ਸਿੱਖ ਗੁਰਦੁਆਰਾ ਸੋਧ ਬਿਲ-2023 ਰੱਦ, ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ‘ਚ ਇੱਕਮਤ ਹੋ ਕੇ ਲਿਆ ਗਿਆ ਫੈਸਲਾ
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਹਰ ਕੋਈ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸੁਣ ਸਕੇਗਾ। ਫਿਲਹਾਲ, ਇੱਕ ਚੈਨਲ ਕੋਲ ਇਸਦੇ ਅਧਿਕਾਰ ਹੋਣ ਕਰਕੇ ਗੁਰਬਾਣੀ ਪ੍ਰਸਾਰਨ ਹਰ ਕਿਸੇ ਤੱਕ ਨਹੀਂ ਪਹੁੰਚ ਪਾਉਂਦਾ ਹੈ।
ਅੰਮ੍ਰਿਤਸਰ ਨਿਊਜ਼: ਬੀਤੀ 20 ਮਾਰਚ ਨੂੰ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਸਿੱਖ ਗੁਰਦੁਆਰਾ ਸੋਧ ਬਿਲ 2023 (Sikh Gurudwara Amendment Bill-2023)ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਦ ਕਰ ਦਿੱਤਾ ਹੈ। ਸੋਮਵਾਰ ਨੂੰ ਸ਼੍ਰੀ ਹਰਿਮੰਦਿਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੇ ਗਏ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਜਨਰਲ ਇਜਲਾਸ ਵਿੱਚ ਮੌਜੂਦ ਧਾਰਮਿਕ ਆਗੂਆਂ ਅਤੇ ਸਿੱਖ ਸੰਗਤਾਂ ਨੇ ਇਕਮਤ ਹੋ ਕੇ ਇਸ ਬਿਲ ਨੂੰ ਰੱਦ ਕਰ ਦਿੱਤਾ।
ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿਹਾ ਕਿ ਉਹ ਸ਼੍ਰੌਮਣੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਵੱਲੋ ਸਿੱਖ ਗੁਰਦੁਆਰਾ ਸੋਧ ਬਿਲ-2023 ਦਾ ਮਤਾ ਮੁੱਢੋਂ ਰੱਦ ਕਰ ਦਿੱਤਾ ਗਿਆ। ਧਾਮੀ ਨੇ ਕਿਹਾ ਇਜਲਾਸ ਦੌਰਾਨ ਇਹ ਵੀ ਮਤਾ ਪਾਸ ਹੋਇਆ ਹੈ ਕਿ ਕਮੇਟੀ ਦੇ ਮੈਂਬਰ ਪੰਜਾਬ ਦੇ ਗਵਰਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਕੇ ਪੰਜਾਬ ਸਰਕਾਰ ਦੇ ਇਸ ਸਿੱਖ ਵਿਰੋਧੀ ਫੈਸਲੇ ਤੋਂ ਜਾਣੂ ਕਰਵਾਵਾਂਗੇ।
ਢੋਲਕੀਆਂ ਛੈਣੇ ਵਜਾ ਕੇ ਜਤਾਵਾਂਗੇ ਰੋਸ
ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਉਹ ਇਨ੍ਹਾਂ ਨੂੰ ਮਿਲਨ ਵਿੱਚ ਸਫਲ ਨਾ ਹੋਏ ਫ਼ਿਰ ਪੁਰਾਤਨ ਰਵਾਇਤਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਇੱਕ ਜੱਥੇ ਦੀ ਗਿਣਤੀ ਨਿਰਧਾਰਿਤ ਕਰਾਂਗੇ ਫ਼ਿਰ ਅਰਦਾਸ ਕਰਕੇ ਢੋਲਕੀਆਂ ਛੈਣੇ ਵਜਾਉਂਦੇ ਹੋਏ ਇੱਕ-ਸਥਾਨ ਨਿਯੁਕਤ ਕਰਾਂਗੇ। ਹਰੇਕ ਹਲਕੇ ਦੇ ਮੈਂਬਰ ਤੇ ਹਲਕਾ ਇੰਚਾਰਜ ਸ਼੍ਰੌਮਣੀ ਅਕਾਲੀ ਦਲ ਤੇ ਰੋਜ ਜੱਥਾ ਉਥੇ ਜਾਇਆ ਕਰੇਗਾ। ਇਸੇ ਤਰ੍ਹਾਂ ਕਮੇਟੀ ਅਮਨ ਸ਼ਾਂਤੀ ਦੇ ਨਾਲ ਆਪਣਾ ਰੋਸ ਪ੍ਰਦਰਸ਼ਨ ਜਾਰੀ ਲਗਾਤਾਰ ਜਾਰੀ ਰੱਖੇਗੀ।
ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਵੀ ਮੰਗ ਕਰਦੇ ਹਨ ਕਿ ਜਿਸ ਕਾਨੂੰਨ ਦਾ ਸਹਾਰਾ ਲੈਕੇ ਸ਼੍ਰੌਮਣੀ ਕਮੇਟੀ ਦੇ ਐਕਟ ਵਿਚ ਸੋਧਾਂ ਕੀਤੀਆਂ ਗਈਆਂ ਹਨ, ਉਸ ਨੂੰ ਤਰੁੰਤ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਦੀ ਮੰਸ਼ਾ ਸ਼੍ਰੋਮਣੀ ਕਮੇਟੀ ਨੂੰ ਹਥਿਆਉਣ ਦੀ ਹੈ । ਧਾਮੀ ਨੇ ਕਿਹਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਬਾਬੂ ਅਰਵਿੰਦ ਕੇਜਰੀਵਾਲ ਕਠਪੁਤਲੀ ਬਣਾ ਕੇ ਆਪਣੇ ਤਰੀਕੇ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਵੀ ਸੁਚੇਤ ਕਰਦੇ ਹਨ ਕਿ ਪੰਜਾਬ ਵਿੱਚ ਸਿੱਖ ਵਿਰੋਧੀ ਗਤੀਵਿਧੀਆਂ ਨਾ ਕਰਨ, ਜਿਸ ਨਾਲ ਸਿੱਖਾਂ ਨੂੰ ਕੋਈ ਵੀ ਕਦਮ ਚੁੱਕਣ ਵਿੱਚ ਮਜਬੂਰ ਹੋਣਾ ਪਵੇ।
ਐਨੀ ਵੱਡੀ ਸੰਸਥਾ ਕਿਉਂ ਨਹੀਂ ਚਲਾ ਸਕਦੀ ਚੈਨਲ – ਜਾਗੀਰ ਕੌਰ
ਉੱਧਰ, ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿ ਕੇਂਦਰ ਹੋਵੇ ਜਾਂ ਸੂਬੇ ਦੀ ਸਰਕਾਰ, ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮ-ਕਾਨੂੰਨ ਵਿੱਚ ਤਬਦੀਲੀ ਨਹੀਂ ਕਰ ਸਕਦਾ ਹੈ। ਇਹ ਸਿੱਧਾ ਸਾਡੇ ਸਿੱਖ ਪੰਥ ਉਤੇ ਹਮਲਾ ਹੈ ਤੇ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ ਕਾਰਨਾਂ ਕਰਕੇ ਇਹ ਹਮਲਾ ਹੋਇਆ ਹੈ ਉਨ੍ਹਾਂ ਗੱਲਾਂ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਅਕਾਲ ਤਖ਼ਤ ਸਾਹਿਬ ਤੋਂ ਵੀ ਆਦੇਸ਼ ਜਾਰੀ ਹੋਇਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਉਸਨੂੰ ਨਹੀਂ ਮੰਨਿਆ, ਜਦੋਕਿ ਉਸਨੂੰ ਮੰਨਣਾ ਚਾਹੀਦਾ ਸੀ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਯੂਟਿਉਬ ਚੈਨਲ ਦੀ ਗੱਲ ਨਹੀਂ ਹੈ। ਯੂ-ਟਿਊਬ ਚੈਨਲ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ। ਗੱਲ ਸੈਟੇਲਾਈਟ ਚੈਨਲ ਦੀ ਹੈ, ਕੌਮ ਬੜੀ ਮਹਾਨ ਹੈ। ਉਹ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੈ। ਜੇਕਰ ਇਕ ਵਿਅਕਤੀ ਚੈਨਲ ਚਲਾ ਸਕਦਾ ਹੈ ਤੇ ਸਾਡੀ ਸਿੱਖਾਂ ਦੀ ਐਨੀ ਵੱਡੀ ਸੰਸਥਾ ਕਿਉਂ ਨਹੀਂ ਚੈਨਲ ਚਲਾ ਸਕਦੀ ।
‘ਮੁੱਖ ਮਤੰਰੀ ਸੁਝਾਅ ਦੇ ਸਕਦੇ ਨੇ, ਨਿਰਦੇਸ਼ ਨਹੀਂ’
ਬੀਬੀ ਜਗੀਰ ਕੌਰ ਨੇ ਕਿਹਾ ਮੁੱਖ ਮੰਤਰੀ ਸਰਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਘਰ ਜਾਂ ਸ਼੍ਰੋਮਣੀ ਕਮੇਟੀ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਅਸੀਂ ਤਿਆਰ ਹਾਂ।ਨਿਮਾਣੇ ਸਿੱਖ ਬਣ ਕੇ ਸਭ ਤੋਂ ਅੱਗੇ ਹੋ ਕੇ ਅਸੀਂ ਕੁਰਬਾਨੀ ਦੇਵਾਂਗੇ। ਭਗਵੰਤ ਮਾਨ ਦੇ ਕਹਿਣ ਤੇ ਕਮੇਟੀ ਨਹੀਂ ਚੱਲੇਗੀ। ਉਹ ਸਾਨੂੰ ਸੁਝਾਅ ਜਰੂਰ ਦੇ ਸਕਦੇ ਹਨ, ਪਰ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੇ। ਇਹ ਸਾਡੀ ਮਰਜ਼ੀ ਹੈ ਕਿ ਅਸੀਂ ਚੈਨਲ ਇੱਕ ਨੂੰ ਦੇਣਾ ਹੈ ਜਾਂ ਦੋ ਨੂੰ ਜਾਂ 100 ਨੂੰ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ