ ਭਗਤ ਸਿੰਘ ਢਢੋਗਲ ਨੂੰ ਸ਼ਰਧਾਂਜਲੀ ਦਿੱਤੀ ਤੇ ਐਲਾਨ ਕੀਤਾ ਕਿ ਇਸ ਸੜਕ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਵਿਧਾਨ ਸਭਾ ਖੇਤਰ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਢਢੋਗਲ ‘ਚ ਦੋ ਸੜਕ ਪ੍ਰਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ‘ਤੇ 17.21 ਕਰੋੜ ਲਾਗਤ ਆਵੇਗੀ। ਇਹ ਦੋਵੇਂ ਸੜਕਾਂ 18 ਫੁੱਟ ਚੌੜੀਆਂ ਹੋਣਗੀਆਂ। ਨੀਂਹ ਪੱਥਰ ਰੱਖਣ ਦੇ ਨਾਲ ਸੀਐਮ ਮਾਨ ਨੇ ਸ਼ਹੀਦ ਸਰਦਾਰ ਭਗਤ ਸਿੰਘ ਢਢੋਗਲ ਨੂੰ ਸ਼ਰਧਾਂਜਲੀ ਦਿੱਤੀ ਤੇ ਐਲਾਨ ਕੀਤਾ ਕਿ ਇਸ ਸੜਕ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਣਾਇਆ ਜਾਵੇਗਾ। ਸ੍ਰੀਨਗਰ ਤੋਂ ਚਾਂਦਨੀ ਚੌਂਕ ਤੱਕ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਨੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣਾ ਬੰਦ ਕਰੋ, ਸਾਨੂੰ ਪਤਾ ਹੈ ਕਿ ਸਾਨੂੰ ਆਜ਼ਾਦੀ ਕਿਵੇਂ ਮਿਲੀ ਹੈ।
ਮੁੱਖ ਮੰਤਰੀ ਮਾਨ ਦਾ ਮਜੀਠੀਆ ‘ਤੇ ਨਿਸ਼ਾਨਾ
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੋਈ ਸਾਡੇ ਪੰਜਾਬ ਨੂੰ ਸਾਡੇ ਨੌਜਵਾਨਾਂ ਨੂੰ ਨਸ਼ਿਆ ਵੱਲ ਧੱਕਦਾ ਹੈ ਤਾਂ ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਕੋਈ ਸਿਫ਼ਾਰਿਸ਼ ਨਹੀਂ ਮੰਨੀ ਜਾਵੇਗੀ। ਜਦੋਂ ਸਬੂਤ ਮਿਲੇਗਾ ਤਾਂ ਜਿਹੜੀ ਜੇਲ੍ਹ ਮਿਲੇਗੀ, ਉੱਥੇ ਉਸ ਨੂੰ ਛੱਡ ਆਵਾਂਗੇ।
ਸੀਐਮ ਮਾਨ ਨੇ ਬਿਨਾਂ ਬਿਕਰਮ ਮਜੀਠੀਆ ਦਾ ਨਾਮ ਲਏ, ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਆਮ ਕੈਦੀਆਂ ਨੂੰ ਸਹੂਲਤਾਂ ਮਿਲਦੀਆਂ ਹਨ, ਉਹੀ ਉਨ੍ਹਾਂ ਨੂੰ ਮਿਲਣਗੀਆਂ। ਕੋਈ ਪੀਜ਼ੇ, ਬਰਗਰ ਜਾਂ ਗਾਰਲਿਕ ਬਰੈੱਡ ਨਹੀਂ ਮਿਲਣਗੇ। ਜੇ ਮੈਨਯੂ ਪਤਾ ਕਰਨਾ ਹੈ ਕਿ ਕੀ ਮਿਲਦਾ ਹੈ ਤਾਂ ਨਾਭਾ ਜੇਲ੍ਹ ਪੁੱਛ ਆਓ ਕੀ ਮਿਲਦਾ ਹੈ। ਬੱਸ ਕਹਿ ਦਿਓ ਗੇੜਾ ਮਾਰਨ ਆਏ ਸੀ, ਕੀ ਹਾਲ-ਚਾਲ ਹੈ ਦੇਖਣ ਆਏ ਸੀ।