ਪੰਜਾਬ ਦੇ “ਖਾੜਕੂ ਲੋਕਾਂ” ਨੂੰ “ਬਿੱਲੀਆਂ” ਕਹਿਣਾ ਠੀਕ ਹੈ? ਤੁਹਾਡੇ ਵੱਲੋਂ ਇਹ “ਮੁੱਖ ਬੁਲਾਰਾ” ਲੋਕਾਂ ਤੋਂ ਮੁਆਫੀ ਮੰਗਦਾ ਹੈ, ਸੀਐੱਮ ਦੇ ਵਾਰ ‘ਤੇ ਧਾਮੀ ਦਾ ਪਲਟਵਾਰ
CM Vs SGPC: ਮੁਫਤ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਤੇ ਪੰਜਾਬ ਸਰਕਾਰ ਅਤੇ ਐਸਜੀਪੀਸੀ ਵਿਚਾਲੇ ਲਗਾਤਾਰ ਟਕਰਾਅ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਨਰਲ ਇਜਲਾਸ ਬੁਲਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰ ਤਿੱਖਾ ਤੰਜ ਕੀਤਾ ਹੈ।

Sikh Gurudwara Amendment Bill 2023: ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਸਿੱਖ ਗੁਰਦੁਆਰਾ ਸੋਧ ਬਿੱਲ 2023 (Sikh Gurudwara Amendent Bill 2023) ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਤਿੱਖਾ ਪਲਟਵਾਰ ਕੀਤਾ ਸੀ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਉਨ੍ਹਾਂ ਦੇ ਟਵੀਟ ਤੇ ਪਲਟਵਾਰ ਕੀਤਾ ਹੈ।
ਧਾਮੀ ਨੇ ਆਪਣੇ ਟਵੀਟ ਵਿੱਚ ਲਿੱਖਿਆ -ਭਗਵੰਤ ਮਾਨ ਜੀ, ਤੁਹਾਡੇ ਤੋਂ ਇਹੀ ਉਮੀਦ ਸੀ! ਕੀ ਪੰਜਾਬ ਦੇ “ਖਾੜਕੂ ਲੋਕਾਂ” ਨੂੰ “ਬਿੱਲੀਆਂ” ਕਹਿਣਾ ਠੀਕ ਹੈ? ਤੁਹਾਡੇ ਵੱਲੋਂ ਇਹ “ਮੁੱਖ ਬੁਲਾਰਾ” ਲੋਕਾਂ ਤੋਂ ਮੁਆਫੀ ਮੰਗਦਾ ਹੈ। ।
ਭਗਵੰਤ ਮਾਨ ਜੀ ਤੁਹਾਡੇ ਤੋਂ ਇਹੀ ਉਮੀਦ ਸੀ! ਕੀ ਪੰਜਾਬ ਦੇ “ਜੁਝਾਰੂ ਲੋਕਾਂ” ਨੂੰ ਬਿੱਲੀ ਕਹਿਣਾ ਸੋਭਨੀਕ ਹੈ?
ਮੁੱਖ ਬੁਲਾਰਾ ਤੁਹਾਡੇ ਵੱਲੋਂ ਲੋਕਾਂ ਨੂੰ ਕੀਤੇ ਇਸ ਤੰਜ ਦੀ ਮੁਆਫ਼ੀ ਮੰਗਦਾ ਹੈ। ਬਾਕੀ ਸੰਗਤ ਵਿਚਾਰ ਲਵੇ!!!@BhagwantMann pic.twitter.com/mt7AAaujxG— Harjinder Singh Dhami (@SGPCPresident) June 26, 2023
ਇਹ ਵੀ ਪੜ੍ਹੋ
ਮੁੱਖ ਮੰਤਰੀ ਮਾਨ ਨੇ ਐਸਜੀਪੀਸੀ ਦੇ ਇਜਲਾਸ ਤੇ ਕੀਤਾ ਸੀ ਤੰਜ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਐਕਟ ਨੂੰ ਰੱਦ ਕਰਨ ਲਈ ਸੋਮਵਾਰ ਨੂੰ ਐਸਜੀਪੀਸੀ ਵੱਲੋਂ ਜਨਰਲ ਇਜਲਾਸ ਸੱਦਿਆ ਗਿਆ ਸੀ। ਐਸਜੀਪੀਸੀ ਦੀ ਇਸ ਬੈਠਕ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਤੰਜ ਕੱਸਦਿਆਂ ਟਵੀਟ ਕੀਤਾ ਸੀ,- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ “ਮੁੱਖ ਬੁਲਾਰੇ” ਸ਼੍ਰੀ ਹਰਜਿੰਦਰ ਸਿੰਘ ਧਾਮੀ ਜੀ, ਕੀ ਅੱਜ ਦੀ ਮੀਟਿੰਗ ਵਿੱਚ ਸਾਰਿਆਂ ਲਈ ਪਵਿੱਤਰ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਬਾਰੇ ਕੋਈ ਚਰਚਾ ਹੋਈ ਜਾਂ ਸਿਰਫ ਮੈਨੂੰ ਗਾਲਾਂ ਕੱਢਣ ਦਾਮਤਾ ਪਾਸ ਕਰਕੇ ਮੀਟਿੰਗ ਸਮਾਪਤ ਕਰ ਦਿੱਤੀ ਗਈ?
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਸ੍ਰੀ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਜਲਾਸ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਇਜਲਾਸ ਖਤਮ??..ਧਾਮੀ ਸਾਹਬ ਲੋਕ ਸਭ ਦੇਖ ਰਹੇ ਨੇ..ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ
— Bhagwant Mann (@BhagwantMann) June 26, 2023
ਐਸਜੀਪੀਸੀ ‘ਤੇ ਲਗਾਤਾਰ ਹਮਲਾਵਰ ਹਨ ਸੀਐੱਮ
ਦਰਅਸਲ, ਪੰਜਾਬ ਵਿਧਾਨ ਸਭਾ ਵਿੱਚ ਗੁਰਦੁਆਰਾ ਐਕਟ 1925 ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਮੁੱਢੋਂ ਰੱਦ ਕਰ ਦਿੱਤਾ ਹੈ।ਇਸੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਜਨਰਲ ਮੀਟਿੰਗ ਸੱਦੀ ਗਈ ਸੀ। ਪਰ ਇਸ ਤੋਂ ਇੱਕ ਦਿਨ ਪਹਿਲਾਂ ਕਮੇਟੀ ਪ੍ਰਧਾਨ ਧਾਮੀ ਅਕਾਲੀ ਦਲ ਦੇ ਪਾਰਟੀ ਦਫ਼ਤਰ ਵਿੱਚ ਪੇਸ਼ ਹੋਏ ਸਨ। ਜਿਸ ਤੇ ਵੀ ਮੁੱਖ ਮੰਤਰੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸਿੱਧੇ ਹੱਥੀ ਲਿਆ ਸੀ।
ਮੁੱਖ ਮੰਤਰੀ ਨੇ ਲਿੱਖਿਆ ਸੀ-ਪੰਜਾਬੀਓ, ਹੁਣ ਤੁਸੀਂ ਫੈਸਲਾ ਕਰੋ… ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਘਰ ਦੀ ਮੀਟਿੰਗ ਅਕਾਲੀ ਦਲ ਦੇ ਦਫਤਰ ‘ਚ..?? ਇਸਦਾ ਮਤਲੱਬ ਕੀ ਹੈ???
ਪੰਜਾਬੀਓ ਹੁਣ ਫ਼ੈਸਲਾ ਤੁਸੀਂ ਕਰੋ..ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਘਰ ਦੀ ਮੀਟਿੰਗ ਅਕਾਲੀ ਦਲ ਦੇ ਦਫ਼ਤਰ ਚ..?? ਇਹਦਾ ਕੀ ਮਤਲਬ ਐ ??? ਵਿਚਾਰ ਜਰੂਰ ਦਿਓ..ਇਹ ਸੰਗਤ ਦੇ ਫ਼ਤਵੇ ਤੋਂ ਭੱਜ ਨਹੀ ਸਕਦੇ..ਮੈਂ ਇਹ ਫ਼ੈਸਲਾ ਤੁਹਾਡੇ ਤੇ ਛੱਡਦਾ ਹਾਂਇਹਨਾਂ ਦੇ ਚਿਹਰੇ ਬੇਨਕਾਬ ਕਰੀਏ.. pic.twitter.com/xYtVTeL8r2
— Bhagwant Mann (@BhagwantMann) June 25, 2023
ਦੱਸ ਦੇਈਏ ਕਿ ਬੀਤੀ 20 ਤਾਰੀਕ ਨੂੰ ਪੰਜਾਬ ਸਰਕਾਰ ਨੇ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਸਿੱਖ ਗੁਰਦੁਆਰਾ ਸੋਧ ਬਿਲ 2023 ਪਾਸ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਲਗਾਤਾਰ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਬੋਲ ਰਹੀ ਹੈ। ਪਰ ਪੰਜਾਬ ਸਰਕਾਰ ਦੇ ਅੜੀਅਲ ਰਵਈਏ ਨੂੰ ਵੇਖਦਿਆਂ ਕਿਧਰੋਂ ਵੀ ਨਹੀਂ ਲੱਗ ਰਿਹਾ ਕਿ ਉਹ ਕਿਸੇ ਵੀ ਦਬਾਅ ਵਿੱਚ ਆ ਕੇ ਇਸ ਬਿਲ ਨੂੰ ਵਾਪਸ ਲਵੇਗੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ