ਸ਼ੋਸਲ ਮੀਡੀਆ ਤੇ ਚੀਫ਼ ਜਸਟਿਸ ਖਿਲਾਫ਼ ਅਪੱਤੀਜਨਕ ਟਿੱਪਣੀਆਂ ਕਰਨ ਵਾਲਿਆਂ ਵਾਲਿਆਂ ਤੇ ਪੰਜਾਬ ਪੁਲਿਸ ਨੇ ਕੀਤੀ FIR
Chief Justice B.R. Gavai: ਵਕੀਲ ਨੇ ਚੀਫ਼ ਜਸਟਿਸ ਬੀ.ਆਰ ਗਵਈ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਖਜੁਰਾਹੋ ਦੇ ਮੰਦਰ ਵਿੱਚ ਸਥਿਤ ਮੂਰਤੀ ਨੂੰ ਲੈਕੇ ਟਿੱਪਟੀ ਕੀਤੀ ਹੈ ਜਿਸ ਕਾਰਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ। ਜ਼ਿਕਰਯੋਗ ਹੈ ਕਿ ਖਜੁਰਾਹੋ ਵਿਖੇ ਇਹ ਮੰਦਰ ਚੰਦੇਲਾ ਵੰਸ਼ ਦੇ ਸ਼ਾਸਕਾਂ ਨੇ 10 ਵੀਂ ਅਤੇ 12ਵੀਂ ਸਦੀ ਦੇ ਵਿਚਕਾਰ ਬਣਾਏ ਸਨ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ.ਆਰ ਗਵਈ ਤੇ ਇੱਕ ਵਕੀਲ ਵੱਲੋਂ ਜੁੱਤਾ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਸ਼ੋਸਲ ਮੀਡੀਆ ਤੇ ਟਿੱਪਣੀਆਂ ਦਾ ਹੜ੍ਹ ਆ ਰੱਖਿਆ ਹੈ, ਕੋਈ ਬੀ.ਆਰ ਗਵਈ ਦੇ ਹੱਕ ਵਿੱਚ ਪੋਸਟਾਂ ਪਾ ਰਹੇ ਹਨ ਅਤੇ ਸੁੱਟਣ ਮਾਰਨ ਵਾਲੇ ਦੀ ਨਿੰਦਾ ਕਰ ਰਹੇ ਹਨ ਤਾਂ ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਬੀ.ਆਰ ਗਵਈ ਅਤੇ ਉਹਨਾਂ ਦੇ ਪਰਿਵਾਰ ਬਾਰੇ ਅਪਮਾਨ ਕਮੈਂਟ ਕਰ ਰਹੇ ਹਨ।
ਹੁਣ ਇਹਨਾਂ ਅਪੱਤੀਜਨਕ ਟਿੱਪਣੀਆਂ ਕਰਨ ਵਾਲਿਆਂ ਖਿਲਾਫ਼ ਪੰਜਾਬ ਪੁਲਿਸ ਨੇ ਸਖ਼ਤ ਐਕਸ਼ਨ ਲਿਆ ਹੈ, ਪੁਲਿਸ ਨੇ 100 ਤੋਂ ਜ਼ਿਆਦਾ X (Twitter) Handles ਅਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲਗਾਈਆਂ SC/ST ਐਕਟ ਦੀਆਂ ਧਰਾਵਾਂ
ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਗਈ FIR ਵਿੱਚSC/ST ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ ਵੱਖ ਧਰਾਵਾਂ ਜੋੜੀਆਂ ਗਈਆਂ ਹਨ। ਜਾਰੀ ਹੋਏ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੂੰ ਜਾਂਚ ਦੌਰਾਨ ਸੋਸ਼ਲ ਮੀਡੀਆ ਪੋਸਟਾਂ ਵਿੱਚ ਹਿੰਸਾ ਭੜਕਾਉਣ ਅਤੇ ਸੰਵਿਧਾਨਕ ਅਹੁਦਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਸਮੱਗਰੀ ਮਿਲੀ ਹੈ। ਜਿਸ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਸੀ ਮਾਮਲਾ
ਦਰਅਸਲ ਸੁਪਰੀਮ ਕੋਰਟ ਵਿਖੇ ਇੱਕ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਇਸੀ ਵਿਚਾਲੇ ਇੱਕ ਜੁੱਤਾ (ਚਿੱਟੇ ਰੰਗ ਦਾ ਬੂਟ) ਆਕੇ ਚੀਫ਼ ਜਸਟਿਸ ਦੀ ਕੁਰਸੀ ਤੇ ਵੱਜਿਆ। ਅਚਾਨਕ ਹੋਏ ਇਸ ਹਮਲੇ ਤੋਂ ਬਾਅਦ ਬੈਠੇ ਹੋਏ ਜੱਜ ਕੁੱਝ ਕੁ ਸਮੇਂ ਲਈ ਹੈਰਾਨ ਰਹਿ ਗਏ। ਜਦੋਂ ਕਿ ਹਮਲਾ ਕਰਨ ਵਾਲੇ ਵਕੀਲ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ।
ਵਕੀਲ ਨੇ ਚੀਫ਼ ਜਸਟਿਸ ਬੀ.ਆਰ ਗਵਈ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਖਜੁਰਾਹੋ ਦੇ ਮੰਦਰ ਵਿੱਚ ਸਥਿਤ ਮੂਰਤੀ ਨੂੰ ਲੈਕੇ ਟਿੱਪਟੀ ਕੀਤੀ ਹੈ ਜਿਸ ਕਾਰਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ। ਜ਼ਿਕਰਯੋਗ ਹੈ ਕਿ ਖਜੁਰਾਹੋ ਵਿਖੇ ਇਹ ਮੰਦਰ ਚੰਦੇਲਾ ਵੰਸ਼ ਦੇ ਸ਼ਾਸਕਾਂ ਨੇ 10 ਵੀਂ ਅਤੇ 12ਵੀਂ ਸਦੀ ਦੇ ਵਿਚਕਾਰ ਬਣਾਏ ਸਨ।
ਇਹ ਵੀ ਪੜ੍ਹੋ
ਜਦੋਂ ਕਿ ਆਪਣੀ ਟਿੱਪਣੀ ਬਾਰੇ ਸਪੱਸ਼ਟੀਕਰਨ ਦਿੰਦਿਆਂ ਚੀਫ਼ ਜਸਟਿਸ ਬੀ.ਆਰ ਗਵਈ ਨੇ ਕਿਹਾ ਸੀ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਹਨਾਂ ਦੀ ਟਿੱਪਣੀ ਦੀ ਗਲਤ ਰੂਪ ਵਿੱਚ ਵਿਆਖਿਆ ਕੀਤੀ ਗਈ। ਓਧਰ ਇਸ ਘਟਨਾ ਤੋਂ ਬਾਅਦ ਬਾਰ ਕੌਂਸਲ ਨੇ ਮੁਲਜ਼ਮ ਵਕੀਲ ਦਾ ਲਾਇਸੈਂਸ ਮੁਅੱਤਲ ਕਰਨ ਦਿੱਤਾ। ਜਿਸ ਤੋਂ ਬਾਅਦ ਹੁਣ ਮੁਲਜ਼ਮ ਵਕੀਲ ਵਕਾਲਤ ਨਹੀਂ ਕਰ ਸਕੇਗਾ।
