CM Bhagwant Mann ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਮ ਸੁਨੇਹਾ, ਕਿਹਾ ਆਪਣਾ ਆਦਰਸ਼, ਆਪ ਬਣੋ…
Big Announcement for Youth: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਮਹੀਨੇ ਵਿੱਚ ਦੋ ਵਾਰ ਨੌਜਵਾਨ ਸਭਾ ਕਰਵਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ।
ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ ਅਤੇ ਹਰ ਦੋ ਮਹੀਨੇ ਬਾਅਦ ਰੋਲ ਮਾਡਲ ਨਾ ਬਦਲੋ। ਉਨ੍ਹਾਂ ਕਿਹਾ ਕਿ ਹਰ ਮਹਿਨੇ ਨੌਜਵਾਨਾਂ (Youth) ਲਈ ਦੋ ਵਾਰ ਨੌਜਵਾਨ ਸਭਾ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਨੌਜਵਾਨਾਂ ਨੂੰ ਸਹੂਲਤਾਂ ਮਿਲਣਗੀਆਂ। ਪੰਜਾਬ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਇਸ ਦੌਰਾਨ ਨੌਜਵਾਨਾਂ ਤੋਂ ਸੁਝਾਅ ਲਏ ਜਾਣਗੇ। ਅਸੀਂ ਚਾਹੁੰਦੇ ਹਾਂ ਕੇ ਸਾਡੇ ਸੂਬੇ ਦੇ ਨੌਜਵਾਨ ਉੱਚੇ ਅਹੁਦਿਆਂ ‘ਤੇ ਹੋਣ। ਉਹ ਜਿਥੇ ਵੀ ਜਾਣ ਉਨ੍ਹਾਂ ਨੂੰ ਬਣਦਾ ਮਾਨ-ਸਤਿਕਾਰ ਮਿਲੇ।ਆਪਣਾ ਆਦਰਸ਼, ਆਪ ਬਣੋ…! ਪੰਜਾਬ ਦੇ ਨੌਜਵਾਨਾਂ ਦੇ ਨਾਮ ਮੇਰਾ ਸੁਨੇਹਾ…Live https://t.co/IHg0PzGPdj
— Bhagwant Mann (@BhagwantMann) April 5, 2023
‘ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ’
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਟੈਕਨੀਕਲ ਯੂਨਵਰਸਿਟੀ (Punjab Technical University) ਵਿੱਚ ਦਾਖਲੇ ਘੱਟ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਉਣ ਵਿੱਚ ਯਕੀਨ ਰੱਖਦੇ ਹਾਂ। ਇਸ ਨੌਜਵਾਨ ਸਭਾ ਦੇ ਨਾਲ ਪੰਜਾਬ ਦੇ ਨਜੌਵਾਨਾਂ ਨੂੰ ਕਾਫੀ ਫਾਇਦਾ ਹੋਵੇਗਾ।Loading...
Unable to load recommendations.
Follow Us
