ਚਰਨਜੀਤ ਚੰਨੀ ਦੀ ਤਸਵੀਰ ਬਾਹਰ ਕਿਵੇਂ ਆਈ? VIP ਕਲਚਰ ਨੂੰ ਲੈ ਕੇ AAP ਨੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਦੀ ਬੁਲਾਰੇ ਨੀਲ ਗਰਗ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਨਿਯਮਾਂ ਦਾ ਹਵਾਲਾ ਦਿੰਦੇ ਕਿਹਾ ਕਿ ਪ੍ਰੀਖਿਆ ਹਾਲ 'ਚ ਮੋਬਾਇਲ ਤੇ ਕੈਮਰੇ ਦੀ ਪਾਬੰਦੀ ਹੁੰਦੀ ਹੈ। ਉਨ੍ਹਾਂ ਨੇ ਚਰਨਜੀਤ ਚੰਨੀ ਦੀ ਤਸਵੀਰ ਮਾਮਲੇ 'ਚ 'ਵੀਆਈਪੀ ਕਲਚਰ' 'ਤੇ ਸਵਾਲ ਚੁੱਕੇ ਹਨ।
ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਯੂਨੀਵਰਸਿਟੀ ‘ਚ ਪ੍ਰੀਖਿਆ ਦੇਣ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪੁੱਛਿਆ ਹੈ ਕਿ ਪ੍ਰੀਖਿਆ ਹਾਲ (Examination Hall) ਦੇ ਅੰਦਰੋਂ ਤਸਵੀਰ ਬਾਹਰ ਕਿਵੇਂ ਆਈ, ਜਦੋਂ ਕਿ ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ।
ਨੀਲ ਗਰਗ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਨਿਯਮਾਂ ਦਾ ਹਵਾਲਾ ਦਿੰਦੇ ਕਿਹਾ ਕਿ ਪ੍ਰੀਖਿਆ ਹਾਲ ‘ਚ ਮੋਬਾਇਲ ਤੇ ਕੈਮਰੇ ਦੀ ਪਾਬੰਦੀ ਹੁੰਦੀ ਹੈ। ਉਨ੍ਹਾਂ ਨੇ ਚਰਨਜੀਤ ਚੰਨੀ ਦੀ ਤਸਵੀਰ ਮਾਮਲੇ ‘ਚ ‘ਵੀਆਈਪੀ ਕਲਚਰ’ ‘ਤੇ ਸਵਾਲ ਚੁੱਕੇ ਹਨ।
ਉਨ੍ਹਾਂ ਪੁੱਛਿਆ ਕਿ ਜਦੋਂ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਪ੍ਰੀਖਿਆ ਹਾਲ ਅੰਦਰ ਮੋਬਾਈਲ ਜਾਂ ਕੈਮਰਾ ਲਿਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਪੇਪਰ ਦੌਰਾਨ ਅੰਦਰੋਂ ਚੰਨੀ ਦੀ ਤਸਵੀਰ ਬਾਹਰ ਕਿਵੇਂ ਆਈ?
“ਆਮ ਵਿਦਿਆਰਥੀ ਲਈ ਨਿਯਮ ਵੱਖਰੇ ਤੇ VIPs ਲਈ ਵੱਖਰੇ?”
ਨੀਲ ਗਰਗ ਨੇ ਸਵਾਲ ਕੀਤਾ ਕਿ ਕੀ ਆਮ ਵਿਦਿਆਰਥੀਆਂ ਲਈ ਨਿਯਮ ਵੱਖਰੇ ਹਨ ਤੇ ਵੀਆਈਪੀ ਲਈ ਵੱਖਰੇ? ਉਨ੍ਹਾਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰੀਖਿਆ ‘ਚ ਮੋਬਾਈਲ ਤੇ ਕੈਮਰਾ ਲਿਜਾਣ ਤੇ ਪਾਬੰਦੀ ਹੈ ਤਾਂ ਤਸਵੀਰ ਕਿਸ ਤਰ੍ਹਾਂ ਖਿੱਚੀ ਗਈ ਅਤੇ ਬਾਹਰ ਕਿਵੇਂ ਪਹੁੰਚੀ।
ਪੇਪਰ ਦੌਰਾਨ Examination Hall ਅੰਦਰ ਕੈਮਰਾ ਕਿਵੇਂ ਪਹੁੰਚਿਆ?
Panjab University ਦੇ ਨਿਯਮਾਂ ਮੁਤਾਬਕ Examination Hall ਵਿੱਚ Mobile/Camera ਲਿਜਾਣ ‘ਤੇ ਪਾਬੰਦੀ ਹੈ। ਫਿਰ ਅੰਦਰੋਂ ਇਹ ਤਸਵੀਰ ਬਾਹਰ ਕਿਵੇਂ ਆਈ? ਆਮ ਵਿਦਿਆਰਥੀ ਲਈ ਨਿਯਮ ਵੱਖਰੇ ਤੇ VIPs ਲਈ ਵੱਖਰੇ? NEET ਤੇ ਪੇਪਰ ਲੀਕ ਦੇ ਮਾਮਲਿਆਂ ‘ਤੇ ਵੱਡੇ-ਵੱਡੇ ਦਾਅਵੇ ਕਰਨ pic.twitter.com/NXE0PjdvRM — Neel Garg (@GargNeel) August 20, 2026ਇਹ ਵੀ ਪੜ੍ਹੋ
ਲੋਕ ਪ੍ਰਸ਼ਾਸਨ ‘ਚ ਮਾਸਟਰ ਡਿਗਰੀ ਕਰ ਰਹੇ ਚੰਨੀ
ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਇਸ ਸਮੇਂ ਪੰਜਾਬ ਯੂਨੀਵਰਸਿਟੀ ਤੋਂ ਲੋਕ ਪ੍ਰਸ਼ਾਸਨ ‘ਚ ਮਾਸਟਰ ਡਿਗਰੀ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਰਾਜਨੀਤੀ ਵਿਗਿਆਨ ‘ਚ ਪੀਐਚਡੀ ਵੀ ਕਰ ਚੁੱਕੇ ਹਨ। ਬੀਤੇ ਦਿਨ ਦਿੱਲੀ ‘ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਵੀ ਚੰਨੀ ਸ਼ਾਮਲ ਨਹੀਂ ਹੋਏ ਸਨ। ਉਨ੍ਹਾਂ ਵੱਲੋਂ ਆਪਣੀ ਪ੍ਰੀਖਿਆ ਦੀ ਤਿਆਰੀ ਨੂੰ ਇਸ ਦਾ ਕਾਰਨ ਦੱਸਿਆ ਗਿਆ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਪ੍ਰੀਖਿਆ ਦਿੰਦੇ ਹੋਏ ਤਸਵੀਰ ਸਾਹਮਣੇ ਆਈ।
