ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਬੱਚਾ ਕਪੂਰਥਲਾ ਤੋਂ ਬਰਾਮਦ, ਪਤੀ ਪਤਨੀ ਗ੍ਰਿਫਤਾਰ
ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਜਿਹੜਾ ਬੱਚਾ ਚੋਰੀ ਹੋਇਆ ਸੀ ਉਸਨੂੰ ਬਰਾਮਦ ਕਰ ਲਿਆ ਹੈ। ਕਪੂਰਥਲਾ ਤੋਂ ਇਹ ਬੱਚਾ ਬਰਾਦਮ ਹੋਇਆ ਹੈ ਤੇ ਨਾਲ ਹੀ ਪੁਲਿਸ ਨੇ ਉਨ੍ਹਾਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇਸ ਘਿਨੌਣੀ ਕਰਤੂਤ ਨੂੰ ਅੰਜ਼ਾਮ ਦਿੱਤਾ ਸੀ। ਐੱਸਪੀ ਬਲਰਾਮ ਰਾਣਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸਦਾ ਖੁਲਾਸਾ ਕੀਤਾ ਹੈ।
ਪੰਜਾਬ ਨਿਊਜ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ (ਲੜਕਾ) 19 ਘੰਟਿਆਂ ਬਾਅਦ ਮਿਲਿਆ। ਜੀਆਰਪੀ ਪੁਲਿਸ ਨੇ ਬੱਚੇ ਨੂੰ ਦੇਰ ਰਾਤ ਕਪੂਰਥਲਾ ਤੋਂ ਬਰਾਮਦ ਕੀਤਾ ਹੈ। ਇਹ ਬੱਚਾ ਇੱਕ ਪਤੀ ਪਤਨੀ ਨੇ ਚੋਰੀ ਕਰ ਲਿਆ ਸੀ। ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਐੱਸਪੀ ਬਲਰਾਮ ਰਾਣਾ ਨੇ ਪ੍ਰੈੱਸ ਕਾਨਫਰੰਸ ਕੀਤੀ।
ਉਧਰ ਐਸਪੀ ਨੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਵੀਰਵਾਰ ਨੂੰ ਬੱਚਾ ਚੋਰੀ ਹੋਣ ਚੀ ਸੂਚਨਾ ਮਿਲੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਲ਼ਈ ਪੁਲਿਸ ਟੀਮਾਂ ਦਾ ਗਠਨ ਕੀਤਾ। ਇਸ ਤੋਂ ਇਲਾਵਾ ਜਲੰਧਰ ਬਾਈਪਾਸ ਅਤੇ ਬੱਸ ਸਟੈਂਡ ਤੇ ਜਿਹੜੇ ਕੈਮਰੇ ਲੱਗੇ ਹਨ ਉਨ੍ਹਾਂ ਵੀ ਖੰਗਾਲਿਆ ਗਿਆ। ਇਸ ਮਾਮਲੇ ਵਿੱਚ ਬੱਸ ਡੀਪੂ ਦੇ ਅਫਸਰਾਂ ਨੇ ਵੀ ਪੁਲਿਸ ਸਹਿਯੋਗ ਕੀਤਾ।
ਮੁਲਜਮਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ-ਐੱਸਪੀ
ਉਨ੍ਹਾਂ ਨੇ ਕਿਹਾ ਕਿ ਇਹ ਘਟੀਆ ਹਰਕਤ ਕਰਨ ਵਾਲੇ ਜਿਹੜੇ ਪਤੀ ਪਤਨੀ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਐੱਸਪੀ ਬਲਰਾਮ ਰਾਣਾ ਨੇ ਕਿਹਾ ਕਿ ਪੁੱਛਗਿੱਛ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਇਹ ਕੋਈ ਗਿਰੋਹ ਹੈ ਜਾਂ ਇਹ ਪਤੀ ਪਤਨੀ ਹੀ ਇਸ ਘਟਨਾ ਵਿੱਚ ਸ਼ਾਮਿਲ ਹਨ।